ਸਰਦੀਆਂ 'ਚ ਖਾ ਲਵੋ ਇਹ ਚੀਜ਼, ਸਰਦੀ-ਜ਼ੁਕਾਮ ਸਣੇ ਹੋਰ ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
Saturday, Oct 11, 2025 - 10:36 AM (IST)

ਹੈਲਥ ਡੈਸਕ- ਗੁੜ ਭਾਰਤੀ ਪਰੰਪਰਾ ਦੀ ਇਕ ਅਨਮੋਲ ਦੇਣ ਹੈ। ਸਾਡੇ ਦੇਸ਼ 'ਚ ਖਾਣੇ ਤੋਂ ਬਾਅਦ ਗੁੜ ਖਾਣ ਦੀ ਰਿਵਾਇਤ ਸਿਰਫ਼ ਸਵਾਦ ਲਈ ਨਹੀਂ, ਸਿਹਤ ਲਈ ਵੀ ਹੈ। ਜਿੱਥੇ ਖੰਡ ਸਿਰਫ਼ ਮਿਠਾਸ ਦਿੰਦੀ ਹੈ, ਉੱਥੇ ਹੀ ਗੁੜ ਸਰੀਰ ਨੂੰ ਊਰਜਾ ਦੇਣ ਨਾਲ-ਨਾਲ ਪਾਚਨ ਤਾਕਤ ਵਧਾਉਂਦਾ ਅਤੇ ਬੀਮਾਰੀਆਂ ਤੋਂ ਬਚਾਉਂਦਾ ਹੈ। ਇਹ ਸਰਦੀ-ਜ਼ੁਕਾਮ, ਖ਼ੂਨ ਦੀ ਕਮੀ, ਕਬਜ਼, ਥਕਾਵਟ ਤੇ ਪੀਰੀਅਡਜ਼ ਦੇ ਦਰਦ 'ਚ ਖਾਸ ਲਾਭਕਾਰੀ ਹੈ।
ਗੁੜ ਦੇ ਮੁੱਖ ਫਾਇਦੇ
ਗੁੜ 'ਚ ਆਇਰਨ ਅਤੇ ਫੋਲੇਟ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਖ਼ੂਨ ਦੀ ਕਮੀ ਦੂਰ ਕਰਦਾ ਹੈ ਤੇ ਖ਼ੂਨ ਨੂੰ ਸ਼ੁੱਧ ਰੱਖਦਾ ਹੈ। ਸਰਦੀਆਂ 'ਚ ਗੁੜ ਦਾ ਸੇਵਨ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ ਤੇ ਬਲਗਮ ਘਟਾਉਂਦਾ ਹੈ। ਖਾਣੇ ਤੋਂ ਬਾਅਦ ਥੋੜ੍ਹਾ ਗੁੜ ਖਾਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਗੈਸ ਜਾਂ ਐਸਿਡਿਟੀ ਤੋਂ ਰਾਹਤ ਮਿਲਦੀ ਹੈ।
ਚਮੜੀ ਤੇ ਵਾਲਾਂ ਲਈ ਲਾਭਦਾਇਕ
ਗੁੜ 'ਚ ਜ਼ਿੰਕ ਅਤੇ ਸੇਲੇਨੀਅਮ ਵਰਗੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਚਮੜੀ ਅਤੇ ਵਾਲਾਂ ਨੂੰ ਤੰਦਰੁਸਤ ਰੱਖਦੇ ਹਨ। ਇਹ ਕੋਲੇਸਟਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਲਿਵਰ ਨੂੰ ਡਿਟਾਕਸ ਕਰਨ 'ਚ ਮਦਦਗਾਰ ਹੈ। ਸਰਦੀ-ਜ਼ੁਕਾਮ ਲਈ ਗੁੜ ਅਤੇ ਅਦਰਕ ਦਾ ਕਾੜ੍ਹਾ, ਪਾਚਨ ਸੁਧਾਰਣ ਲਈ ਗੁੜ ਤੇ ਘਿਓ ਅਤੇ ਸਰੀਰ ਨੂੰ ਡਿਟਾਕਸ ਕਰਨ ਗੁੜ ਅਤੇ ਨਿੰਬੂ ਦਾ ਪਾਣੀ ਬਹੁਤ ਪ੍ਰਭਾਵਸ਼ਾਲੀ ਘਰੇਲੂ ਨੁਸਖੇ ਹਨ।
ਪੀਰੀਅਡਜ਼ ਦੇ ਦਰਦ 'ਚ ਰਾਹਤ
ਪੀਰੀਅਡਜ਼ ਦੇ ਦਰਦ ਤੋਂ ਰਾਹਤ ਲਈ ਗੁੜ ਅਤੇ ਤਿਲ ਦਾ ਸੇਵਨ ਲਾਭਦਾਇਕ ਹੈ, ਜਦੋਂਕਿ ਗੁੜ ਅਤੇ ਸੌਂਫ ਗੈਸ ਤੇ ਭਾਰੀਪਣ ਘਟਾਉਂਦੇ ਹਨ। ਸਰਦੀਆਂ 'ਚ ਹਰ ਰੋਜ਼ ਥੋੜ੍ਹਾ ਗੁੜ ਖਾਣਾ ਫਾਇਦੇਮੰਦ ਹੈ, ਪਰ ਗਰਮੀਆਂ 'ਚ ਇਸ ਦੀ ਮਾਤਰਾ ਘੱਟ ਰੱਖਣੀ ਚਾਹੀਦੀ ਹੈ ਕਿਉਂਕਿ ਗੁੜ ਦੀ ਤਾਸੀਰ ਗਰਮ ਹੁੰਦੀ ਹੈ। ਸਵੇਰੇ ਖਾਲੀ ਪੇਟ ਜਾਂ ਖਾਣੇ ਤੋਂ ਬਾਅਦ ਥੋੜ੍ਹਾ ਗੁੜ ਖਾਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8