ਰਸੋਈ ਦੀਆਂ ਇਹ 3 ਚੀਜ਼ਾਂ ਹਨ ਯੂਰਿਕ ਐਸਿਡ ਲਈ ''ਰਾਮਬਾਣ'', ਮਿੰਟਾਂ ''ਚ ਮਿਲੇਗੀ ਦਰਦ ਤੋਂ ਰਾਹਤ
Saturday, Mar 28, 2026 - 01:36 PM (IST)
ਹੈਲਥ ਡੈਸਕ - ਸਰੀਰ 'ਚ ਯੂਰਿਕ ਐਸਿਡ ਦਾ ਵਧਣਾ ਅੱਜਕਲ੍ਹ ਇਕ ਆਮ ਸਮੱਸਿਆ ਬਣ ਗਈ ਹੈ, ਜੋ ਜੋੜਾਂ 'ਚ ਦਰਦ, ਸੋਜ ਅਤੇ ਗਠੀਏ ਦਾ ਕਾਰਨ ਬਣਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਮੌਜੂਦ ਕੁਝ ਚੀਜ਼ਾਂ ਇਸ ਗੰਭੀਰ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰ ਸਕਦੀਆਂ ਹਨ? ਆਯੁਰਵੇਦ ਅਨੁਸਾਰ ਮੇਥੀ ਦਾਣਾ, ਕਲੋਂਜੀ ਅਤੇ ਕਾਲੇ ਛੋਲੇ ਯੂਰਿਕ ਐਸਿਡ ਨੂੰ ਘਟਾਉਣ 'ਚ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਮੇਥੀ ਦਾਣਾ
- ਮੇਥੀ ਦੇ ਦਾਣਿਆਂ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਜੋੜਾਂ ਦੀ ਸੋਜ ਨੂੰ ਘਟਾਉਂਦੇ ਹਨ। ਇਸ ਲਈ ਰਾਤ ਨੂੰ ਇਕ ਚਮਚ ਮੇਥੀ ਦਾਣਾ ਪਾਣੀ 'ਚ ਭਿਉਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀਓ ਅਤੇ ਦਾਣਿਆਂ ਨੂੰ ਚਬਾ ਕੇ ਖਾਓ। ਇਹ ਸਰੀਰ 'ਚੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।
ਕਲੋਂਜੀ
- ਕਲੋਂਜੀ 'ਚ ਮੌਜੂਦ ਐਂਟੀ-ਆਕਸੀਡੈਂਟਸ ਖੂਨ ਨੂੰ ਸਾਫ਼ ਕਰਦੇ ਹਨ ਅਤੇ ਯੂਰਿਕ ਐਸਿਡ ਦੇ ਪੱਧਰ ਨੂੰ ਸੰਤੁਲਿਤ ਰੱਖਦੇ ਹਨ। ਇਸ ਲਈ ਤੁਸੀਂ ਰੋਜ਼ਾਨਾ ਅੱਧਾ ਚਮਚ ਕਲੋਂਜੀ ਦੇ ਬੀਜਾਂ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਗੁਰਦੇ ਦੀ ਕਾਰਜਕੁਸ਼ਲਤਾ ਵਧਦੀ ਹੈ, ਜਿਸ ਨਾਲ ਯੂਰਿਕ ਐਸਿਡ ਪਿਸ਼ਾਬ ਰਾਹੀਂ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ।
ਕਾਲੇ ਛੋਲੇ
- ਕਾਲੇ ਛੋਲੇ ਫਾਈਬਰ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦੇ ਹਨ ਅਤੇ ਯੂਰਿਕ ਐਸਿਡ ਨੂੰ ਬਣਨ ਤੋਂ ਰੋਕਦੇ ਹਨ। ਇਸ ਲਈ ਭਿੱਜੇ ਹੋਏ ਕਾਲੇ ਛੋਲਿਆਂ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਧਿਆਨ ਰਹੇ ਕਿ ਇਸ ਨੂੰ ਬਿਨਾਂ ਜ਼ਿਆਦਾ ਮਸਾਲੇ ਜਾਂ ਤੇਲ ਦੇ ਉਬਾਲ ਕੇ ਜਾਂ ਭਿਉਂ ਕੇ ਖਾਣਾ ਚਾਹੀਦਾ ਹੈ।
ਖ਼ਾਸ ਨੁਕਤੇ :-
- ਇਹ ਤਿੰਨੇ ਚੀਜ਼ਾਂ ਸਰੀਰ 'ਚ 'ਪਿਊਰੀਨ' ਨੂੰ ਤੋੜਨ 'ਚ ਮਦਦਗਾਰ ਹੁੰਦੀਆਂ ਹਨ।
- ਇਨ੍ਹਾਂ ਦੇ ਸੇਵਨ ਦੇ ਨਾਲ-ਨਾਲ ਦਿਨ ਭਰ ਜ਼ਿਆਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ।
- ਰਾਤ ਦੇ ਸਮੇਂ ਦਾਲਾਂ ਅਤੇ ਭਾਰੀ ਖਾਣੇ ਤੋਂ ਪਰਹੇਜ਼ ਕਰੋ।
