ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਉਪਾਅ

Wednesday, Sep 04, 2024 - 03:45 PM (IST)

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਉਪਾਅ

ਜਲੰਧਰ - ਐਸੀਡਿਟੀ ਜਾਂ ਅਮਲਤਾ ਇੱਕ ਅਜਿਹਾ ਮਾਮਲਾ ਹੈ, ਜਿਸ ਤੋਂ ਵਿਸ਼ਵ ਭਰ ਦੇ ਲੱਖਾਂ ਲੋਕ ਪੀੜਤ ਹਨ। ਫਿਰ ਵੀ ਆਪਣੇ ਰਹਿਣ-ਸਹਿਣ 'ਚ ਥੋੜ੍ਹੀ ਜਿਹੀ ਤਬਦੀਲੀ ਕਰ ਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤੁਹਾਡੇ ਵੱਲੋਂ ਖਾਧੇ ਗਏ ਭੋਜਨ ਨੂੰ ਪਚਾਉਣ ਲਈ ਮਨੁੱਖੀ ਸਰੀਰ 'ਚ ਐਸਿਡ (ਤੇਜ਼ਾਬਾਂ) ਦੀ ਲੋੜ ਹੁੰਦੀ ਹੈ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸਰੀਰ 'ਚ ਇਨ੍ਹਾਂ ਦੀ ਮਾਤਰਾ ਲੋੜ ਤੋਂ ਵੱਧ ਹੋ ਜਾਂਦੀ ਹੈ। ਐਸੀਡਿਟੀ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਨੂੰ ਜੇਕਰ ਸਮੇਂ ਸਿਰ ਸੰਭਾਲਿਆ ਨਾ ਜਾਵੇ ਤਾਂ ਇਹ ਕੈਂਸਰ, ਸ਼ੂਗਰ, ਚਮੜੀ ਦੀ ਘਟੀਆ ਗੁਣਵੱਤਾ, ਭਾਰ ਘੱਟ ਕਰਨ ’ਚ ਅਸਮਰੱਥਾ, ਵਾਲਾਂ ਦੀ ਘਟੀਆ ਗੁਣਵੱਤਾ ਵਰਗੀਆਂ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ।

ਤੁਹਾਡੇ ਸਰੀਰ ਦੇ ਹਰੇਕ ਕੋਸ਼ਿਕਾ ਨੂੰ ਆਪਣੀ ਤੰਦਰੁਸਤੀ ਬਣਾਈ ਰੱਖਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਤੇਜ਼ਾਬ ਸਰੀਰ 'ਚ ਇਹ ਕੋਸ਼ਿਕਾਵਾਂ ਵਾਤ ਨਿਰਪੇਸ਼ ਜੀਵਾਣੂਆਂ ਨਾਲ ਭਰਪੂਰ ਹੋ ਜਾਂਦੀਆਂ ਹਨ, ਜਿਸ ਦਾ ਅਰਥ ਇਹ ਹੋਇਆ ਕਿ ਉਨ੍ਹਾਂ ਤੱਕ ਆਕਸੀਜਨ ਪੂਰੀ ਤਰ੍ਹਾਂ ਨਾਲ ਨਹੀਂ ਪਹੁੰਚਦੀ। ਅਜਿਹੀ ਹਾਲਤ ’ਚ ਸਰੀਰ ਸਮੱਸਿਆਵਾਂ ਦਾ ਸਾਹਮਣਾ ਕਰਨ ਲੱਗਦਾ ਹੈ। ਐਂਟਾਸੀਡ੍ਰਸ ਲੈਣਾ ਸਮੱਸਿਆ ਦਾ ਹੱਲ ਨਹੀਂ ਸਗੋਂ ਉਹ ਵੀ ਆਪਣੇ ਸਾਈਡ ਇਫੈਕਟਸ ਛੱਡਦੇ ਹਨ। ਇੱਥੋਂ ਤੱਕ ਕਿ ਤੁਹਾਡਾ ਸਰੀਰ ਉਨ੍ਹਾਂ ਪ੍ਰਤੀ ਵੀ ਪ੍ਰਤੀਰੱਖਿਅਕ ਹੋ ਜਾਂਦਾ ਹੈ, ਜਿਸ ਦਾ ਅਰਥ ਇਹ ਹੋਇਆ ਕਿ ਤੁਹਾਨੂੰ ਐਂਟਾਸੀਡ੍ਰਸ ਦੀ ਵੱਡੀ ਮਾਤਰਾ ਲੈਣੀ ਪਵੇਗੀ ਅਤੇ ਇਹ ਸਿਲਸਿਲਾ ਇੰਝ ਹੀ ਵਧਦਾ ਜਾਵੇਗਾ। ਬਹੁਤੇ ਐਂਟਾਸੀਡ੍ਰਸ 'ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਉਲਟੀਆਂ ਦਾ ਕਾਰਨ ਬਣਦਾ ਹੈ, ਉੱਥੇ ਐਂਟਾਸੀਡ੍ਰਸ 'ਚ ਐਲੂਮੀਨੀਅਮ ਕਬਜ਼ ਦਾ ਕਾਰਨ ਬਣਦਾ ਹੈ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਅਤੇ ਕਿਡਨੀ ਦੀ ਬੀਮਾਰੀ ਤੋਂ ਪੀੜਤ ਹੋ ਤਾਂ ਇਹ ਐਂਟਾਸੀਡ੍ਰਸ ਤੁਹਾਡੇ ਵੱਲੋਂ ਲਈਆਂ ਜਾ ਰਹੀਆਂ ਦਵਾਈਆਂ ਨੂੰ ਬਰਬਾਦ ਕਰ ਸਕਦੇ ਹਨ।

