ਸਾਵਧਾਨ! ਵਿਟਾਮਿਨ B ਦੀ ਕਮੀ ਨੂੰ ਹਲਕੇ 'ਚ ਲੈਣਾ ਪੈ ਸਕਦਾ ਹੈ ਮਹਿੰਗਾ, ਸਰੀਰ 'ਤੇ ਪੈਂਦੈ ਬੁਰਾ ਅਸਰ
Wednesday, Apr 01, 2026 - 02:12 PM (IST)
ਹੈਲਥ ਡੈਸਕ - ਅਜੋਕੇ ਸਮੇਂ 'ਚ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਬਦਲਦੀ ਜੀਵਨ ਸ਼ੈਲੀ ਕਾਰਨ ਲੋਕਾਂ 'ਚ ਵਿਟਾਮਿਨਾਂ ਦੀ ਕਮੀ ਆਮ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ 'ਚੋਂ ਵਿਟਾਮਿਨ B (ਖਾਸ ਕਰਕੇ B12) ਦੀ ਕਮੀ ਸਭ ਤੋਂ ਵੱਧ ਘਾਤਕ ਸਾਬਤ ਹੋ ਸਕਦੀ ਹੈ। ਵਿਟਾਮਿਨ B ਸਾਡੇ ਸਰੀਰ 'ਚ ਲਾਲ ਖੂਨ ਦੇ ਸੈੱਲ ਬਣਾਉਣ, ਦਿਮਾਗ ਨੂੰ ਤੰਦਰੁਸਤ ਰੱਖਣ ਅਤੇ ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਬੇਹੱਦ ਜ਼ਰੂਰੀ ਹੈ।
ਵਿਟਾਮਿਨ B ਦੀ ਕਮੀ ਦੇ ਮੁੱਖ ਲੱਛਣ :-
ਜੇਕਰ ਤੁਹਾਨੂੰ ਆਪਣੇ ਸਰੀਰ 'ਚ ਹੇਠ ਲਿਖੇ ਬਦਲਾਅ ਮਹਿਸੂਸ ਹੋ ਰਹੇ ਹਨ, ਤਾਂ ਇਹ ਵਿਟਾਮਿਨ B ਦੀ ਕਮੀ ਦਾ ਸੰਕੇਤ ਹੋ ਸਕਦੇ ਹਨ। ਜਿਵੇਂ ਕਿ...
ਲਗਾਤਾਰ ਥਕਾਵਟ
- ਬਿਨਾਂ ਕੋਈ ਭਾਰੀ ਕੰਮ ਕੀਤੇ ਸਰੀਰ 'ਚ ਸੁਸਤੀ ਅਤੇ ਕਮਜ਼ੋਰੀ ਮਹਿਸੂਸ ਹੋਣੀ।
ਹੱਥਾਂ-ਪੈਰਾਂ 'ਚ ਝੁਣਝੁਣੀ
- ਹੱਥਾਂ ਜਾਂ ਪੈਰਾਂ ਦਾ ਸੁੰਨ ਹੋਣਾ ਜਾਂ ਸੂਈਆਂ ਚੁਭਣ ਵਰਗਾ ਅਹਿਸਾਸ ਹੋਣਾ।
ਯਾਦਦਾਸ਼ਤ ਦੀ ਕਮੀ
- ਗੱਲਾਂ ਭੁੱਲਣਾ, ਇਕਾਗਰਤਾ 'ਚ ਕਮੀ ਅਤੇ ਮਾਨਸਿਕ ਉਲਝਣ ਰਹਿਣਾ।
ਮੂੰਹ 'ਚ ਛਾਲੇ
- ਜੀਭ 'ਤੇ ਸੋਜ ਜਾਂ ਵਾਰ-ਵਾਰ ਮੂੰਹ 'ਚ ਛਾਲੇ ਹੋਣਾ।
ਚਮੜੀ ਦਾ ਪੀਲਾਪਨ
- ਚਿਹਰੇ ਅਤੇ ਸਰੀਰ ਦੀ ਰੰਗਤ ਪੀਲੀ ਪੈ ਜਾਣੀ।
