ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ Coffee! ਫਾਇਦੇ ਜਾਣ ਹੋ ਜਾਓਗੇ ਹੈਰਾਨ

Sunday, Apr 05, 2026 - 10:31 AM (IST)

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ Coffee! ਫਾਇਦੇ ਜਾਣ ਹੋ ਜਾਓਗੇ ਹੈਰਾਨ

ਹੈਲਥ ਡੈਸਕ - ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਗਰਮਾ-ਗਰਮ ਕੌਫੀ ਦੇ ਕੱਪ ਨਾਲ ਕਰਦੇ ਹਨ। ਜਿੱਥੇ ਕਈ ਲੋਕ ਇਸ ਨੂੰ ਸਿਰਫ਼ ਨੀਂਦ ਭਜਾਉਣ ਦਾ ਜ਼ਰੀਆ ਮੰਨਦੇ ਹਨ, ਉੱਥੇ ਹੀ ਤਾਜ਼ਾ ਸਿਹਤ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਕੌਫੀ ਪੀਣਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਬੇਹੱਦ ਲਾਭਦਾਇਕ ਹੈ। 

ਕੌਫੀ ਪੀਣ ਦੇ ਮੁੱਖ ਫਾਇਦੇ :-

ਐਨਰਜੀ ਬੂਸਟਰ
- ਕੌਫੀ 'ਚ ਮੌਜੂਦ 'ਕੈਫੀਨ' ਦਿਮਾਗ ਨੂੰ ਸੁਚੇਤ ਕਰਦੀ ਹੈ ਅਤੇ ਥਕਾਵਟ ਨੂੰ ਦੂਰ ਕਰਕੇ ਤੁਰੰਤ ਐਨਰਜੀ ਦਿੰਦੀ ਹੈ।

ਯਾਦਦਾਸ਼ਤ 'ਚ ਸੁਧਾਰ
- ਕਈ ਅਧਿਐਨਾਂ ਅਨੁਸਾਰ, ਨਿਯਮਤ ਤੌਰ 'ਤੇ ਕੌਫੀ ਪੀਣ ਨਾਲ ਅਲਜ਼ਾਈਮਰ ਅਤੇ ਪਾਰਕਿੰਸਨ ਵਰਗੀਆਂ ਦਿਮਾਗੀ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।

ਭਾਰ ਘਟਾਉਣ 'ਚ ਸਹਾਇਕ 
- ਕੌਫੀ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ, ਜਿਸ ਨਾਲ ਸਰੀਰ ਦੀ ਚਰਬੀ (Fat) ਨੂੰ ਸਾੜਨ 'ਚ ਮਦਦ ਮਿਲਦੀ ਹੈ। ਇਹ ਜਿਮ ਜਾਣ ਵਾਲਿਆਂ ਲਈ ਇਕ ਵਧੀਆ 'ਪ੍ਰੀ-ਵਰਕਆਊਟ' ਡਰਿੰਕ ਹੈ।

ਦਿਲ ਦੀ ਸਿਹਤ
- ਸੀਮਤ ਮਾਤਰਾ 'ਚ ਕੌਫੀ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਖ਼ਤਰੇ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੋਇਆ ਹੈ।

ਐਂਟੀ-ਆਕਸੀਡੈਂਟਸ ਨਾਲ ਭਰਪੂਰ
- ਕੌਫੀ 'ਚ ਭਾਰੀ ਮਾਤਰਾ 'ਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।

ਲਿਵਰ ਲਈ ਫਾਇਦੇਮੰਦ
- ਕੌਫੀ ਪੀਣ ਨਾਲ ਲਿਵਰ ਕੈਂਸਰ ਅਤੇ ਸਿਰੋਸਿਸ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਕਦੋਂ ਅਤੇ ਕਿੰਨੀ ਪੀਣੀ ਚਾਹੀਦੀ ਹੈ?

ਮਾਹਿਰਾਂ ਅਨੁਸਾਰ, ਦਿਨ 'ਚ 2 ਤੋਂ 3 ਕੱਪ ਕੌਫੀ ਪੀਣਾ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਧਿਆਨ ਰਹੇ :-

- ਖਾਲੀ ਪੇਟ ਬਹੁਤ ਜ਼ਿਆਦਾ ਕੜਕ ਕੌਫੀ ਪੀਣ ਤੋਂ ਪਰਹੇਜ਼ ਕਰੋ
- ਰਾਤ ਨੂੰ ਸੌਣ ਤੋਂ 6 ਘੰਟੇ ਪਹਿਲਾਂ ਕੌਫੀ ਨਾ ਪੀਓ, ਤਾਂ ਜੋ ਤੁਹਾਡੀ ਨੀਂਦ ਪ੍ਰਭਾਵਿਤ ਨਾ ਹੋਵੇ।
-  ਬਿਨਾਂ ਚੀਨੀ ਅਤੇ ਬਿਨਾਂ ਦੁੱਧ ਵਾਲੀ (Black Coffee) ਸਭ ਤੋਂ ਵੱਧ ਗੁਣਕਾਰੀ ਹੁੰਦੀ ਹੈ।

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਘਬਰਾਹਟ ਦੀ ਸਮੱਸਿਆ ਹੈ, ਤਾਂ ਕੌਫੀ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

 


author

Sunaina

Content Editor

Related News