Diwali 2025 : ਦੀਵਾਲੀ ''ਤੇ ਕਿਉਂ ਬਣਾਈ ਜਾਂਦੀ ਹੈ ਰੰਗੋਲੀ? ਜਾਣੋ ਇਸ ਦੇ ਪਿੱਛੇ ਲੁਕਿਆ ਧਾਰਮਿਕ ਕਾਰਨ
10/17/2025 10:13:43 AM

ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਸਿਰਫ਼ ਦੀਵੇ ਅਤੇ ਮਠਿਆਈਆਂ ਤੱਕ ਹੀ ਸੀਮਿਤ ਨਹੀਂ ਹੁੰਦਾ, ਇਹ ਰੰਗੋਲੀ ਦੇ ਰੰਗਾਂ ਨਾਲ ਵੀ ਰੌਸ਼ਨ ਹੁੰਦਾ ਹੈ। ਘਰ ਦੇ ਵੇਹੜੇ, ਦਰਵਾਜ਼ੇ ਅਤੇ ਪੂਜਾ ਸਥਾਨ 'ਤੇ ਰੰਗੋਲੀ ਬਣਾਉਣਾ ਇਸ ਤਿਉਹਾਰ ਦੀ ਪੁਰਾਣੀ ਪਰੰਪਰਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੰਗੋਲੀ ਸਿਰਫ਼ ਸਜਾਵਟ ਲਈ ਨਹੀਂ ਬਣਾਈ ਜਾਂਦੀ, ਸਗੋਂ ਇਸ ਦੇ ਪਿੱਛੇ ਧਾਰਮਿਕ ਕਾਰਣ ਹੈ?
ਮਾਤਾ ਲਕਸ਼ਮੀ ਦੇ ਸਵਾਗਤ ਦਾ ਪ੍ਰਤੀਕ
ਹਿੰਦੂ ਧਰਮ ਅਨੁਸਾਰ, ਦੀਵਾਲੀ ਦੀ ਰਾਤ ਮਾਤਾ ਲਕਸ਼ਮੀ ਧਰਤੀ ’ਤੇ ਆਉਂਦੀ ਹੈ ਅਤੇ ਸਾਫ਼-ਸੁਥਰੇ ਤੇ ਸੋਹਣੇ ਘਰਾਂ 'ਚ ਪ੍ਰਵੇਸ਼ ਕਰਦੀ ਹੈ। ਘਰ ਦੇ ਦਰਵਾਜ਼ੇ ’ਤੇ ਬਣਾਈ ਗਈ ਰੰਗੋਲੀ ਮਾਤਾ ਲਕਸ਼ਮੀ ਦਾ ਸਵਾਗਤ ਕਰਨ ਦਾ ਸ਼ੁੱਭ ਪ੍ਰਤੀਕ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਰੰਗੋਲੀ ਦੇ ਰੰਗ ਅਤੇ ਆਕਾਰ ਦੇਖਕੇ ਦੇਵੀ ਪ੍ਰਸੰਨ ਹੁੰਦੀ ਅਤੇ ਆਸ਼ੀਰਵਾਦ ਦਿੰਦੀ ਹੈ।
ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ
ਰੰਗੋਲੀ ਦੇ ਚਮਕਦਾਰ ਰੰਗ ਤੇ ਸੁੰਦਰ ਡਿਜ਼ਾਈਨ ਘਰ ਵਿਚ ਪਾਜ਼ੇਟਿਵ ਊਰਜਾ ਦਾ ਪ੍ਰਵਾਹ ਕਰਦੇ ਹਨ। ਇਹ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਦਿੰਦੇ ਹਨ, ਜਿਸ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ।
ਬੁਰੀਆਂ ਸ਼ਕਤੀਆਂ ਦੂਰ ਰੱਖਣ ਦਾ ਉਪਾਅ
