ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦੈ ਮਹਿੰਗਾ, ਹੋ ਸਕਦੀ ਹੈ Vitamins ਦੀ ਘਾਟ
Saturday, Nov 02, 2024 - 01:08 PM (IST)
ਹੈਲਥ ਡੈਸਕ - ਸਰੀਰ ਨੂੰ ਸਿਹਤਮੰਦ ਰੱਖਣ ''ਚ ਸਭ ਤੋਂ ਅਹਿਮ ਭੂਮਿਕਾ ਪੋਸ਼ਕ ਤੱਤ ਹੀ ਨਿਭਾਉਂਦੇ ਹਨ। ਇਕ ਸਿਹਤਮੰਦ ਵਿਅਕਤੀ ਲਈ ਵਿਟਾਮਿਨ, ਖਣਿਜ, ਮਿਨਰਲਸ, ਪ੍ਰੋਟੀਨ, ਆਇਰਨ ਅਤੇ ਕੈਲਸ਼ੀਅਮ ਆਦਿ ਬਹੁਤ ਜ਼ਰੂਰੀ ਹਨ ਪਰ ਜਦੋਂ ਇਨ੍ਹਾਂ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਰੀਰ ''ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਜੇ ਤੁਸੀਂ ਦਿਨ ਭਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੁਹਾਡੇ ਸਰੀਰ ''ਚ ਵਿਟਾਮਿਨਸ ਦੀ ਘਾਟ ਹੋ ਸਕਦੀ ਹੈ। ਅਜਿਹੇ ’ਚ ਡਾਕਟਰ ਬਲੱਡ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਸਰੀਰ ’ਚ ਕਿਸ ਚੀਜ਼ ਦੀ ਕਮੀ ਹੈ ਪਰ ਇਸ ਤੋਂ ਇਲਾਵਾ ਵਿਟਾਮਿਨ ਦੀ ਕਮੀ ਦੇ ਲੱਛਣਾਂ ਦਾ ਸੰਕੇਤ ਤੁਹਾਡੇ ਚਿਹਰੇ ਤੋਂ ਵੀ ਪਤਾ ਲੱਗਦਾ ਹੈ, ਇਸ ਲਈ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਡਾਈਟ ਨੂੰ ਸੁਧਾਰ ਕੇ ਇਨ੍ਹਾਂ ਕਮੀਆਂ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ
1. ਚਿਹਰੇ ਦਾ ਰੰਗ ਸਫੈਦ ਪੈਣਾ
ਜੇ ਚਿਹਰੇ ਦਾ ਰੰਗ ਦਿਨੋਂ-ਦਿਨ ਸਫੈਦ ਜਾਂ ਫਿੱਕਾ ਪੈ ਜਾਵੇ ਤਾਂ ਸਰੀਰ ’ਚ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਇਸਦੇ ਨਾਲ ਜੇ ਤੁਹਾਡੀ ਜੀਭ ਹਲਕੀ ਉਭਰੀ ਨਜ਼ਰ ਆਵੇ ਤਾਂ ਇਹ ਵੀ ਵਿਟਾਮਿਨ ਬੀ12 ਦੀ ਕਮੀ ਦੇ ਹੀ ਸੰਕੇਤ ਹਨ। ਇਸ ਕਮੀ ਨਾਲ ਸਰੀਰ ''ਚ ਥਕਾਵਟ ਵਧਦੀ ਹੈ ਅਤੇ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਸਥਿਤੀ ''ਚ ਤੁਹਾਡੀ ਡਾਈਟ ''ਚ ਮੱਛੀ ਅਤੇ ਆਰਗੈਨਿਕ ਪੋਲਟਰੀ ਆਹਾਰ ਸ਼ਾਮਲ ਕਰੋ।
