ਯੁੱਧ ਨਸ਼ਿਆਂ ਵਿਰੁੱਧ: 4 ਕਿੱਲੋ ਅਫ਼ੀਮ ਸਣੇ ਮੁਲਜ਼ਮ ਗ੍ਰਿਫ਼ਤਾਰ

Wednesday, Oct 22, 2025 - 06:42 PM (IST)

ਯੁੱਧ ਨਸ਼ਿਆਂ ਵਿਰੁੱਧ: 4 ਕਿੱਲੋ ਅਫ਼ੀਮ ਸਣੇ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ (ਅਨਿਲ): ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ 'ਯੁੱਧ ਨਸ਼ਿਆ ਵਿਰੁੱਧ' ਤਹਿਤ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਅਗਵਾਈ ਅਧੀਨ ਪੁਲਸ ਪਾਰਟੀ ਨੇ ਇਕ ਮਹੱਤਵਪੂਰਨ ਕਾਰਵਾਈ ਕਰਦਿਆਂ 4 ਕਿੱਲੋ ਅਫ਼ੀਮ ਸਣੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰੁਪਿੰਦਰਜੀਤ ਸਿੰਘ ਉਰਫ ਬਿੱਟਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। 

ਜਾਣਕਾਰੀ ਮੁਤਾਬਕ ਰੁਪਿੰਦਰਜੀਤ ਸਿੰਘ ਉਰਫ ਬਿੱਟਾ ਨੂੰ ਮੁਖਬਰ ਵੱਲੋਂ ਦੱਸੇ ਮੁਤਾਬਿਕ ਵਿਸ਼ਕਰਮਾ ਪਾਰਕ ਨੇੜੇ ਸੰਧੂ ਚਿਕਨ ਵਿਖੇ ਰੇਡ ਕਰਕੇ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਕਬਜ਼ੇ ਵਿਚੋਂ 4 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੋਸ਼ੀ ਦੀ ਗਹਿਰੀ ਪੁੱਛਗਿੱਛ ਜਾਰੀ ਹੈ, ਜਿਸ ਵਿਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਅਫ਼ੀਮ ਕਿੱਥੋਂ ਲਿਆਉਂਦਾ ਸੀ ਅਤੇ ਕਿਹਨਾਂ ਵਿਅਕਤੀਆਂ ਤੱਕ ਸਪਲਾਈ ਕਰਦਾ ਸੀ। ਇਸ ਦੇ ਨਾਲ ਹੀ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਨਸ਼ਿਆਂ ਦੀ ਕਮਾਈ ਲਈ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕਿਹੜੀਆਂ ਪ੍ਰਾਪਰਟੀਆਂ, ਵਾਹਨ ਜਾਂ ਹੋਰ ਕੀਮਤੀ ਸਾਮਾਨ ਖਰੀਦਿਆ ਹੈ। ਜਾਂਚ ਦੇ ਨਤੀਜਿਆਂ ਅਨੁਸਾਰ, ਭਵਿੱਖ ਵਿਚ ਇਨ੍ਹਾਂ ਸਾਰੀਆਂ ਪ੍ਰਾਪਰਟੀਆਂ ਨੂੰ ਇਸ ਮੁਕੱਦਮੇ ਵਿਚ ਅਟੈਚ ਕਰਕੇ ਨਸ਼ਿਆਂ ਦੀ ਆਰਥਿਕ ਗਤੀਵਿਧੀਆਂ ’ਤੇ ਰੋਕ ਲਗਾਈ ਜਾਵੇਗੀ ਤਾਂ ਜੋ ਇਹੋ ਜਿਹੇ ਕਾਰੋਬਾਰਾਂ ਨੂੰ ਜੜ੍ਹ ਤੋਂ ਰੋਕਿਆ ਜਾ ਸਕੇ।

 


author

Anmol Tagra

Content Editor

Related News