ਪੁਰਾਣੇ ਗ੍ਰੰਥਾਂ ਵਿਚ ਰੰਗੋਲੀ ਨੂੰ “ਅਲਪਨਾ” ਜਾਂ “ਕੋਲਮ” ਵੀ ਕਿਹਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਨਕਾਰਾਤਮਕ ਊਰਜਾ ਨੂੰ ਘਰ ਵਿਚ ਦਾਖ਼ਲ ਹੋਣ ਤੋਂ ਰੋਕਦੀ ਹੈ। ਇਸ ਦੇ ਆਕਾਰਾਂ ਅਤੇ ਲਹਿਰਾਂ ਵਾਲੇ ਡਿਜ਼ਾਈਨ ਊਰਜਾ ਦਾ ਸੰਤੁਲਨ ਬਣਾਈ ਰੱਖਦੇ ਹਨ।
ਧਿਆਨ ਅਤੇ ਰਚਨਾਤਮਕਤਾ ਦਾ ਸਾਧਨ
ਰੰਗੋਲੀ ਬਣਾਉਣਾ ਸਿਰਫ਼ ਕਲਾ ਨਹੀਂ, ਇਕ ਧਿਆਨ ਦਾ ਰੂਪ ਵੀ ਹੈ। ਜਦੋਂ ਕੋਈ ਵਿਅਕਤੀ ਰੰਗਾਂ ਅਤੇ ਆਕਾਰਾਂ 'ਤੇ ਕੇਂਦ੍ਰਿਤ ਹੁੰਦਾ ਹੈ, ਤਾਂ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ।
ਘਰ ਦੀ ਸੋਭਾ ਤੇ ਖੁਸ਼ੀ ਵਧਾਉਂਦੀ ਹੈ
ਦੀਵਾਲੀ 'ਤੇ ਰੰਗੋਲੀ ਘਰ ਨੂੰ ਸੁੰਦਰ ਬਣਾਉਂਦੀ ਹੈ ਅਤੇ ਤਿਉਹਾਰ ਦੇ ਮਾਹੌਲ ਵਿਚ ਰੰਗ ਅਤੇ ਰੌਣਕ ਭਰ ਦਿੰਦੀ ਹੈ। ਇਸ ਤੋਂ ਬਿਨਾਂ ਦੀਵਾਲੀ ਅਧੂਰੀ ਲੱਗਦੀ ਹੈ।
ਰੰਗੋਲੀ ਬਣਾਉਣ ਲਈ ਕੁਝ ਸ਼ੁੱਭ ਸੁਝਾਅ:
- ਰੰਗੋਲੀ ਵਿਚ ਸਿੰਦੂਰ, ਹਲਦੀ, ਚੌਲ ਜਾਂ ਫੁੱਲਾਂ ਦੀਆਂ ਪੰਖੁੜੀਆਂ ਵਰਤੋਂ।
- ਸ਼ੁੱਭ ਚਿੰਨ੍ਹਾਂ ਜਿਵੇਂ ਕਿ ਸਵਾਸਤਿਕ, ਦੀਵਾ, ਕਮਲ ਜਾਂ ਸ਼੍ਰੀ ਯੰਤਰ ਦੇ ਡਿਜ਼ਾਈਨ ਬਣਾਓ।
- ਮੁੱਖ ਦਰਵਾਜ਼ਾ, ਪੂਜਾ ਘਰ ਜਾਂ ਤੁਲਸੀ ਚੌਰਾ ਰੰਗੋਲੀ ਲਈ ਸਭ ਤੋਂ ਸ਼ੁੱਭ ਸਥਾਨ ਮੰਨੇ ਜਾਂਦੇ ਹਨ।
ਦੀਵਾਲੀ ’ਤੇ ਰੰਗੋਲੀ ਬਣਾਉਣਾ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ, ਸਗੋਂ ਸੁੱਖ, ਸਮ੍ਰਿੱਧੀ ਅਤੇ ਮਾਤਾ ਲਕਸ਼ਮੀ ਦੇ ਸਵਾਗਤ ਦਾ ਸ਼ੁੱਭ ਸੰਕੇਤ ਹੈ। ਇਸ ਲਈ ਇਸ ਵਾਰੀ ਦੀ ਦੀਵਾਲੀ ’ਤੇ ਆਪਣੇ ਘਰ ਵਿਚ ਰੰਗੋਲੀ ਜ਼ਰੂਰ ਬਣਾਓ ਅਤੇ ਖੁਸ਼ਹਾਲੀ ਦਾ ਸਵਾਗਤ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8