ਇੱਥੇ ਕੁਝ ਅਜਿਹੀਆਂ ਤਬਦੀਲੀਆਂ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਐਂਟਾਸੀਡ੍ਰਸ ਦੀ ਬਜਾਏ ਅਜ਼ਮਾ ਸਕਦੇ ਹੋ...

1. ਭੋਜਨ ’ਚ ਵਕਫਾ  
ਭੋਜਨ ਵਿਚਕਾਰ 4 ਘੰਟਿਆਂ ਤੋਂ ਵੱਧ ਦਾ ਵਕਫਾ ਨਾ ਰੱਖੋ, ਕਿਉਂਕਿ ਹਰ ਕੁੱਝ ਘੰਟੇ ਪਿੱਛੋਂ ਤੁਹਾਡੇ ਪੇਟ ’ਚ ਕੋਈ ਭੋਜਨ ਨਹੀਂ ਹੁੰਦਾ। ਇਸ ਵਜ੍ਹਾ ਨਾਲ ਤੇਜ਼ਾਬ ਨੂੰ ਕੰਮ ਕਰਨ ਲਈ ਕੁਝ ਉਪਲੱਬਧ ਨਹੀਂ ਹੁੰਦਾ, ਇਸ ਲਈ ਤੁਹਾਡੇ ਉਹ ਤੁਹਾਡੇ ਪੇਟ ਦੀ ਅੰਦਰਲੀ ਪਰਤ ’ਤੇ ਕੰਮ ਕਰਦਾ ਹੈ, ਜਿਸ ਕਾਰਣ ਫੋੜੇ ਹੋ ਜਾਂਦੇ ਹਨ। ਤੁਹਾਡੇ ਗਲੇ ਅਤੇ ਭੋਜਨ ਨਲਿਕਾ ’ਚ ਜਲਨ ਮਹਿਸੂਸ ਹੁੰਦੀ ਹੈ। ਰਹਿਣ-ਸਹਿਣ ’ਚ ਤਬਦੀਲੀ ਕਰਨ ਲਈ ਤੁਹਾਨੂੰ ਆਪਣੇ ਬ੍ਰੇਕਫਾਸਟ, ਲੰਚ, ਸ਼ਾਮ ਸਮੇਂ ਸਨੈਕਸ ਅਤੇ ਡਿਨਰ ਬਾਰੇ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਚਾਹੀਦੀ ਹੈ।

2. ਭੋਜਨ ਜਲਦੀ-ਜਲਦੀ ਨਾ ਕਰੋ 
ਜਦੋਂ ਤੁਸੀਂ ਆਪਣੇ ਭੋਜਨ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ ਤਾਂ ਇਨ੍ਹਾਂ ਵੱਡੇ ਟੁਕੜਿਆਂ ਨੂੰ ਤੋੜਨ ਲਈ ਤੁਹਾਡੇ ਪੇਟ ਨੂੰ ਜ਼ਿਆਦਾ ਅਮਲ ਪੈਦਾ ਕਰਨ ਦੀ ਲੋੜ ਹੁੰਦੀ ਹੈ। ਤੇਜ਼ਾਬ ਦੀ ਹਾਜ਼ਰੀ ’ਚ ਤੁਹਾਡੇ ਭੋਜਨ ’ਚ ਮੌਜੂਦ ਕਾਫੀ ਪੌਸ਼ਟਿਕ ਤੱਤ ਮਰ ਜਾਂਦੇ ਹਨ। 

