ਇਨ੍ਹਾਂ ਲੋਕਾਂ ਲਈ ਜ਼ਹਿਰ ਦੇ ਬਰਾਬਰ ਹੈ ਅੰਬ !

Thursday, Jun 12, 2025 - 05:26 PM (IST)

ਇਨ੍ਹਾਂ ਲੋਕਾਂ ਲਈ ਜ਼ਹਿਰ ਦੇ ਬਰਾਬਰ ਹੈ ਅੰਬ !

ਹੈਲਥ ਡੈਸਕ - ਅੰਬ, ਜੋ ਕਿ ਗਰਮੀ ਦਾ ਇਕ ਪਸੰਦੀਦਾ ਫਲ ਹੈ, ਸਿਹਤ ਲਈ ਬੇਹੱਦ ਫਾਇਦੇਮੰਦ ਹੋ ਸਕਦਾ ਹੈ ਪਰ ਇਹ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੈ। ਜੇ ਤੁਸੀਂ ਡਾਇਬਟੀਜ਼, ਲਿਵਰ ਸਮੱਸਿਆਵਾਂ ਜਾਂ ਹੋਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹੋ, ਤਾਂ ਅੰਬ ਖਾਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ, ਇਨ੍ਹਾਂ ਲੋਕਾਂ ਲਈ ਅੰਬ ਦੇ ਖਤਰਨਾਕ ਪ੍ਰਭਾਵ ਤੋਂ ਬਚਣ ਲਈ ਸਾਵਧਾਨ ਰਹਿਣਾ ਜਰੂਰੀ ਹੈ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਅੰਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

PunjabKesari
 
ਡਾਇਬਟੀਜ਼ ਦੇ ਮਰੀਜ਼
- ਅੰਬ ਵਿਚ ਖੰਡ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਜੋ ਖੂਨ 'ਚ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ।

ਲਿਵਰ ਦੀ ਸਮੱਸਿਆ ਵਾਲੇ ਲੋਕ
- ਅੰਬ ਹਜ਼ਮ ਕਰਨ ਲਈ ਲਿਵਰ 'ਤੇ ਵਾਧੂ ਦਬਾਅ ਪਾਉਂਦਾ ਹੈ। ਜਿਨ੍ਹਾਂ ਨੂੰ ਫੈਟੀ ਲਿਵਰ ਜਾਂ ਹੋਰ ਲਿਵਰ ਰੋਗ ਹਨ, ਉਹ ਇਸ ਤੋਂ ਦੂਰ ਰਹਿਣ।

PunjabKesari

ਐਲਰਜੀ ਵਾਲੇ ਲੋਕ
- ਕਈ ਲੋਕਾਂ ਨੂੰ ਅੰਬ ਖਾਣ ਨਾਲ ਖੁਜਲੀ, ਛਾਲੇ ਜਾਂ ਗਲੇ ਵਿਚ ਸੋਜ ਆ ਸਕਦੀ ਹੈ। ਇਹ ਐਲਰਜੀ ਦਾ ਸੰਕੇਤ ਹੁੰਦਾ ਹੈ।

ਪੇਟ ਸਬੰਧੀ ਰੋਗੀਆਂ ਲਈ ਖਤਰਾ
- ਜਿਨ੍ਹਾਂ ਨੂੰ ਗੈਸ, ਐਸਿਡੀਟੀ ਜਾਂ ਇਰਿਟੇਬਲ ਬਾਵਲ ਸਿੰਡਰੋਮ (IBS) ਹੈ, ਉਨ੍ਹਾਂ ਲਈ ਅੰਬ ਹਜ਼ਮਾ ਖ਼ਰਾਬ ਕਰ ਸਕਦਾ ਹੈ। 


author

Sunaina

Content Editor

Related News