ਰਸੋਈ 'ਚ ਮੌਜੂਦ 'ਚਿੱਟਾ ਜ਼ਹਿਰ' ਬਣ ਰਿਹੈ ਬਿਮਾਰੀਆਂ ਦੀ ਜੜ੍ਹ, ਅੱਜ ਹੀ ਬਦਲੋ ਇਹ ਆਦਤ ਤੇ ਦੇਖੋ ਕਮਾਲ

Friday, Apr 03, 2026 - 11:07 AM (IST)

ਰਸੋਈ 'ਚ ਮੌਜੂਦ 'ਚਿੱਟਾ ਜ਼ਹਿਰ' ਬਣ ਰਿਹੈ ਬਿਮਾਰੀਆਂ ਦੀ ਜੜ੍ਹ, ਅੱਜ ਹੀ ਬਦਲੋ ਇਹ ਆਦਤ ਤੇ ਦੇਖੋ ਕਮਾਲ

ਹੈਲਥ ਡੈਸਕ - ਅਜੋਕੇ ਸਮੇਂ 'ਚ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅਜਿਹੇ 'ਚ ਲੋਕ ਹੁਣ ਚਿੱਟੀ ਖੰਡ ਦੇ ਵਿਕਲਪ ਵਜੋਂ ਬਰਾਊਨ ਸ਼ੂਗਰ ਨੂੰ ਅਪਣਾ ਰਹੇ ਹਨ। ਮਾਹਿਰਾਂ ਅਨੁਸਾਰ, ਬਰਾਊਨ ਸ਼ੂਗਰ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ, ਸਗੋਂ ਇਸ 'ਚ ਮੌਜੂਦ ਕੁਦਰਤੀ ਖਣਿਜ ਸਿਹਤ ਲਈ ਕਈ ਪੱਖਾਂ ਤੋਂ ਲਾਹੇਵੰਦ ਹਨ।

ਕਿਉਂ ਖ਼ਾਸ ਹੈ ਬਰਾਊਨ ਸ਼ੂਗਰ?

ਬਰਾਊਨ ਸ਼ੂਗਰ 'ਚ ਚਿੱਟੀ ਚੀਨੀ ਦੇ ਮੁਕਾਬਲੇ ਘੱਟ ਕੈਲੋਰੀ ਹੁੰਦੀ ਹੈ। ਇਸ 'ਚ ਗੁੜ ਦੀ ਮਾਤਰਾ ਹੁੰਦੀ ਹੈ, ਜਿਸ ਕਾਰਨ ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤ ਕੁਦਰਤੀ ਰੂਪ 'ਚ ਮੌਜੂਦ ਹੁੰਦੇ ਹਨ।

ਬਰਾਊਨ ਸ਼ੂਗਰ ਖਾਣ ਦੇ ਮੁੱਖ ਫਾਇਦੇ :- 

ਪਾਚਨ ਪ੍ਰਣਾਲੀ 'ਚ ਸੁਧਾਰ
- ਬਰਾਊਨ ਸ਼ੂਗਰ ਪੇਟ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਬਜ਼ ਅਤੇ ਗੈਸ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਕੋਸੇ ਪਾਣੀ ਵਿੱਚ ਅਦਰਕ ਅਤੇ ਬਰਾਊਨ ਸ਼ੂਗਰ ਪਾ ਕੇ ਪੀਣ ਨਾਲ ਪਾਚਨ ਤੰਤਰ ਦਰੁਸਤ ਰਹਿੰਦਾ ਹੈ।

ਮਾਹਵਾਰੀ ਦੇ ਦਰਦ ਤੋਂ ਰਾਹਤ
- ਔਰਤਾਂ ਲਈ ਬਰਾਊਨ ਸ਼ੂਗਰ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਮਾਸਪੇਸ਼ੀਆਂ ਦੇ ਖਿਚਾਅ ਨੂੰ ਘੱਟ ਕਰਦਾ ਹੈ, ਜਿਸ ਨਾਲ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

ਊਰਜਾ ਦਾ ਕੁਦਰਤੀ ਸਰੋਤ
- ਜੇਕਰ ਤੁਸੀਂ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਬਰਾਊਨ ਸ਼ੂਗਰ ਤੁਹਾਨੂੰ ਤੁਰੰਤ ਐਨਰਜੀ ਦਿੰਦੀ ਹੈ। ਇਹ ਸਰੀਰ 'ਚ ਜਲਦੀ ਘੁਲ ਜਾਂਦੀ ਹੈ ਅਤੇ ਤਾਕਤ ਪ੍ਰਦਾਨ ਕਰਦੀ ਹੈ।

ਭਾਰ ਕੰਟਰੋਲ ਕਰਨ 'ਚ ਸਹਾਇਕ
- ਚਿੱਟੀ ਖੰਡ ਦੇ ਮੁਕਾਬਲੇ ਇਸ 'ਚ ਕੈਲੋਰੀ ਘੱਟ ਹੁੰਦੀ ਹੈ, ਜੋ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਡਾਇਟਿੰਗ ਕਰਨ ਵਾਲੇ ਲੋਕਾਂ ਲਈ ਇਹ ਇਕ ਬਿਹਤਰ ਵਿਕਲਪ ਹੈ।

ਚਮੜੀ ਲਈ ਫਾਇਦੇਮੰਦ
- ਬਰਾਊਨ ਸ਼ੂਗਰ ਦੀ ਵਰਤੋਂ ਸਿਰਫ਼ ਖਾਣ ਲਈ ਹੀ ਨਹੀਂ, ਸਗੋਂ 'ਸਕ੍ਰਬ' ਵਜੋਂ ਵੀ ਕੀਤੀ ਜਾਂਦੀ ਹੈ। ਇਹ ਚਮੜੀ ਤੋਂ ਮਰੀ ਹੋਈ ਕੋਸ਼ਿਕਾਵਾਂ ਨੂੰ ਹਟਾ ਕੇ ਚਿਹਰੇ 'ਤੇ ਕੁਦਰਤੀ ਨਿਖਾਰ ਲਿਆਉਂਦੀ ਹੈ।

ਸਾਵਧਾਨੀ ਵੀ ਹੈ ਜ਼ਰੂਰੀ
ਹਾਲਾਂਕਿ ਬਰਾਊਨ ਸ਼ੂਗਰ ਦੇ ਕਈ ਫਾਇਦੇ ਹਨ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵੀ ਇਕ ਤਰ੍ਹਾਂ ਦੀ ਖੰਡ ਹੀ ਹੈ। ਇਸ ਲਈ:

-  ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨੀ ਚਾਹੀਦੀ।
-  ਇਸ ਦੀ ਵਰਤੋਂ ਸੀਮਤ ਮਾਤਰਾ 'ਚ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜ਼ਿਆਦਾ ਵਰਤੋਂ ਦੰਦਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

 


author

Sunaina

Content Editor

Related News