ਇਸ ਤਰੀਕੇ ਨਾਲ ਬਣਾਓ ਫ੍ਰਾਈਡ ਰਾਈਸ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇਕ ਨੂੰ ਆਉਣਗੇ ਪਸੰਦ
Thursday, Aug 21, 2025 - 11:41 AM (IST)

ਵੈੱਬ ਡੈਸਕ- ਵੈਜ ਫ੍ਰਾਈਡ ਰਾਈਸ ਬਹੁਤ ਸੁਆਦਿਸ਼ਟ ਭੋਜਨ ਹੈ। ਬਣਾਉਣ ’ਚ ਆਸਾਨ, ਸੁਆਦਿਸ਼ਟ ਅਤੇ ਹਰ ਮੌਸਮੀ ਮਨਪਸੰਦ। ਬੱਚਿਆਂ ਤੋਂ ਲੈ ਕੇ ਵੱਡੇ, ਸਭ ਲੋਕਾਂ ਨੂੰ ਇਹ ਖਾਣਾ ਪਸੰਦ ਆਉਂਦਾ ਹੈ। ਘਰ ’ਚ ਆਸਾਨੀ ਨਾਲ ਮਿਲ ਜਾਵੇ ਅਤੇ ਮੌਸਮ ਦੇ ਅਨੁਸਾਰ ਸਬਜ਼ੀ ਵੱਖ-ਵੱਖ ਪਾ ਕੇ ਬਣਾ ਸਕਦੇ ਹਾਂ।
ਸਮੱਗਰੀ
- 1 ਕੱਪ ਬਾਸਮਤੀ ਰਾਈਸ
- 1 ਕੱਪ ਬਾਰੀਕ ਲੰਬਾ ਕਟਿਆ ਹੋਇਆ ਪਿਆਜ਼
- 1/2 ਕੱਪ ਬਾਰੀਕ ਕਟੀ ਹੋਈ ਬੀਨਸ
- 1/4 ਕੱਪ ਬਾਰੀਕ ਕਟੀ ਹੋਈ ਗਾਜਰ
- 1/4 ਕੱਪ ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ
- 1/4 ਕੱਪ ਕੱਟੀ ਹੋਈ ਫੁੱਲ ਗੋਭੀ
- 1/4 ਕੱਪ ਕੱਟੀ ਹੋਈ ਪੱਤਾ ਗੋਭੀ
- 1/4 ਕੱਪ ਹਰੇ ਮਟਰ
- 2 ਚਮਚ ਅਦਰਕ-ਮਿਰਚ-ਲਸਣ ਪੇਸਟ
- 2 ਚਮਚ ਸੋਇਆ ਸੌਸ
- 1 ਚਮਚ ਰੈਡ ਚਿਲੀ ਸੌਸ
- 1/2 ਚਮਚ ਕਾਲੀ ਮਿਰਚ ਪਾਊਡਰ
- 1 ਚਮਚ ਟੋਮੈਟੋ ਕੈਚਪ
- 3 ਚਮਚ ਤੇਲ
- ਨਮਕ ਸਵਾਦਨੁਸਾਰ
- ਪਾਣੀ ਲੋੜ ਅਨੁਸਾਰ
ਵਿਧੀ
- ਬਾਸਮਤੀ ਚੌਲ 30 ਮਿੰਟ ਲਈ ਭਿਓਂ ਕੇ ਰੱਖੋ। ਫਿਰ ਚੌਲਾਂ ਨੂੰ ਉਬਾਲ ਲਵੋ। ਉਸ ਤੋਂ ਬਾਅਦ ਇਕ ਪੈਨ ’ਚ ਨਮਕ ਅਤੇ 1/2 ਚਮਚ ਤੇਲ ਪਾ ਲਓ। ਬੀਨਸ, ਗਾਜਰ, ਮਟਰ, ਗੋਭੀ ਨੂੰ ਉਬਾਲ ਲਓ। ਥੋੜ੍ਹਾ ਕਰੰਚੀ ਰੱਖੋ।
- ਇਕ ਕੜਾਈ ’ਚ ਤੇਲ ਪੈ ਕੇ, ਅਦਰਕ, ਮਿਰਚ, ਲੱਸਣ ਭੁੰਨ ਲਓ। ਪਿਆਜ਼ ਭੁੰਨੋ। ਸ਼ਿਮਲਾ ਮਿਰਚ, ਪੱਤਾ ਗੋਭੀ ਤੇਜ਼ ਸੇਕ ’ਤੇ ਭੁੰਨ ਲਓ। ਹੁਣ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਪਾ ਕੇ ਮਿਲਾਓ।
- ਸਭ ਮਸਾਲੇ, ਸੋਇਆਬੀਨ, ਰੈੱਡ ਚਿਲੀ ਸੌਸ, ਟੋਮੈਟੋ ਕੈਚਪ, ਨਮਕ ਸਵਾਦ ਅਨੁਸਾਰ ਪਾ ਕੇ ਮਿਲਾਓ। ਪਕੇ ਹੋਏ ਚੌਲ ਮਿਲਾ ਕੇ ਮਿਲਾਓ। ਬਸ, ਤਿਆਰ ਹਨ, ਵੈਜ ਫ੍ਰਾਈਡ ਰਾਈਸ।
- ਗਰਮਾਗਰਮ ਵੈਜ ਫਰਾਈਡ ਰਾਈਸ ਪਰੋਸੇ, ਖਾਣੇ ਦਾ ਆਨੰਦ ਉਠਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8