ਮਹਾਰਾਸ਼ਟਰੀ ਲੁੱਕ ਨਾਲ ‘ਗਣੇਸ਼ ਉਤਸਵ’ ਨੂੰ ਬਣਾਓ ਖਾਸ
Saturday, Aug 30, 2025 - 10:32 AM (IST)

ਵੈੱਬ ਡੈਸਕ- ਗਣੇਸ਼ ਉਤਸਵ ਮਹਾਰਾਸ਼ਟਰ ਦੀ ਸ਼ਾਨ ਹੈ ਅਤੇ ਇਸ ਦੌਰਾਨ ਔਰਤਾਂ ਦੀ ਟ੍ਰੈਡੀਸ਼ਨਲ ਮਹਾਰਾਸ਼ਟਰੀ ਲੁੱਕ ਸਭ ਤੋਂ ਜ਼ਿਆਦਾ ਆਕਰਸ਼ਣ ਦਾ ਕੇਂਦਰ ਹੁੰਦੀ ਹੈ। ਖਾਸਕਰ ਸਾੜ੍ਹੀ ਪਾਉਣ ਦਾ ਅੰਦਾਜ ਪੂਰੇ ਤਿਉਹਾਰ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ। ਮਹਾਰਾਸ਼ਟਰੀ ਸਾੜ੍ਹੀ ਲੁੱਕ ਨਾ ਸਿਰਫ ਔਰਤਾਂ ਨੂੰ ਖੂਬਸੂਰਤ ਬਣਾਉਂਦੀ ਹੈ, ਸਗੋਂ ਇਹ ਮਰਾਠੀ ਸੰਸਕ੍ਰਿਤੀ ਅਤੇ ਪਰੰਪਰਾ ਦੀ ਝਲਕ ਵੀ ਪੇਸ਼ ਕਰਦੀ ਹੈ। ਚਾਹੇ ਨੌਵਾਰੀ ਹੋ ਜਾਂ ਪੈਠਣੀ, ਗਹਿਣੀਆਂ ਅਤੇ ਗਜਰੇ ਦੇ ਨਾਲ ਇਹ ਲੁੱਕ ਹਮੇਸ਼ਾ ਖਾਸ ਦਿਖਾਈ ਦਵੇਗੀ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਗਣੇਸ਼ ਉਤਸਵ ’ਤੇ ਟ੍ਰੈਡੀਸ਼ਨਲ ਮਹਾਰਾਸ਼ਟਰੀ ਸਟਾਈਲ ਕੈਰੀ ਕਰਨ ਦੇ ਤਰੀਕੇ।
ਨੌਵਾਰੀ ਸਾੜ੍ਹੀ (ਲੁਗੜਾ ਸਟਾਈਲ)
ਇਹ 9 ਗਜ ਲੰਬੀ ਸਾੜ੍ਹੀ ਹੁੰਦੀ ਹੈ, ਜਿਸ ਨੂੰ ਧੋਤੀ ਸਟਾਈਲ ’ਚ ਪਾਇਆ ਜਾਂਦਾ ਹੈ। ਇਸ ਨਾਲ ਤੁਰਨਾ-ਫਿਰਨਾ ਆਸਾਨ ਹੁੰਦਾ ਹੈ ਅਤੇ ਇਹ ਲੁੱਕ ਬੇਹੱਦ ਆਕਰਸ਼ਕ ਲੱਗਦੀ ਹੈ। ਖਾਸਕਰ ਹਰੀ, ਲਾਲ, ਬੈਂਗਨੀ ਅਤੇ ਪੀਲੀ ਨੌਵਾਰੀ ਗਣੇਸ਼ ਉਤਸਵ ਦੇ ਲਈ ਸਭ ਤੋਂ ਜ਼ਿਆਦਾ ਹਰਮਨਪਿਆਰੀ ਹੈ।
ਪੈਠਣੀ ਸਾੜ੍ਹੀ
ਪੈਠਣੀ ਸਾੜ੍ਹੀ ਮਹਾਰਾਸ਼ਟਰ ਦੀ ਪਛਾਣ ਹੈ। ਰੇਸ਼ਮੀ ਕਪੜੇ ਅਤੇ ਸੁਨਹਿਰੇ ਜਰੀ ਬਾਰਡਰ ਵਾਲੀ ਪੈਠਣੀ ਗਣਪਤੀ ਪੂਜਾ ’ਚ ਰਾਇਲ ਅਤੇ ਟ੍ਰੈਡੀਸ਼ਨਲ ਟਚ ਦਿੰਦੀ ਹੈ। ਇਸ ਨੂੰ ਅਕਸਰ ਮੋਤੀ ਹਾਰ ਅਤੇ ਠੁੱਸੇ ਗਹਿਣਿਆਂ ਦੇ ਨਾਲ ਪਾਇਆ ਜਾਂਦਾ ਹੈ।