ਪੜ੍ਹੋ ਇਹ ਵੀ ਖਬਰ -health ਲਈ ਕਿਉਂ ਜ਼ਰੂਰੀ ਹਨ nutrients ? ਜਾਣੋ ਸਿਹਤ ਲਈ ਇਨ੍ਹਾਂ ਦੇ ਫਾਇਦੇ
2. ਦਿਨੋ-ਦਿਨ ਝੜਦੇ ਵਾਲ
ਜੇ ਤੁਹਾਡੇ ਵਾਲ ਦਿਨ-ਪ੍ਰਤੀ ਦਿਨ ਝੜਦੇ, ਟੁੱਟਦੇ, ਸਿੱਕਰੀ ਦੀ ਸਮੱਸਿਆ, ਡ੍ਰਾਈ ਅਤੇ ਦੋ ਮੂੰਹੇ ਦਿਖਾਈ ਦੇਣ ਤਾਂ ਇਹ ਵਿਟਾਮਿਨ ਬੀ7 ਦੀ ਕਮੀ ਦਾ ਸੰਕੇਤ ਦਿੰਦੇ ਹਨ। ਜ਼ਿੰਕ ਅਤੇ ਪ੍ਰੋਟੀਨ ਦੀ ਕਮੀ ਨਾਲ ਵੀ ਵਾਲ ਝੜਦੇ ਹਨ ਅਤੇ ਵਾਲਾਂ ਦੀ ਚਮਕ ਚਲੀ ਜਾਂਦੀ ਹੈ। ਅਜਿਹੇ ''ਚ ਖੁਰਾਕ ''ਚ ਆਂਡੇ ਦਾ ਪੀਲਾ ਹਿੱਸਾ, ਮਸ਼ਰੂਮ ਅਤੇ ਫੁੱਲਗੋਭੀ ਸ਼ਾਮਲ ਕਰੋ। ਇਸ ਨਾਲ ਵਾਲਾਂ ''ਚ ਵਿਟਾਮਿਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਦਾਲ, ਨਟਸ, ਚਨੇ ਅਤੇ ਕੱਦੂ ਦੇ ਬੀਜ ਵੀ ਸ਼ਾਮਲ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ -Glowing ਤੇ Healthy Skin ਲਈ ਡਾਈਟ ’ਚ ਸ਼ਾਮਲ ਕਰੋ ਇਹ Vitamin, ਫਾਇਦੇ ਸੁਣ ਹੋ ਜਾਓਗੇ ਹੈਰਾਨ
3. ਬੁੱਲਾਂ ਦਾ ਫਿੱਕਾ ਪੈਣਾ
ਬੁੱਲਾਂ ਦੀ ਰੰਗਤ ਹਮੇਸ਼ਾ ਹਲਕੀ ਪਿੰਕ ਜਾਂ ਗੁਲਾਬੀ ਹੁੰਦੀ ਹੈ ਪਰ ਜੇ ਬੁੱਲਾਂ ਦਾ ਰੰਗ ਕਲਰਲੈੱਸ ਜਾਂ ਸਫੈਦ ਹੋ ਗਿਆ ਹੈ ਤਾਂ ਤੁਹਾਡੇ ਸਰੀਰ ’ਚ ਆਇਰਨ ਦੀ ਕਮੀ ਹੈ। ਉੱਥੇ ਹੀ ਜ਼ਿੰਕ ਅਤੇ ਵਿਟਾਮਿਨ ਬੀ12 ਦੀ ਕਮੀ ਨਾਲ ਬੁੱਲਾਂ ਦੇ ਕਿਨਾਰੇ ਫਟ ਜਾਂਦੇ ਹਨ। ਆਇਰਨ ਦੀ ਕਮੀ ਨਾਲ ਸਰੀਰ ’ਚ ਖੂਨ ਘੱਟ ਬਣਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ’ਚ ਇਹ ਕਮੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹੇ ’ਚ ਕਲੇਅ, ਬਰਫ ਜਾਂ ਚਾਕ ਆਦਿ ਖਾਣ ਦਾ ਮਨ ਕਰਦਾ ਹੈ। ਕਮੀ ਦੂਰ ਕਰਨ ਲਈ ਪਾਲਕ, ਬੀਨਸ, ਸ਼ਿਮਲਾ ਮਿਰਚ, ਪੱਤਾਗੋਭੀ, ਦਾਲ, ਰੈੱਡ ਮੀਟ, ਮੱਛੀ ਦੀ ਵਰਤੋ ਕਰੋ।
4. ਚਿਹਰੇ ''ਤੇ ਲਾਲ ਨਿਸ਼ਾਨ
