ਸੌਣ ਦੇ ਮਿਲਣਗੇ ਹਜ਼ਾਰਾਂ ਰੁਪਏ! ਦੁਨੀਆ ਦੀਆਂ 5 ਸਭ ਤੋਂ ਅਜੀਬੋ-ਗਰੀਬ ਨੌਕਰੀਆਂ

Friday, Feb 27, 2026 - 04:13 PM (IST)

ਸੌਣ ਦੇ ਮਿਲਣਗੇ ਹਜ਼ਾਰਾਂ ਰੁਪਏ! ਦੁਨੀਆ ਦੀਆਂ 5 ਸਭ ਤੋਂ ਅਜੀਬੋ-ਗਰੀਬ ਨੌਕਰੀਆਂ

ਵੈੱਬ ਡੈਸਕ - ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਨੂੰ ਸਿਰਫ਼ ਸੌਣ ਜਾਂ ਥੋੜ੍ਹੇ ਜਿਹੇ ਹੰਝੂ ਵਹਾਉਣ ਲਈ ਹਜ਼ਾਰਾਂ ਰੁਪਏ ਮਿਲ ਸਕਦੇ ਹਨ? ਜੇਕਰ ਤੁਸੀਂ ਸੋਚਦੇ ਹੋ ਕਿ ਅਜਿਹੀ ਕੋਈ ਨੌਕਰੀ ਨਹੀਂ ਹੈ, ਤਾਂ ਤੁਸੀਂ ਗਲਤ ਹੋ। ਦੁਨੀਆ 'ਚ ਕਈ ਅਜਿਹੀਆਂ ਕੰਪਨੀਆਂ ਹਨ ਜੋ ਸੌਣ, ਰੋਣ ਜਾਂ ਕਿਸੇ ਨੂੰ ਗਲੇ ਲਗਾਉਣ ਲਈ ਵੀ ਮੋਟੀ ਤਨਖਾਹ ਦਿੰਦੀਆਂ ਹਨ। ਆਓ ਜਾਣਦੇ ਹਾਂ ਦੁਨੀਆ ਦੀਆਂ ਇਨ੍ਹਾਂ ਹੈਰਾਨੀਜਨਕ ਨੌਕਰੀਆਂ ਬਾਰੇ:

ਪੇਸ਼ੇਵਰ ਸਲੀਪਰ 
ਇਹ ਨੌਕਰੀ ਉਨ੍ਹਾਂ ਲਈ ਵਰਦਾਨ ਹੈ ਜੋ ਸੌਣਾ ਪਸੰਦ ਕਰਦੇ ਹਨ। ਫਿਨਲੈਂਡ ਦੇ ਇੱਕ ਹੋਟਲ 'ਚ ਪੇਸ਼ੇਵਰ ਸਲੀਪਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਨ੍ਹਾਂ ਕਰਮਚਾਰੀਆਂ ਦਾ ਕੰਮ ਹਰ ਰਾਤ ਹੋਟਲ ਦੇ ਵੱਖ-ਵੱਖ ਕਮਰਿਆਂ 'ਚ ਸੌਣਾ ਅਤੇ ਉੱਥੋਂ ਦੇ ਬਿਸਤਰਿਆਂ ਦੇ ਆਰਾਮ ਬਾਰੇ ਰਿਵਿਊ ਦੇਣਾ ਹੁੰਦਾ ਹੈ, ਤਾਂ ਜੋ ਗਾਹਕਾਂ ਨੂੰ ਕੋਈ ਸ਼ਿਕਾਇਤ ਨਾ ਰਹੇ।

