ਰਾਤ ਦੇ ਸਮੇਂ ਜਾਣੋ ਕਿਹੜੇ ਪਾਸੇ ਸੌਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ‘ਸੱਜੇ’ ਜਾਂ ‘ਖੱਬੇ’

Thursday, Feb 04, 2021 - 01:24 PM (IST)

ਜਲੰਧਰ (ਬਿਊਰੋ) - ਸਿਹਤ ਦੇ ਲਈ ਖਾਣਾ ਪੀਣਾ ਜਿੰਨਾ ਜ਼ਰੂਰੀ ਹੁੰਦਾ ਹੈ, ਉਨ੍ਹਾਂ ਹੀ ਰਾਤ ਨੂੰ ਸੌਣਾ ਜ਼ਰੂਰੀ ਹੁੰਦਾ ਹੈ। ਚੰਗੀ ਨੀਂਦ ਦਿਮਾਗ ਨੂੰ ਸ਼ਾਂਤ ਰੱਖਦੀ ਹੈ ਅਤੇ ਸਰੀਰ ਨੂੰ ਊਰਜਾ ਦਿੰਦੀ ਹੈ, ਜਿਸ ਨਾਲ ਅਸੀਂ ਪੂਰਾ ਦਿਨ ਕੰਮ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਤੁਹਾਡੇ ਸੋਣ ਦਾ ਸਮਾਂ, ਤੁਹਾਡੀ ਹਾਲਤ ਅਤੇ ਦਿਸ਼ਾ ਤੁਹਾਡੀ ਸਿਹਤ ਨਿਰਧਾਰਿਤ ਕਰਦੀ ਹੈ। ਕਈ ਵਾਰ ਗਲਤ ਪੋਜੀਸ਼ਨ ਵਿੱਚ ਸੌਣ ਦੀ ਵਜ੍ਹਾ ਨਾਲ ਵਾਰ-ਵਾਰ ਨੀਂਦ ਖੁੱਲ੍ਹਦੀ ਹੈ ਅਤੇ ਨੀਂਦ ਖ਼ਰਾਬ ਹੁੰਦੀ ਹੈ, ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਲਈ ਸੋਣ ਦਾ ਸਹੀ ਤਰੀਕਾ ਅਪਣਾਓ। ਸਾਨੂੰ ਹਮੇਸ਼ਾ ਖੱਬੇ ਪਾਸੇ ਲੇਟ ਕੇ ਸੌਣਾ ਚਾਹੀਦਾ ਹੈ। ਆਯੁਰਵੇਦ ਤੇ ਡਾਕਟਰ ਸਾਰੇ ਖੱਬੇ ਪਾਸੇ ਸੌਣ ਨੂੰ ਕਹਿੰਦੇ ਹਨ ਪਰ ਖੱਬੇ ਪਾਸੇ ਕਿਉਂ ਸੌਣਾ ਚਾਹੀਦਾ ਹੈ? ਇਸਦੇ ਕੀ ਫ਼ਾਇਦੇ-ਨੁਕਸਾਨ ਹਨ ਅਤੇ ਇਸ ਤਰ੍ਹਾਂ ਸੌਂਣਾ ਹੀ ਕਿਉਂ ਸਭ ਤੋਂ ਠੀਕ ਹੈ?

1. ਖੂਨ ਦਾ ਵਹਾਅ ਠੀਕ ਰਹਿੰਦਾ 
ਖੱਬੇ ਪਾਸੇ ਸੌਣ ਨਾਲ ਖੂਨ ਦਾ ਵਹਾਅ ਠੀਕ ਰਹਿੰਦਾ ਹੈ। ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।

2. ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਦਿਲ
ਖੱਬੇ ਪਾਸੇ ਸੋਣਾ ਤੁਹਾਡੀ ਸਰੀਰਕ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਇਸ ਨਾਲ ਤੁਹਾਡੇ ਦਿਲ 'ਤੇ ਜ਼ਿਆਦਾ ਦਬਾਅ ਨਹੀਂ ਪੈਂਦਾ ਅਤੇ ਦਿਲ ਬਿਹਤਰ ਤਰੀਕੇ ਨਾਲ ਕੰਮ ਕਰ ਪਾਉਂਦਾ ਹੈ। ਦਿਲ ਦੇ ਠੀਕ ਤਰ੍ਹਾਂ ਕੰਮ ਕਰਨ ਕਾਰਨ ਤੁਸੀਂ ਵੀ ਸਿਹਤਮੰਦ ਰਹਿੰਦੇ ਹੋ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਪਰੇਸ਼ਾਨੀ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ 