ਵਿਟਾਮਿਨ ਏ ਅਤੇ ਸੀ ਦੀ ਕਮੀ ਨਾਲ ਚਿਹਰੇ ਦੀ ਚਮੜੀ ਖਰਾਬ ਹੁੰਦੀ ਹੈ। ਛੋਟੇ ਬਰੀਕ ਲਾਲ ਦਾਣੇ ਜਾਂ ਨਿਸ਼ਾਨ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਚਮੜੀ ਰੁੱਖੀ ਅਤੇ ਪੀਲੀ ਵੀ ਦਿਖਾਈ ਦਿੰਦੀ ਹੈ। ਇਸਦੇ ਲਈ ਡਾਈਟ ''ਚ ਉਬਲੇ ਆਂਡੇ, ਪੱਤਾਗੋਭੀ, ਕੇਲਾ ਅਤੇ ਨਟਸ ਆਦਿ ਸ਼ਾਮਲ ਕਰੋ।
ਪੜ੍ਹੋ ਇਹ ਵੀ ਖਬਰ -ਔਰਤਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ Asparagus, ਫਾਇਦੇ ਸੁਣ ਤੁਸੀਂ ਹੋ ਜਾਓਗੇ ਹੈਰਾਨ
5. ਸੁੱਜੀਆਂ ਹੋਈਆਂ ਅੱਖਾਂ
ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੇ ਆਲੇ-ਦੁਆਲੇ ਅਤੇ ਪੈਰਾਂ ’ਚ ਸੋਜ ਹੁੰਦੀ ਹੈ, ਜਿਸਦਾ ਇਕ ਕਾਰਨ ਨੀਂਦ ਦੀ ਕਮੀ ਅਤੇ ਥਕਾਵਟ ਵੀ ਹੋ ਸਕਦੀ ਹੈ ਪਰ ਜੇ ਲੰਮੇ ਸਮੇਂ ਤੱਕ ਇਹ ਸੋਜ ਦਿਖਾਈ ਦੇਵੇ ਤਾਂ ਸਰੀਰ ''ਚ ਆਇਓਡੀਨ ਦੀ ਕਮੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਵੱਧਦਾ ਭਾਰ, ਡ੍ਰਾਈ ਚਮੜੀ ਅਤੇ ਕੱਚੇ ਨਹੁੰ ਵੀ ਇਸਦੇ ਲੱਛਣ ਹਨ। ਆਇਓਡੀਨ ਡਾਈਟ ਵਾਲੇ ਸਰੋਤ ਜਿਵੇਂ ਸੀ ਵੈਜੀਟੇਬਲ, ਸਮੁੰਦਰੀ ਮੱਛੀ ਆਦਿ ਖੁਰਾਕ ਲਿਸਟ ’ਚ ਸ਼ਾਮਲ ਕਰੋ।
6. ਮਸੂੜਿਆਂ ’ਚ ਦਰਦ ਅਤੇ ਖੂਨ ਨਿਕਲਣਾ
ਵਿਟਾਮਿਨ ਸੀ ਦੀ ਕਮੀ ਨਾਲ ਮਸੂੜਿਆਂ ''ਚ ਦਰਦ ਹੋਵੇ ਜਾਂ ਖੂਨ ਨਿਕਲਦਾ ਹੈ ਪਰ ਜੇ ਇਹ ਪ੍ਰੇਸ਼ਾਨੀ ਵਧ ਜਾਵੇ ਤਾਂ ਅੱਗੇ ਜਾ ਕੇ ਚਿਹਰੇ ਦੇ ਮਸਲਸ ''ਚ ਦਰਦ ਦਾ ਕਾਰਨ ਬਣ ਸਕਦੇ ਹਨ। ਦੰਦ ਬਹੁਤ ਜ਼ਿਆਦਾ ਕਮਜ਼ੋਰ ਜਾਂ ਟੁੱਟ ਵੀ ਸਕਦੇ ਹਨ। ਇਸਦੇ ਲਈ ਡਾਈਟ ''ਚ ਰਸਦਾਰ ਫਲ, ਤਰਬੂਜ, ਅੰਬ, ਪਪੀਤਾ, ਕੀਵੀ ਅਤੇ ਲਾਲ ਮਿਰਚ ਸ਼ਾਮਲ ਕਰੋ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਜੇ ਬਿਮਾਰੀ ਤੋਂ ਨਿਜ਼ਾਤ ਨਹੀਂ ਮਿਲ ਰਹੀ ਤਾਂ ਆਪਣੇ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