ਕਰਵਾ ਚੌਥ ਸਪੈਸ਼ਲ : ਇੰਝ ਬਣਾਓ ਕੇਸਰੀਆ ਫੈਣੀ ਖੀਰ, ਆਸਾਨ ਹੈ ਰੈਸਿਪੀ

Thursday, Oct 09, 2025 - 10:18 AM (IST)

ਕਰਵਾ ਚੌਥ ਸਪੈਸ਼ਲ : ਇੰਝ ਬਣਾਓ ਕੇਸਰੀਆ ਫੈਣੀ ਖੀਰ, ਆਸਾਨ ਹੈ ਰੈਸਿਪੀ

ਵੈੱਬ ਡੈਸਕ- ਕਰਵਾ ਚੌਥ ਦਾ ਵਰਤ ਵਿਆਹੁਤਾ ਔਰਤਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਪੂਰੇ ਦਿਨ ਦੇ ਇਸ ਨਿਰਜਲਾ ਵਰਤ ਨੂੰ ਸ਼ੁਰੂ ਕਰਨ ਤੋਂ ਪਹਿਲੇ ਤੁਸੀਂ ਫੈਣੀ ਦੀ ਖੀਰ ਖਾ ਕੇ ਖੁਦ ਨੂੰ ਐਨਰਜੈਟਿਕ ਰੱਖ ਸਕਦੇ ਹੋ।

ਸਮੱਗਰੀ

3-4 ਸਰਵਿੰਗ ਲਈ

  • 1 ਕੱਪ ਕੇਸਰੀਆ ਫੈਣੀ ਰੈਡੀਮੇਡ
  • 4 ਕੱਪ ਦੁੱਧ
  • 1 ਵੱਡਾ ਚਮਚ ਬਾਰੀਕ ਕੱਟਿਆ ਹੋਇਆ ਬਾਦਾਮ
  • 1 ਵੱਡਾ ਚਮਚ ਬਾਰੀਕ ਕੱਟਿਆ ਹੋਇਆ ਕਾਜੂ
  • 1 ਵੱਡਾ ਚਮਚ ਬਾਰੀਕ ਕੱਟਿਆ ਹੋਇਆ ਪਿਸਤਾ
  • ਖੰਡ ਸਵਾਦ ਅਨੁਸਾਰ

ਕੁਕਿੰਗ ਦਾ ਤਰੀਕਾ

  • ਸਭ ਤੋਂ ਪਹਿਲੇ ਇਕ ਭਾਰੇ ਪੈਨ ’ਚ ਦੁੱਧ ਉਬਾਲ ਲਓ। ਸੇਕ ਨੂੰ ਮੱਧਮ ਕਰ ਦਿਓ ਅਤੇ ਦੁੱਧ ਨੂੰ ਕੁਝ ਮਿੰਟ ਲਈ ਉਬਲਣ ਦਿਓ, ਜਦੋਂ ਤੱਕ ਉਬਲ ਕੇ 3/4 ਕੱਪ ਨਾ ਹੋ ਜਾਵੇ।
  • ਜਿਵੇਂ ਹੀ ਦੁੱਧ ਗਾੜ੍ਹਾ ਹੋ ਜਾਵੇ, ਤਦ ਕੱਟੇ ਹੋਏ ਬਾਦਾਮ , ਕਾਜੂ, ਪਿਸਤਾ, ਖੰਡ ਅਤੇ 2 ਹਰੀਆਂ ਇਲਾਇਚੀਆਂ ਪਾ ਦਿਓ ਅਤੇ 3 ਤੋਂ 4 ਮਿੰਟ ਲਈ ਉਬਾਲ ਲਓ।
  • ਸੇਕ ਨੂੰ ਮੱਧਮ ਕਰ ਦਿਓ ਅਤੇ ਦੁੱਧ ਨੂੰ ਕੁਝ ਮਿੰਟਾਂ ਲਈ ਉਬਲਣ ਦਿਓ।
  • ਫੈਣੀ ਪਾ ਕੇ 3-4 ਮਿੰਟ ਤਕ ਪਕਾਓ।
  • ਫੈਣੀ ਆਕਾਰ ’ਚ ਫੁੱਲ ਜਾਣਗੀਆਂ ਅਤੇ ਥੋੜਾ ਦੁੱਧ ਸੋਖ ਲੈਣਗੀਆਂ। 
  • ਬਸ ਸਾਡੀ ਕਰਵਾਚੌਥ ਸਪੈਸ਼ਲ ਕੇਸਰੀਆ ਫੈਣੀ ਖੀਰ ਤਿਆਰ ਹੈ। ਹੁਣ ਗੈਸ ਬੰਦ ਕਰ ਦਿਓ। ਪਿਸਤਾ ਅਤੇ ਬਾਦਾਮ ਪਾ ਕੇ ਗਾਰਨਿਸ਼ ਕਰੋ, ਤੁਸੀਂ ਚਾਹੋ ਤਾਂ ਗੁਲਾਬ ਜਲ ਵੀ ਪਾ ਸਕਦੇ ਹੋ। ਫੈਣੀ ਨੂੰ ਬਾਹਰ ਕੱਢੋ ਅਤੇ ਗਰਮਾ-ਗਰਮ ਜਾਂ ਠੰਡਾ ਪਰੋਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News