ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੀ ਹੈ ‘ਮੁਲੱਠੀ’, ਰੋਜ਼ਾਨਾ ਕਰੋ ਵਰਤੋਂ
Sunday, Nov 15, 2020 - 05:57 PM (IST)
ਜਲੰਧਰ (ਬਿਊਰੋ) - ਮੁਲੱਠੀ ਬਹੁਤ ਗੁਣਕਾਰੀ ਜੜ੍ਹੀ-ਬੂਟੀ ਹੁੰਦੀ ਹੈ, ਜੋ ਸੁਆਦ 'ਚ ਮਿੱਠੀ ਅਤੇ ਸਿਹਤ ਲਈ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਇਸਨੂੰ Yashtimadhu ਵੀ ਕਿਹਾ ਜਾਂਦਾ ਹੈ। ਮੁਲੱਠੀ ਸਿਰਫ਼ ਢਿੱਡ ਦੀਆਂ ਬੀਮਾਰੀਆਂ ਨੂੰ ਹੀ ਠੀਕ ਨਹੀਂ ਕਰਦੀ ਸਗੋਂ ਇਹ ਅਲਸਰ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਅਸਲੀ ਮੁਲੱਠੀ ਅੰਦਰ ਤੋਂ ਪੀਲੀ, ਰੇਸ਼ੇਦਾਰ ਅਤੇ ਹਲਕੀ ਸੁਗੰਧ ਵਾਲੀ ਹੁੰਦੀ ਹੈ। ਮੁਲੱਠੀ ਦੇ ਸੁੱਕਣ 'ਤੇ ਇਸਦਾ ਸਵਾਦ ਐਸੀਟਿਕ ਹੋ ਜਾਂਦਾ ਹੈ। ਮੁਲੱਠੀ ਮਿੱਠੀ ਅਤੇ ਠੰਡੀ ਹੋਣ ਦੇ ਨਾਲ-ਨਾਲ ਖੰਘ ਲਈ ਵਿਸ਼ੇਸ਼ ਲਾਭਕਾਰੀ ਹੈ। ਇਸ 'ਚ 50 ਫ਼ੀਸਦੀ ਪਾਣੀ ਹੁੰਦਾ ਹੈ। ਮੁਲੱਠੀ ‘ਚ ਕੈਲਸ਼ੀਅਮ, ਐਂਟੀ ਆਕਸੀਡੈਂਟ, ਐਂਟੀਬਾਓਟਿਕ ਤੇ ਪ੍ਰੋਟੀਨ ਦੇ ਤੱਤ ਹੁੰਦੇ ਹਨ।
ਮੁਲੱਠੀ ਤੋਂ ਹੋਣ ਵਾਲੇ ਫ਼ਾਇਦੇ...
1. ਗਲੇ ਦੀ ਖਾਰਸ਼
ਗਲੇ 'ਚ ਖਰਾਸ਼ ਹੋਣ ਦੀ ਸਮੱਸਿਆਂ ਹੋਣ 'ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
2. ਖੰਘ ਲਈ ਫ਼ਾਇਦੇਮੰਦ
ਮੁਲੱਠੀ ਨੂੰ ਕਾਲੀ-ਮਿਰਚ ਦੇ ਨਾਲ ਖਾਣ ਨਾਲ ਖੰਘ ਠੀਕ ਹੁੰਦੀ ਹੈ। ਸੁੱਕੀ ਖੰਘ ਆਉਣ 'ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਖਾਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਮੁਲੱਠੀ ਨਾਲ ਖੰਘ ਅਤੇ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।
3. ਮੂੰਹ ਸੁੱਕਣ 'ਤੇ ਵਰਤੋ
ਮੁਲੱਠੀ 'ਚ 50 ਫ਼ੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ। ਮੂੰਹ ਸੁੱਕਣ 'ਤੇ ਵਾਰ-ਵਾਰ ਇਸਨੂੰ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਿਆਸ ਵੀ ਸ਼ਾਂਤ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ
4. ਜ਼ਖਮਾਂ ਲਈ ਫ਼ਾਇਦੇਮੰਦ
