ਰੈਸਤਰਾਂ ''ਚ ਖਾਣਾ ਪਰੋਸਦੇ ਨੇ ''ਭੂਤ''! ਵੀਡੀਓ ਵਾਇਰਲ ਦੇਖ ਰਹਿ ਜਾਓਗੇ ਹੈਰਾਨ
Friday, Feb 20, 2026 - 03:25 PM (IST)
ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇਕ ਅਜਿਹਾ ਅਨੋਖਾ ਰੈਸਟੋਰੈਂਟ ਖੁੱਲ੍ਹਿਆ ਹੈ, ਜੋ ਆਪਣੀ ਡਰਾਉਣੀ ਥੀਮ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਰੈਸਟੋਰੈਂਟ ਦੀ ਖਾਸੀਅਤ ਇਹ ਹੈ ਕਿ ਇੱਥੇ ਖਾਣਾ ਕੋਈ ਆਮ ਇਨਸਾਨ ਨਹੀਂ, ਸਗੋਂ ਭੂਤਾਂ ਦੇ ਪਹਿਰਾਵੇ 'ਚ ਵੇਟਰ ਪਰੋਸਦੇ ਹਨ।
ਇਸ ਰੈਸਟੋਰੈਂਟ ਦਾ ਨਾਮ 'ਕੰਕਾਲ ਹਾਰਰ ਰੈਸਟੋਰੈਂਟ' ਹੈ, ਜਿਸ ਨੂੰ ਪੂਰੀ ਤਰ੍ਹਾਂ ਇਕ ਭੂਤੀਆ ਹਵੇਲੀ ਵਾਂਗ ਸਜਾਇਆ ਗਿਆ ਹੈ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਕ ਵੇਟਰ ਭੂਤ ਬਣ ਕੇ ਟੇਬਲ 'ਤੇ ਖਾਣਾ ਲੈ ਕੇ ਆਉਂਦਾ ਹੈ, ਤਾਂ ਉੱਥੇ ਬੈਠਾ ਪਰਿਵਾਰ ਡਰ ਨਾਲ ਕੰਬ ਜਾਂਦਾ ਹੈ। ਵੀਡੀਓ 'ਚ ਇਕ ਲੜਕੀ ਜਦੋਂ ਭੂਤ ਬਣੇ ਵੇਟਰ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਡਰ ਕੇ ਤੁਰੰਤ ਆਪਣਾ ਹੱਥ ਪਿੱਛੇ ਖਿੱਚ ਲੈਂਦੀ ਹੈ।
ਇਹ ਵੀਡੀਓ ਇੰਸਟਾਗ੍ਰਾਮ 'ਤੇ 'kankal_horror_restaurant_cafe' ਨਾਮ ਦੀ ਆਈਡੀ ਤੋਂ ਸਾਂਝੀ ਕੀਤੀ ਗਈ ਹੈ, ਜਿਸ ਨੂੰ ਹੁਣ ਤੱਕ 59 ਲੱਖ (5.9 ਮਿਲੀਅਨ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ 1.83 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਸ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਰੈਸਟੋਰੈਂਟ ਦੀ ਇਸ ਅਨੋਖੀ ਥੀਮ ਨੂੰ ਦੇਖ ਕੇ ਲੋਕ ਹੈਰਾਨ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਲਹਿਜੇ ਵਿਚ ਲਿਖਿਆ, "ਇੱਥੇ ਜੇ ਕੋਈ ਇਕੱਲਾ ਖਾਣਾ ਖਾਏਗਾ, ਤਾਂ ਉਸ ਦੀ ਭੁੱਖ ਹੀ ਮਿਟ ਜਾਵੇਗੀ"। ਇਕ ਹੋਰ ਯੂਜ਼ਰ ਨੇ ਲਿਖਿਆ ਕਿ "ਇੱਥੇ ਤਾਂ ਡਰ ਦੇ ਮਾਰੇ ਖਾਣਾ ਹੀ ਨਹੀਂ ਖਾਧਾ ਜਾਵੇਗਾ"। ਬਹੁਤ ਸਾਰੇ ਲੋਕ ਕੁਮੈਂਟ ਕਰਕੇ ਵਾਰਾਣਸੀ ਵਿੱਚ ਇਸ ਰੈਸਟੋਰੈਂਟ ਦੀ ਸਹੀ ਲੋਕੇਸ਼ਨ ਬਾਰੇ ਵੀ ਪੁੱਛ ਰਹੇ ਹਨ।