ਪੌਠਨੀ ਅਤੇ ਇਰਕਲ ਸਾੜ੍ਹੀ
ਇਹ ਹਲਕੀ ਰੇਸ਼ਮੀ ਸਾੜ੍ਹੀਆਂ ਹਨ, ਜੋ ਤਿਉਹਾਰਾਂ ਅਤੇ ਪੂਜਾ ਦੇ ਲਈ ਪਰਫੈਕਟ ਹੁੰਦੀ ਹੈ। ਖਾਸਕਰ ਲਾਲ ਅਤੇ ਹਰੇ ਰੰਗ ਦੀ ਇਰਕਲ ਸਾੜ੍ਹੀ ਔਰਤਾਂ ’ਤੇ ਖੂਬ ਜਚਦੀ ਹੈ।
ਸਿਲਕ ਜਾਂ ਕਾਟਨ ਸਾੜ੍ਹੀ ’ਚ ਮਹਾਰਾਸ਼ਟਰੀਅਨ ਟੱਚ
ਜੇਕਰ ਨੌਵਾਰੀ ਨਹੀਂ ਪਾਉਣਾ ਚਾਹੁੰਦੇ ਤਾਂ ਨਾਰੰਗੀ, ਪਿੰਕ ਜਾਂ ਰੈਡ ਸਿਲਕ/ਕਾਟਨ ਸਾੜ੍ਹੀ ਨੂੰ ਰਸਮੀ ਡ੍ਰੇਪਿੰਗ ਸਟਾਈਲ ’ਚ ਪਾ ਸਕਦੇ ਹੋ। ਇਸ ਦੇ ਨਾਲ ਨੱਥ (ਨੱਕ ਦੀ ਨਥਨੀ) ਅਤੇ ਗਜਰਾ ਲੁੱਕ ਨੂੰ ਪੂਰੀ ਕਰ ਦਵੇਗੀ।
ਸਾੜ੍ਹੀ ਦੇ ਨਾਲ ਮਹਾਰਾਸ਼ਟਰੀ ਨੱਥ
ਕਾਂਜੀਵਰਮ ਜਾਂ ਬਨਾਰਸੀ ਸਾੜ੍ਹੀ ਜੇ ਨਾਲ ਗੋਲਡ ਪਲੇਟ ਵਾਲੀ ਮਹਾਰਾਸ਼ਟਰੀ ਨੱਥ ਪਾਉਣਾ ਨਾ ਭੁੱਲੋ। ਇਹ ਕਾਫੀ ਸੁੰਦਰ ਅਤੇ ਸਟਾਈਲਿਸ਼ ਲੱਗਦੀ ਹੈ ਨਾਲ ਹੀ ਤੁਹਾਡੀ ਚਤੁਰਥੀ ਵਾਲੀ ਲੁੱਕ ਦੇ ਲਈ ਇਕਦਮ ਬੈਸਟ ਹੈ।
ਹੇਅਰਸਟਾਈਲ ਅਤੇ ਗਜਰਾ
ਸਾਧਾਰਨ ਜੂੜਾ ਜਾਂ ਗੁੱਤ ਬਣਾਕੇ ਉਸ ’ਚ ਗਜਰਾ (ਮੋਗਰੇ ਜਾਂ ਚੰਪਾ ਦੇ ਫੁੱਲ) ਸਜਾਓ। ਇਹ ਨਾ ਸਿਰਫ ਖੂਬਸੁਰਤ ਲੱਗਦਾ ਹੈ ਸਗੋਂ ਵਿਰਾਸਤ ਦਾ ਅਹਿਸਾਸ ਵੀ ਕਰਾਉਂਦਾ ਹੈ।
ਮੇਕਅਪ ਅਤੇ ਬਿੰਦੀ
ਹਲਕਾ ਅਤੇ ਨੈਚੁਰਲ ਮੇਕਅਪ ਰੱਖੋ। ਮੱਥੇ ’ਤੇ ਵੱਡੀ ਕੁਮਕੁਮ ਜਾਂ ਚੰਦਰਕੋਰ ਬਿੰਦੀ ਲਗਾਓ। ਬਿਨਾ ਮਰਾਠੀ ਲੁੱਕ ਅਧੂਰੀ ਹੈ। ਲਿਪਸਟਿਕ ’ਚ ਮੈਰੂਨ ਜਾਂ ਰੈਡ ਸ਼ੇਡ ਵਧੀਆ ਲਗੇਗਾ।
ਐਕਸਟ੍ਰਾ ਟਚ
ਸਾੜ੍ਹੀ ਦੇ ਨਾਲ ਪਾਰੰਪਰਿਕ ਕੋਹਲਾਪੁਰੀ ਚੱਪਲ ਪਾਓ। ਚਾਹੇ ਤਾਂ ਛੋਟਾ-ਜਿਹਾ ਪੋਟਲੀ ਬੈਗ ਨਾਲ ਰੱਖੋ, ਜੋ ਲੁੱਕ ਨੂੰ ਹੋਰ ਖਾਸ ਬਣਾ ਦੇਵੇਗਾ।