ਮੁਲੱਠੀ ਦੀ ਵਰਤੋਂ ਸਰੀਰ 'ਤੇ ਹੋਣ ਵਾਲੇ ਜ਼ਖਮਾਂ ਲਈ ਕਾਫੀ ਫ਼ਾਇਦੇਮੰਦ ਹੈ। ਮੁਲੱਠੀ ਨੂੰ ਪੀਸ ਕੇ ਘਿਓ ਨਾਲ ਚੂਰਣ ਦੇ ਰੂਪ 'ਚ ਹਰ ਤਰ੍ਹਾਂ ਦੀਆਂ ਸੱਟਾਂ 'ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਲਾਭ ਮਿਲਦਾ ਹੈ।
5. ਨਿਪੁੰਸਕਤਾ ਦਾ ਰੋਗ ਠੀਕ ਹੁੰਦਾ
10–10 ਗ੍ਰਾਮ ਮੁਲੱਠੀ ਵਿਦਾਰੀਕੰਦ, ਲੌਂਗ, ਗੋਖਰੂ, ਗਲੋਅ ਅਤੇ ਮੂਸਲੀ ਨੂੰ ਲੈ ਕੇ ਪੀਸ ਕੇ ਚੂਰਣ ਬਣਾ ਲਵੋ। ਇਸ 'ਚੋਂ ਅੱਧਾ ਚੱਮਚ ਚੂਰਨ ਲਗਾਤਾਰ 40 ਦਿਨਾਂ ਤੱਕ ਸੇਵਨ ਕਰਨ ਨਾਲ ਨਿਪੁੰਸਕਤਾ ਦਾ ਰੋਗ ਦੂਰ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ
6. ਖੱਟੀ ਡਕਾਰ
ਖਾਣਾ-ਖਾਣ ਮਗਰੋਂ ਜੇਕਰ ਖੱਟੀ ਡਕਾਰਾਂ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਬਹੁਤ ਲਾਭ ਹੁੰਦਾ ਹੈ। ਭੋਜਨ ਤੋਂ ਪਹਿਲਾਂ ਮੁਲੱਠੀ ਦੇ 3 ਛੋਟੇ–ਛੋਟੇ ਟੁਕੜੇ 15 ਮਿੰਟ ਤੱਕ ਚੂਸੋ ਅਤੇ ਫਿਰ ਭੋਜਨ ਕਰੋ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ
7. ਪਾਚਣ ਤੰਤਰ ਨੂੰ ਕਰੇ ਮਜ਼ਬੂਤ
ਮੁਲੱਠੀ ਸਾਡੇ ਪਾਚਣ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ ਅਤੇ ਸਾਡੇ ਭਾਰ 'ਚ ਵੀ ਵਾਧਾ ਹੁੰਦਾਂ ਹੈ। ਮੁਲੱਠੀ ਦਾ ਸੇਵਨ ਕਰਨ 'ਤੇ ਸਰੀਰ ਮਜਬੂਤ ਵੀ ਹੁੰਦਾ ਹੈ ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
8. ਅਰਥਰਾਈਟਿਸ ਦੀ ਸਮੱਸਿਆ ਲਈ ਮਦਦਗਾਰ
ਜਿਨ੍ਹਾਂ ਲੋਕਾਂ ਨੂੰ ਅਰਥਰਾਈਟਿਸ ਹੁੰਦਾ ਹੈ, ਮੁਲੱਠੀ ਉਨ੍ਹਾਂ ਦੀ ਨੂੰ ਰਾਹਤ ਪਹੁੰਚਾਉਣ ਦਾ ਕੰਮ ਕਰ ਸਕਦੀ ਹੈ। ਮੁਲੱਠੀ ‘ਚ ਐਂਟੀ ਆਕਸੀਡੈਂਟ ਤੇ ਐਂਟੀਬਾਓਟਿਕ ਦੇ ਗੁਣ ਪਾਏ ਜਾਂਦੇ ਹਨ ਜੋ ਅਰਥਰਾਈਟਿਸ ਦਰਦ ਸੂਜਨ ਨੂੰ ਘੱਟ ਕਰਨ ‘ਚ ਮਦਦਗਾਰ ਸਾਬਤ ਹੋ ਸਕਦੇ ਹਨ।
ਪੜ੍ਹੋ ਇਹ ਵੀ ਖਬਰ - ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੈ ‘ਤਿਲਾਂ ਦਾ ਤੇਲ’, ਝੜਦੇ ਵਾਲਾਂ ਦੀ ਪ੍ਰੇਸ਼ਾਨੀ ਵੀ ਹੋਵੇਗੀ ਦੂਰ
9. ਅੱਖਾਂ ਦੀ ਜਲਨ ਨੂੰ ਕਰੇ ਠੀਕ
ਅੱਖਾਂ ਦੀ ਜਲਨ ਤੇ ਅੱਖਾਂ ਦੇ ਲਾਲ ਹੋਣ ‘ਤੇ ਮੁਲੱਠੀ ਨੂੰ ਲਾਭਦਾਇਕ ਇਲਾਜ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