ਮਹਿੰਗੇ ਸਪਲੀਮੈਂਟਸ ਦੀ ਹੋਵੇਗੀ ਛੁੱਟੀ! ਰਸੋਈ ''ਚ ਲੁਕਿਆ ਹੈ ਪ੍ਰੋਟੀਨ ਦਾ ਖ਼ਜ਼ਾਨਾ, ਜਾਣੋ ਖਾਣ ਦਾ ਸਹੀ ਤਰੀਕਾ
Saturday, Apr 04, 2026 - 10:03 AM (IST)
ਹੈਲਥ ਡੈਸਕ - ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਸਾਡੇ ਸਰੀਰ 'ਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ 'ਚ ਪ੍ਰੋਟੀਨ ਸਭ ਤੋਂ ਅਹਿਮ ਹੈ। ਪ੍ਰੋਟੀਨ ਸਾਡੀਆਂ ਮਾਸਪੇਸ਼ੀਆਂ, ਚਮੜੀ, ਵਾਲਾਂ ਅਤੇ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ, ਜੇਕਰ ਸਰੀਰ 'ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਤਾਂ ਇਮਿਊਨਿਟੀ ਕਮਜ਼ੋਰ ਹੋਣ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਰੁਕ ਜਾਂਦਾ ਹੈ।
ਪ੍ਰੋਟੀਨ ਦੀ ਕਮੀ ਦੇ ਮੁੱਖ ਲੱਛਣ :-
- ਹਰ ਵੇਲੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ।
- ਵਾਲਾਂ ਦਾ ਝੜਨਾ ਅਤੇ ਨਹੁੰਆਂ ਦਾ ਕਮਜ਼ੋਰ ਹੋਣਾ।
- ਮਾਸਪੇਸ਼ੀਆਂ 'ਚ ਦਰਦ ਜਾਂ ਖਿਚਾਅ ਰਹਿਣਾ।
- ਵਾਰ-ਵਾਰ ਭੁੱਖ ਲੱਗਣੀ ਅਤੇ ਮਿੱਠਾ ਖਾਣ ਦੀ ਇੱਛਾ ਹੋਣਾ।
ਪ੍ਰੋਟੀਨ ਦੀ ਕਮੀ ਨੂੰ ਕਿਵੇਂ ਕਰੀਏ ਪੂਰਾ?
ਪਨੀਰ ਅਤੇ ਦੁੱਧ ਦੇ ਉਤਪਾਦ
- ਸ਼ਾਕਾਹਾਰੀ ਲੋਕਾਂ ਲਈ ਪਨੀਰ, ਦੁੱਧ ਅਤੇ ਦਹੀਂ ਪ੍ਰੋਟੀਨ ਦੇ ਸਭ ਤੋਂ ਵਧੀਆ ਸਰੋਤ ਹਨ। ਰੋਜ਼ਾਨਾ ਡਾਇਟ 'ਚ ਇਕ ਕੋਲੀ ਦਹੀਂ ਜਾਂ 50-100 ਗ੍ਰਾਮ ਪਨੀਰ ਸ਼ਾਮਲ ਕਰਨ ਨਾਲ ਪ੍ਰੋਟੀਨ ਦੀ ਵੱਡੀ ਮਾਤਰਾ ਮਿਲਦੀ ਹੈ।
ਦਾਲਾਂ ਅਤੇ ਫਲੀਆਂ
- ਹਰ ਪ੍ਰਕਾਰ ਦੀ ਦਾਲ,ਰਾਜਮਾਂ ਅਤੇ ਚਿੱਟੇ ਛੋਲੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਉਬਾਲ ਕੇ ਜਾਂ ਸਬਜ਼ੀ ਦੇ ਰੂਪ 'ਚ ਖਾਧਾ ਜਾ ਸਕਦਾ ਹੈ।
ਸੋਇਆਬੀਨ
- ਸੋਇਆਬੀਨ ਨੂੰ ਪ੍ਰੋਟੀਨ ਦਾ 'ਸੁਪਰਫੂਡ' ਮੰਨਿਆ ਜਾਂਦਾ ਹੈ। ਸੋਇਆ ਚੰਕਸ ਜਾਂ ਸੋਇਆ ਦੁੱਧ ਪ੍ਰੋਟੀਨ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕਰਨ 'ਚ ਮਦਦਗਾਰ ਹੁੰਦਾ ਹੈ।
ਆਂਡੇ ਅਤੇ ਚਿਕਨ
- ਜੇਕਰ ਤੁਸੀਂ ਮਾਸਾਹਾਰੀ ਹੋ, ਤਾਂ ਆਂਡੇ ਅਤੇ ਚਿਕਨ ਬ੍ਰੈਸਟ ਪ੍ਰੋਟੀਨ ਦੇ ਸ਼ੁੱਧ ਸਰੋਤ ਹਨ। ਇਹ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ।
ਸੁੱਕੇ ਮੇਵੇ ਅਤੇ ਬੀਜ
- ਬਾਦਾਮ, ਅਖਰੋਟ, ਪੇਠੇ ਦੇ ਬੀਜ ਅਤੇ ਮੂੰਗਫਲੀ 'ਚ ਪ੍ਰੋਟੀਨ ਦੇ ਨਾਲ-ਨਾਲ ਸਿਹਤਮੰਦ ਫੈਟ ਵੀ ਹੁੰਦੀ ਹੈ।
Related News
ਕੈਂਸਰ ਰਹੇਗਾ ਕੋਹਾਂ ਦੂਰ ਤੇ ਅੱਖਾਂ ਦੀ ਰੋਸ਼ਨੀ ਵੀ ਹੋਵੇਗੀ ਤੇਜ਼, ਜਾਣੋ ਬਰੋਕਲੀ ਖਾਣ ਦਾ ਕੀ ਹੈ ਸਹੀ ਤਰੀਕਾ ਤੇ ਬੇਮਿਸਾ