ਸਾਹ ਫੁੱਲਣਾ
- ਥੋੜ੍ਹਾ ਜਿਹਾ ਚੱਲਣ 'ਤੇ ਸਾਹ ਚੜ੍ਹਨਾ ਅਤੇ ਦਿਲ ਦੀ ਧੜਕਣ ਤੇਜ਼ ਹੋਣੀ।
ਕਮੀ ਨੂੰ ਦੂਰ ਕਰਨ ਅਤੇ ਬਚਾਅ ਦੇ ਤਰੀਕੇ :-
ਡਾਕਟਰਾਂ ਅਨੁਸਾਰ, ਸੰਤੁਲਿਤ ਖੁਰਾਕ ਰਾਹੀਂ ਇਸ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ:
ਡੇਅਰੀ ਉਤਪਾਦ
- ਦੁੱਧ, ਦਹੀਂ, ਪਨੀਰ ਅਤੇ ਮੱਖਣ ਵਿਟਾਮਿਨ B ਦੇ ਉੱਤਮ ਸਰੋਤ ਹਨ। ਰੋਜ਼ਾਨਾ ਇਕ ਗਲਾਸ ਦੁੱਧ ਜ਼ਰੂਰ ਪੀਓ।
ਹਰੀਆਂ ਸਬਜ਼ੀਆਂ
- ਪਾਲਕ, ਮੇਥੀ ਅਤੇ ਬਰੋਕਲੀ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
ਫਲ ਤੇ ਸੁੱਕੇ ਮੇਵੇ
- ਕੇਲਾ, ਸੰਤਰਾ ਅਤੇ ਅਖਰੋਟ, ਬਦਾਮ ਵਰਗੇ ਡਰਾਈ ਫਰੂਟਸ ਵਿਟਾਮਿਨ B ਦੀ ਪੂਰਤੀ ਕਰਦੇ ਹਨ।
ਅਨਾਜ
- ਦਾਲਾਂ, ਛੋਲੇ ਅਤੇ ਸਾਬਤ ਅਨਾਜ 'ਚ ਵਿਟਾਮਿਨ B ਭਰਪੂਰ ਮਾਤਰਾ 'ਚ ਹੁੰਦਾ ਹੈ।
ਅੰਡੇ ਅਤੇ ਮੀਟ
- ਜੇਕਰ ਤੁਸੀਂ ਮਾਸਾਹਾਰੀ ਹੋ, ਤਾਂ ਅੰਡੇ, ਮੱਛੀ ਅਤੇ ਚਿਕਨ ਵਿਟਾਮਿਨ B12 ਦੇ ਬਹੁਤ ਵਧੀਆ ਸਰੋਤ ਹਨ।
ਡਾਕਟਰੀ ਸਲਾਹ ਜ਼ਰੂਰੀ :-
- ਜੇਕਰ ਲੱਛਣ ਗੰਭੀਰ ਹਨ, ਤਾਂ ਤੁਰੰਤ ਖੂਨ ਦੀ ਜਾਂਚ ਕਰਵਾਓ। ਕਈ ਵਾਰ ਸਰੀਰ ਖੁਰਾਕ 'ਚੋਂ ਵਿਟਾਮਿਨ ਨਹੀਂ ਸੋਖ ਪਾਉਂਦਾ, ਅਜਿਹੀ ਸਥਿਤੀ 'ਚ ਡਾਕਟਰ ਦੀ ਸਲਾਹ ਨਾਲ ਸਪਲੀਮੈਂਟਸ ਜਾਂ ਇੰਜੈਕਸ਼ਨ ਲੈਣਾ ਜ਼ਰੂਰੀ ਹੋ ਜਾਂਦਾ ਹੈ।
ਸਿਹਤਮੰਦ ਰਹਿਣ ਲਈ ਸਵੇਰ ਦੀ ਧੁੱਪ ਲਓ ਅਤੇ ਹਰੀਆਂ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰੋ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।
