ਸਵੇਰੇ ਖਾਲੀ ਪੇਟ ਖਾਓ ਇਹ 3 ਚੀਜ਼ਾਂ ਅਤੇ ਬਿਨਾਂ ਮੇਕਅਪ ਦੇ ਪਾਓ ਚਮਕਦਾਰ ਚਿਹਰਾ
Wednesday, Mar 11, 2026 - 12:30 PM (IST)
ਵੈੱਬ ਡੈਸਕ - ਕਿਸੇ ਦੀ ਇਹ ਚਾਹਤ ਹੁੰਦੀ ਹੈ ਕਿ ਉਸਦਾ ਚਿਹਰਾ ਹਮੇਸ਼ਾ ਸਾਫ, ਚਮਕਦਾਰ ਅਤੇ ਸਿਹਤਮੰਦ ਦਿਖਾਈ ਦੇਵੇ। ਅਕਸਰ ਅਸੀਂ ਇਸ ਲਈ ਮਹਿੰਗੇ ਬਿਊਟੀ ਪ੍ਰੋਡਕਟਸ ਅਤੇ ਟ੍ਰੀਟਮੈਂਟਸ ਦਾ ਸਹਾਰਾ ਲੈਂਦੇ ਹਾਂ, ਪਰ ਮਾਹਰਾਂ ਅਨੁਸਾਰ ਅਸਲੀ ਨਿਖਾਰ ਅੰਦਰੂਨੀ ਸਿਹਤ ਤੋਂ ਆਉਂਦਾ ਹੈ। ਜੇਕਰ ਤੁਸੀਂ ਆਪਣੀ ਡਾਈਟ 'ਚ ਕੁਝ ਖਾਸ ਚੀਜ਼ਾਂ ਸ਼ਾਮਲ ਕਰਦੇ ਹੋ, ਤਾਂ ਤੁਹਾਡੀ ਚਮੜੀ ਕੁਦਰਤੀ ਤੌਰ 'ਤੇ ਨਿਖਰ ਸਕਦੀ ਹੈ।
ਕੋਸਾ ਪਾਣੀ ਅਤੇ ਸ਼ਹਿਦ
- ਜੇਕਰ ਤੁਸੀਂ ਆਪਣੀ ਚਮੜੀ ਨੂੰ ਸਾਫ ਅਤੇ ਖੂਬਸੂਰਤ ਬਣਾਉਣਾ ਚਾਹੁੰਦੇ ਹੋ, ਤਾਂ ਹਰ ਸਵੇਰ ਖਾਲੀ ਪੇਟ ਗੁਣਗੁਣੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਓ। ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ (ਟੌਕਸਿਨ) ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦਾ ਹੈ, ਜਿਸਦਾ ਸਿੱਧਾ ਅਸਰ ਚਮੜੀ 'ਤੇ ਦਿਖਾਈ ਦਿੰਦਾ ਹੈ।
ਭਿੱਜੇ ਹੋਏ ਬਦਾਮ
- ਰਾਤ ਨੂੰ 5 ਬਦਾਮ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਬਦਾਮ ਵਿੱਚ ਭਰਪੂਰ ਮਾਤਰਾ 'ਚ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ। ਇਸ ਨਾਲ ਚਮੜੀ ਨਰਮ ਹੁੰਦੀ ਹੈ ਅਤੇ ਖੁਸ਼ਕੀ ਦੂਰ ਹੁੰਦੀ ਹੈ।
ਨੀਂਬੂ ਪਾਣੀ
- ਸਵੇਰੇ ਇਕ ਗਲਾਸ ਗੁਣਗੁਣਾ ਨੀਂਬੂ ਪਾਣੀ ਪੀਣਾ ਵੀ ਬਹੁਤ ਫਾਇਦੇਮੰਦ ਹੈ। ਨੀਂਬੂ 'ਚ ਮੌਜੂਦ ਵਿਟਾਮਿਨ-ਸੀ ਚਮੜੀ ਨੂੰ ਡਿਟੌਕਸ ਕਰਦਾ ਹੈ ਅਤੇ ਸਰੀਰ 'ਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜਿਸ ਨਾਲ ਕਿੱਲ-ਮੁਹਾਂਸਿਆਂ ਅਤੇ ਦਾਗ-ਧੱਬਿਆਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
ਨੋਟ - ਬਾਹਰੀ ਪ੍ਰੋਡਕਟਸ ਦੀ ਵਰਤੋਂ ਦੇ ਨਾਲ-ਨਾਲ ਜਦੋਂ ਤੁਸੀਂ ਅੰਦਰੂਨੀ ਤੌਰ 'ਤੇ ਚਮੜੀ ਦਾ ਖਿਆਲ ਰੱਖਣਾ ਸ਼ੁਰੂ ਕਰਦੇ ਹੋ, ਤਾਂ ਇਸਦਾ ਫਾਇਦਾ ਜ਼ਿਆਦਾ ਜਲਦੀ ਅਤੇ ਲੰਬੇ ਸਮੇਂ ਤੱਕ ਦੇਖਣ ਨੂੰ ਮਿਲਦਾ ਹੈ।
