ਸਿਰਫ਼ ਟਾਈਮਪਾਸ ਨਹੀਂ, ਬੜਾ ਲਾਹੇਵੰਦ ਹੈ ''ਨਹੁੰ ਰਗੜਨਾ'' ! ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ

Saturday, Dec 06, 2025 - 10:13 AM (IST)

ਸਿਰਫ਼ ਟਾਈਮਪਾਸ ਨਹੀਂ, ਬੜਾ ਲਾਹੇਵੰਦ ਹੈ ''ਨਹੁੰ ਰਗੜਨਾ'' ! ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ

ਹੈਲਥ ਡੈਸਕ- ਆਪਣੇ ਆਪ ਨੂੰ ਬੀਮਾਰੀਆਂ ਤੋਂ ਬਚਾਉਣਾ ਇੰਨਾ ਮੁਸ਼ਕਲ ਨਹੀਂ ਜਿਵੇਂ ਅਸੀਂ ਸੋਚਦੇ ਹਾਂ। ਸਿਰਫ਼ 5 ਮਿੰਟ ਨਹੁੰ ਰਗੜਨ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਰਾਹਤ ਪਾ ਸਕਦਾ ਹੈ। ਇਹ ਕੋਈ ਫ਼ਜ਼ੂਲ ਕਿਰਿਆ ਨਹੀਂ ਹੈ, ਬਲਕਿ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਸਰੀਰ ਲਈ ਕਾਫ਼ੀ ਫਾਇਦੇਮੰਦ ਹੈ। ਕਈ ਲੋਕ ਇਸ ਨੂੰ ਰੋਜ਼ਾਨਾ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਸ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ, ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਿਹਤ ਵਿਚ ਸੁਧਾਰ ਆਉਂਦਾ ਹੈ।

ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ

ਸਿਹਤ ਮਾਹਿਰ ਅਨੁਸਾਰ, ਨਹੁੰ ਰਗੜਨ ਨਾਲ ਵਾਲਾਂ ਨਾਲ ਜੁੜੀਆਂ ਬਹੁਤੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ। ਇਹ ਸਰੀਰ ਦੇ ਨਰਵ ਪਾਇੰਟਸ ਨੂੰ ਐਕਟਿਵ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਇਸ ਕਰਕੇ ਜਾਣਨਾ ਜ਼ਰੂਰੀ ਹੈ ਕਿ ਨਹੁੰ ਰਗੜਨ ਨਾਲ ਕਿਹੜੀਆਂ ਤਕਲੀਫਾਂ 'ਚ ਅਰਾਮ ਮਿਲ ਸਕਦਾ ਹੈ।

ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ

ਨਹੁੰ ਰਗੜਨ ਦੇ ਮੁੱਖ ਫਾਇਦੇ

ਵਾਲਾਂ ਦੀਆਂ ਸਮੱਸਿਆਵਾਂ ਤੋਂ ਰਾਹਤ: ਬਲੱਡ ਸਰਕੂਲੇਸ਼ਨ ਸੁਧਰਦਾ ਹੈ ਜਿਸ ਨਾਲ ਵਾਲ ਮਜ਼ਬੂਤ ਬਣਦੇ ਹਨ ਅਤੇ ਝੜਨਾ ਘਟਦਾ ਹੈ। ਲਗਾਤਾਰ ਅਜਿਹਾ ਕਰਨ ਨਾਲ ਵਾਲਾਂ ਦੀ ਕੁਦਰਤੀ ਚਮਕ ਵੀ ਵਧਦੀ ਹੈ।
ਗੰਜੇਪਨ ਦੀ ਸਮੱਸਿਆ ਕਰੇ ਦੂਰ: ਨਹੁੰ ਰਗੜਨ ਨਾਲ ਨਰਵ ਐਂਡਿੰਗਸ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ, ਜਿਸ ਨਾਲ ਡੈੱਡ ਹੇਅਰ ਫੋਲਿਕਲ ਮੁੜ ਐਕਟਿਵ ਹੋ ਸਕਦੇ ਹਨ।
ਚਮੜੀ ਲਈ ਫਾਇਦੇਮੰਦ: ਇਸ ਨਾਲ ਸਕਿਨ ਗਰਮ ਹੁੰਦੀ ਹੈ ਅਤੇ ਚਿਹਰੇ ਨੂੰ ਪੋਸ਼ਣ ਮਿਲਦਾ ਹੈ। ਇਹ ਏਜਿੰਗ ਦੇ ਲੱਛਣ ਘਟਾਉਣ 'ਚ ਵੀ ਮਦਦ ਕਰ ਸਕਦਾ ਹੈ। 
ਦਿਮਾਗ ਨੂੰ ਸ਼ਾਂਤੀ: ਰੋਜ਼ ਨਹੁੰ ਰਗੜਨ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਇਕਊਪ੍ਰੈਸ਼ਰ ਪੁਆਇੰਟ ਦਬਣ ਨਾਲ ਤਣਾਅ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ

ਨਹੁੰ ਰਗੜਨ ਦਾ ਸਹੀ ਤਰੀਕਾ

  • ਦੋਵੇਂ ਹੱਥ ਛਾਤੀ ਦੇ ਸਾਹਮਣੇ ਰੱਖੋ।
  • ਉਂਗਲਾਂ ਨੂੰ ਅੰਦਰ ਵੱਲ ਮੋੜੋ।
  • ਇਕ ਹੱਥ ਦੇ ਨਹੁੰ ਨੂੰ ਦੂਸਰੇ ਹੱਥ ਦੇ ਨਹੁੰਆਂ ਨਾਲ ਰਗੜੋ ਅਤੇ ਇਹ ਕਿਰਿਆ ਉੱਪਰ–ਹੇਠਾਂ ਚਲਦੀ ਰਹੇ।
  • ਇਸ ਦੌਰਾਨ ਮਨ ਨੂੰ ਪੂਰੀ ਤਰ੍ਹਾਂ ਸ਼ਾਂਤ ਰੱਖੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News