3. ਗਰਭਵਤੀ ਜਨਾਨੀਆਂ ਲਈ ਸਭ ਤੋਂ ਸਹੀ
ਗਰਭਵਤੀ ਔਰਤਾਂ ਲਈ ਖੱਬੇ ਪਾਸੇ ਸੋਣਾ ਬਿਹਤਰ ਹੁੰਦਾ ਹੈ ਕਿਉਂਕਿ ਇਸ ਨਾਲ ਢਿੱਡ 'ਚ ਪਲ ਰਹੇ ਬੱਚੇ ਦੀ ਸਿਹਤ 'ਤੇ ਬੁਰਾ ਅਸਰ ਨਹੀਂ ਪੈਂਦਾ। ਇਸ ਦੇ ਇਲਾਵਾ ਹੱਥਾਂ ਅਤੇ ਪੈਰਾਂ 'ਚ ਸੋਜ ਦੀ ਸਮੱਸਿਆ ਨਹੀਂ ਹੁੰਦੀ। ਸਰੀਰ 'ਚ ਖੂਨ ਦੀ ਗਤੀ ਠੀਕ ਰਹਿੰਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

4. ਪਾਚਨ ਤੰਤਰ ਸਹੀ ਰਹਿੰਦਾ
ਖੱਬੇ ਪਾਸੇ ਸੋਣ ਨਾਲ ਭੋਜਨ ਚੰਗੀ ਤਰ੍ਹਾਂ ਪੱਚ ਜਾਂਦਾ ਹੈ ਅਤੇ ਪਾਚਨ ਤੰਤਰ 'ਤੇ ਜ਼ਿਆਦਾ ਦਬਾਅ ਨਹੀਂ ਪੈਂਦਾ। ਖੱਬੇ ਪਾਸੇ ਸੋਣ ਨਾਲ ਸਰੀਰ 'ਚ ਜਮਾਂ ਹੋਣ ਵਾਲੇ ਜ਼ਹਿਰੀਲੇ ਪਦਾਰਥ ਲਸਿਕਾ ਤੰਤਰ ਦੁਆਰਾ ਬਾਹਰ ਨਿਕਲ ਜਾਂਦੇ ਹਨ। ਪੇਟ 'ਚੋਂ ਕਬਜ਼ ਦੀ ਸ਼ਿਕਾਇਤ ਦੂਰ ਕਰਨ ਲਈ ਖੱਬੇ ਪਾਸੇ ਸੋਣਾ ਸਹੀ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ -ਜੇਕਰ ਤੁਹਾਨੂੰ ਵੀ ‘ਫਲਾਂ’ ਨੂੰ ਫਰਿੱਜ ਦੇ ਅੰਦਰ ਰੱਖਣ ਦੀ ਹੈ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

5. ਘਰਾੜੇ ਨਹੀਂ ਆਉਂਦੇ
ਜਿਹੜੇ ਲੋਕ ਸੌਂਦੇ ਸਮੇਂ ਘਰਾੜੇ ਮਾਰਦੇ ਹਨ, ਉਨ੍ਹਾਂ ਨੂੰ ਸਹੀ ਦਿਸ਼ਾ ’ਚ ਸੌਣਾ ਚਾਹੀਦਾ ਹੈ। ਇਸੇ ਲਈ ਘਰਾੜੇ ਮਾਰਨ ਵਾਲੇ ਲੋਕਾਂ ਨੂੰ ਖੱਬੇ ਪਾਸੇ ਸੌਂਣਾ ਚਾਹੀਦਾ ਹੈ, ਜਿਸ ਨਾਲ ਘਰਾੜੇ ਨਹੀਂ ਆਉਂਦੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਪ੍ਰੇਮ ਸਬੰਧਾਂ ਦੇ ਚੱਲਦਿਆ ਕੁੜੀ ਦੇ ਪਰਿਵਾਰ ਨੇ ਨੌਜਵਾਨ ਨੂੰ ਅਗਵਾ ਕਰਕੇ ਦਿੱਤੀ ਖ਼ੌਫਨਾਕ ਸਜ਼ਾ

6. ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਰਾਹਤ
ਖੱਬੇ ਪਾਸੇ ਸੌਣ ਨਾਲ ਭੋਜਨ ਪਚਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ’ਚ ਸੌਣ ਨਾਲ ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਰਾਹਤ ਵੀ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਮੇ ਨੂੰ ਵੇਖ ਭਾਣਜੀ ਨੇ ਪੂਰਾ ਕੀਤਾ ਆਪਣਾ ਵੀ ਸੁਪਨਾ, ਬਣੀ ਜਜ 


rajwinder kaur

Content Editor

Related News