ਲੇਬਰ ਲਿਆਉਣ ਦਾ ਝਾਂਸਾ ਦੇ ਕੇ ਪ੍ਰਵਾਸੀ ਮਜ਼ਦੂਰ ਨੇ ਠੱਗੇ 40,000, ਜਾਂਦਾ-ਜਾਂਦਾ ਚਾਹ-ਪਾਣੀ ਦਾ ਵੀ 5,000 ਲੈ ਗਿਆ
Monday, Oct 20, 2025 - 07:58 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਜਾਂਗਪੁਰ ਰੋਡ ’ਤੇ ਸਥਿਤ ਟਾਇਲ ਫੈਕਟਰੀ ’ਚ ਲੇਬਰ ਦੀ ਲੋੜ ਸੀ ਅਤੇ ਇਕ ਪ੍ਰਵਾਸੀ ਮਜ਼ਦੂਰ ਸ਼ੰਕਰ ਫੈਕਟਰੀ ਦੇ ਮਾਲਕ ਕੋਲ ਕੰਮ ਕਰਦਾ ਸੀ। ਉਹ ਕਹਿਣ ਲੱਗਿਆ ਕਿ ਸਰ ਮੈਂ 20 ਬੰਦਿਆਂ ਦੀ ਲੇਬਰ ਮੰਗਵਾ ਲੈਂਦਾ ਹਾਂ। ਮੈਨੂੰ 40,000 ਰੁਪਏ ਐਡਵਾਂਸ ਦੇ ਦਿਓ ਅਤੇ 5000 ਮੈਨੂੰ ਚਾਹ-ਪਾਣੀ ਅਤੇ ਰੋਟੀ ਲਈ ਵੀ ਦੇ ਦਿਓ, ਜੋ ਬਾਅਦ ਵਿਚ ਮੇਰੇ ਕੰਮ ’ਚੋਂ ਕੱਟ ਲੈਣਾ ਪਰ ਉਸ ਨੇ ਲੇਬਰ ਤਾਂ ਕੀ ਲੈ ਕੇ ਆਉਣੀ ਸੀ ਸਗੋਂ 40,000 ਰੁਪਏ ਲੈ ਕੇ ਰਫੂ ਚੱਕਰ ਹੋ ਗਿਆ ਅਤੇ ਫੈਕਟਰੀ ਮਾਲਕ ਅਜੇ ਵੀ ਉਸ ਦੀ ਰਾਹ ਤੱਕ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਠੱਗੇ ਗਏ ਫੈਕਟਰੀ ਦੇ ਮਾਲਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ’ਤੇ ਕੋਈ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਜਿਸ ਨੇ ਵੀ ਲੇਬਰ ਲਗਾਉਣੀ ਹੈ, ਉਨ੍ਹਾਂ ਦਾ ਆਧਾਰ ਕਾਰਡ ਲੈਣ ਅਤੇ ਪੁਲਸ ਵੈਰੀਫਿਕੇਸ਼ਨ ਕਰਵਾਉਣ, ਕਿਉਂਕਿ ਇਹੋ ਜਿਹੇ ਪ੍ਰਵਾਸੀ ਮਜ਼ਦੂਰ ਇਕੱਲੇ ਠੱਗ ਹੀ ਨਹੀਂ ਹੁੰਦੇ, ਸਗੋਂ ਇਨ੍ਹਾਂ ਦਾ ਰਿਕਾਰਡ ਵੀ ਕ੍ਰਿਮੀਨਲ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8