ਜ਼ਿੰਦਗੀ ਭਰ ਰਹਿਣਾ ਚਾਹੁੰਦੇ ਹੋ ਫਿੱਟ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀ ਖੁਰਾਕ
Wednesday, Oct 25, 2023 - 06:45 PM (IST)
ਜਲੰਧਰ (ਬਿਊਰੋ)– ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਸਾਡੇ ਖਾਣ-ਪੀਣ ’ਚ ਬਹੁਤ ਬਦਲਾਅ ਆ ਚੁੱਕਾ ਹੈ, ਜਿਸ ਕਾਰਨ ਅਸੀਂ ਜਲਦ ਹੀ ਬੀਮਾਰੀਆਂ ਦੀ ਲਪੇਟ ’ਚ ਆ ਜਾਂਦੇ ਹਾਂ। ਖਾਣ-ਪੀਣ ’ਚ ਥੋੜ੍ਹਾ ਬਦਲਾਅ ਲਿਆ ਕੇ ਅਸੀਂ ਆਪਣੀ ਰੁਟੀਨ ਤੇ ਸਿਹਤ ਦੋਵਾਂ ’ਚ ਸੁਧਾਰ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕਿ ਫਿੱਟ ਰਹਿਣ ਲਈ ਸਾਨੂੰ ਡਾਈਟ ’ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ–
ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
- ਸਬਜ਼ੀਆਂ ਤੇ ਫ਼ਲਾਂ ਵਰਗੇ ਕੱਚੇ ਖਾਧ ਪਦਾਰਥਾਂ ਦਾ ਸੇਵਨ ਕਰੋ
- ਲੋੜੀਂਦਾ ਪ੍ਰੋਟੀਨ ਤੇ ਚੰਗੀ ਚਰਬੀ (ਦੇਸੀ ਘਿਓ, ਮੱਖਣ, ਨਾਰੀਅਲ ਤੇਲ, ਜੈਤੂਨ ਦਾ ਤੇਲ, ਸੁੱਕੇ ਮੇਵੇ ਤੇ ਅਵਾਕਾਡੋ) ਖੁਰਾਕ ’ਚ ਸ਼ਾਮਲ ਕਰੋ
- ਫਾਈਬਰ ਯੁਕਤ ਖਾਧ ਪਦਾਰਥ ਯਕੀਨੀ ਕਰੋ
- ਸਬਜ਼ੀਆਂ, ਫ਼ਲ, ਸੀਡਸ, ਸਾਬਤ ਅਨਾਜ ਤੇ ਦਾਲਾਂ ਖਾਓ
- ਮੈਦਾ ਘੱਟ ਤੋਂ ਘੱਟ ਖਾਓ, ਬਿਨਾਂ ਪਾਲਿਸ਼ ਕੀਤੇ ਚੌਲ ਤੇ ਬਾਜਰਾ ਚੁਣੋ
- ਚੰਗੀ ਤਰ੍ਹਾਂ ਚਬਾ-ਚਬਾ ਕੇ ਹੌਲੀ-ਹੌਲੀ ਖਾਓ
- ਭਰਪੂਰ ਮਾਤਰਾ ’ਚ ਪਾਣੀ ਪੀਓ। ਇਹ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ
ਇਹ ਖ਼ਬਰ ਵੀ ਪੜ੍ਹੋ : ਮੈਡੀਟੇਸ਼ਨ ਨਾਲ ਸਰੀਰ ਨੂੰ ਮਿਲਦੇ ਨੇ ਬੇਮਿਸਾਲ ਲਾਭ, ਗੁੱਸਾ ਦੂਰ ਕਰਨ ਦੇ ਨਾਲ ਦਿਮਾਗ ਰਹਿੰਦਾ ਹੈ ਤਣਾਅ ਮੁਕਤ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਰੋਜ਼ਾਨਾ ਸਰੀਰਕ ਗਤੀਵਿਧੀ ਹਾਰਮੋਨਜ਼ ਨੂੰ ਬੈਲੰਸ ਕਰਨ ’ਚ ਮਦਦ ਕਰਦੀ ਹੈ ਤੇ ਊਰਜਾ ਦੇ ਪੱਧਰ ਨੂੰ ਉੱਚਾ ਰੱਖਦੀ ਹੈ
- ਯੋਗਾ ਤੇ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ, ਜਿਸ ਨਾਲ ਖਾਣ ਦੇ ਵਿਵਹਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ
- ਵਰਤ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾਉਣ ’ਚ ਮਦਦ ਕਰਦੇ ਹਨ ਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।
- ਜਾਗਰੂਕਤਾ ਦੇ ਨਾਲ ਭੋਜਨ ਕਰੋ ਤੇ ਜੋ ਤੁਸੀਂ ਚੁਣਦੇ ਹੋ, ਉਸ ’ਤੇ ਧਿਆਨ ਕੇਂਦਰਿਤ ਕਰੋ
- ਜ਼ਰੂਰਤ ਪੈਣ ’ਤੇ ਪੇਸ਼ੇਵਰ ਦੀ ਮਦਦ ਲਓ ਤੇ ਨਿਯਮਿਤ ਜਾਂਚ ਕਰਵਾਓ ਜਿਵੇਂ ਬੀ. ਪੀ. ਤੇ ਸ਼ੂਗਰ ਲੈਵਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਹੈ ਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਡਾਕਟਰੀ ਬਦਲ ਨਹੀਂ ਹੈ।