ਅੰਤਿਮ ਸੰਸਕਾਰ 'ਤੇ ਰੋਣ ਦੀ ਨੌਕਰੀ 
ਦੱਖਣ-ਪੂਰਬੀ ਏਸ਼ੀਆ 'ਚ ਕਈ ਅਜਿਹੀਆਂ ਕੰਪਨੀਆਂ ਹਨ ਜੋ ਅੰਤਿਮ ਸੰਸਕਾਰ 'ਚ ਰੋਣ ਲਈ ਲੋਕਾਂ ਨੂੰ ਹਾਇਰ ਕਰਦੀਆਂ ਹਨ। ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਰੋਣ ਦੀ ਪਰੰਪਰਾ ਕਾਰਨ ਇਨ੍ਹਾਂ ਪੇਸ਼ੇਵਰ ਰੋਣ ਵਾਲਿਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਲਗਭਗ 8,000 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਂਦੀ ਹੈ।

ਕਿਰਾਏ ਦਾ ਬੁਆਏਫ੍ਰੈਂਡ 
ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਆਪਣਾ ਇਕੱਲਾਪਨ ਦੂਰ ਕਰਨ ਲਈ ਲੋਕ ਕਿਰਾਏ 'ਤੇ ਬੁਆਏਫ੍ਰੈਂਡ ਲੈਂਦੇ ਹਨ। ਇਹ ਬੁਆਏਫ੍ਰੈਂਡ ਉਨ੍ਹਾਂ ਨਾਲ ਘੁੰਮਦੇ-ਫਿਰਦੇ ਅਤੇ ਖਾਂਦੇ-ਪੀਂਦੇ ਹਨ, ਜਿਸ ਦਾ ਸਾਰਾ ਖਰਚਾ ਹਾਇਰ ਕਰਨ ਵਾਲਾ ਵਿਅਕਤੀ ਹੀ ਚੁੱਕਦਾ ਹੈ। ਹੁਣ ਇਹ ਰੁਝਾਨ ਦੂਜੇ ਦੇਸ਼ਾਂ 'ਚ ਵੀ ਸ਼ੁਰੂ ਹੋ ਚੁੱਕਾ ਹੈ।

ਲਾਈਨ 'ਚ ਖੜ੍ਹੇ ਹੋਣ ਦੀ ਨੌਕਰੀ
ਕਈ ਵਾਰ ਐਪਲ ਦੇ ਨਵੇਂ ਪ੍ਰੋਡਕਟ ਦੀ ਲਾਂਚਿੰਗ ਜਾਂ 'ਬਲੈਕ ਫ੍ਰਾਈਡੇ ਸੇਲ' ਦੌਰਾਨ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਅਜਿਹੇ ਸਮੇਂ ਕਈ ਕੰਪਨੀਆਂ ਲੋਕਾਂ ਨੂੰ ਸਿਰਫ਼ ਲਾਈਨ 'ਚ ਖੜ੍ਹੇ ਹੋਣ ਲਈ ਹਾਇਰ ਕਰਦੀਆਂ ਹਨ ਅਤੇ ਇਸ ਬਦਲੇ ਉਨ੍ਹਾਂ ਨੂੰ ਚੰਗੇ ਪੈਸੇ ਦਿੱਤੇ ਜਾਂਦੇ ਹਨ।

ਕਾਰਾਂ ਦੀ ਨਿਗਰਾਨੀ 
ਇਹ ਦੁਨੀਆ ਦੀ ਸਭ ਤੋਂ ਸੌਖੀ ਨੌਕਰੀ ਮੰਨੀ ਜਾਂਦੀ ਹੈ। ਇਸ 'ਚ ਕਰਮਚਾਰੀ ਨੇ ਸਿਰਫ਼ ਇਹ ਦੇਖਣਾ ਹੁੰਦਾ ਹੈ ਕਿ ਕਾਰ ਸਹੀ ਜਗ੍ਹਾ 'ਤੇ ਖੜ੍ਹੀ ਹੈ ਜਾਂ ਨਹੀਂ। ਸਿਰਫ਼ ਕਾਰਾਂ ਦੀ ਨਿਗਰਾਨੀ ਕਰਨ ਬਦਲੇ ਹੀ ਕੰਪਨੀਆਂ ਮੋਟੀ ਰਕਮ ਅਦਾ ਕਰਦੀਆਂ ਹਨ।


author

Sunaina

Content Editor

Related News