3. ਕਿਸ ਤਰ੍ਹਾਂ ਦਾ ਭੋਜਨ ਕਰੀਏ 
ਜਦੋਂ ਤੁਸੀਂ ਫਲਾਂ ਸਬਜ਼ੀਆਂ, ਸਾਬਤ, ਅਨਾਜ ਬੀਜਾਂ ਅਤੇ ਨਟਸ ਵਰਗੇ ਪੌਸ਼ਟਿਕ ਭੋਜਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਨ੍ਹਾਂ ਨੂੰ ਤੋੜਨ ਲਈ ਸਹੀ ਮਾਤਰਾ ’ਚ ਤੇਜ਼ਾਬ ਤਿਆਰ ਕਰਦਾ ਹੈ। ਪਰ ਮਨੁੱਖੀ ਸਰੀਰ ਜੰਕ ਫੂਡ ਪ੍ਰੋਸੈੱਸਡ ਫੂਡ ਗੈਸੀ ਡ੍ਰਿੰਕਸ ਅਤੇ ਬਹੁਤ ਜ਼ਿਆਦਾ ਮਾਤਰਾ ਚ ਖੰਡ ਅਤੇ ਨਮਕ ਪ੍ਰੋਸੈੱਸ ਕਰਨ ਲਈ ਡਿਜ਼ਾਈਨ ਨਹੀਂ ਕੀਤਾ ਗਿਆ। ਤੁਹਾਡਾ ਸਰੀਰ ਇਨ੍ਹਾਂ ਗੈਰ ਕੁਦਰਤੀ ਭੋਜਨਾਂ ਨੂੰ ਤੋੜਨ ਲਈ ਬਹੁਤ ਵੱਧ ਮਾਤਰਾ ’ਚ ਐਸਿਡ ਪੈਦਾ ਕਰਦਾ ਹੈ। 

4. ਦਵਾਈਆਂ ਪ੍ਰਤੀ ਸੁਚੇਤ ਰਹੋ 
ਬਹੁਤ ਜ਼ਿਆਦਾ ਮਾਤਰਾ ’ਚ ਦਵਾਈਆਂ ਲੈਣਾ ਐਸਿਡਿਟੀ ਦਾ ਕਾਰਨ ਬਣਦਾ ਹੈ, ਕਿਉਂਕਿ ਇਨ੍ਹਾਂ ਨੂੰ ਤੋੜਨ ਲਈ ਤੁਹਾਡੇ ਸਰੀਰ ਨੂੰ ਓਨੀ ਹੀ ਵਧੇਰੇ ਮਾਤਰਾ ’ਚ ਤੇਜ਼ਾਬ ਦੀ ਲੋੜ ਪੈਂਦੀ ਹੈ। ਇਸ ਲਈ ਜਦੋਂ ਤੁਸੀਂ ਐਂਟੀਬਾਇਓਟਿਕ ਲੈਂਦੇ ਹੋ ਤਾਂ ਯਕੀਨ ਬਣਾਓ ਕਿ ਪ੍ਰੋਬਾਇਓਟਿਕ ਅਤੇ ਬੀ-ਕੰਪਲੈਕਸ ਨੂੰ ਵੀ ਲਵੋ, ਕਿਉਂਕਿ ਐਂਟੀਬਾਇਓਟਿਕ ਤੁਹਾਡੀ ਅੰਤੜੀਆਂ ’ਚ ਚੰਗੇ ਅਤੇ ਬੁਰੇ ਬੈਕਟੀਰੀਆ ਦੋਵਾਂ ਦਾ ਸਫ਼ਾਇਆ ਕਰ ਦਿੰਦੇ ਹਨ। ਇਸ ਕਰਕੇ ਤੁਹਾਡਾ ਸਰੀਰ ਹੋਰ ਵੀ ਜ਼ਿਆਦਾ ਤੇਜ਼ਾਬੀ ਬਣ ਜਾਂਦਾ ਹੈ।

5. ਪਾਣੀ ਦੀ ਵਰਤੋਂ 
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਜਿੰਨੀ ਲੋੜ ਹੁੰਦੀ ਹੈ, ਉਹ ਉਸ ਨਾਲੋਂ ਘੱਟ ਪਾਣੀ ਪੀਂਦੇ ਹਨ। ਇੱਥੋਂ ਤੱਕ ਕਿ ਪਾਣੀ ਦੀ ਇੱਕ ਫੀਸਦੀ ਬੂੰਦ ਵੀ ਤੁਹਾਡੇ ਸਰੀਰ ’ਚ ਥਕਾਵਟ, ਤੇਜ਼ਾਬ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹਨ। ਇਸ ਲਈ ਯਕੀਨੀ ਬਣਾਓ ਕਿ ਤੁਹਾਡੀ ਸਰੀਰਕ ਪ੍ਰਣਾਲੀ ’ਚ ਰੋਜ਼ਾਨਾ ਪਾਣੀ ਦੀ ਸਹੀ ਮਾਤਰਾ ਜਾਏ।

6. ਯੋਗ ਅਭਿਆਸ 
ਪ੍ਰਾਣਾਯਾਮ ਅਤੇ ਸਾਹ ਨਾਲ ਸਬੰਧਿਤ ਕੁਝ ਕਸਰਤਾਂ ਤੇਜ਼ਾਬੀ ਮਾਦੇ ਨੂੰ ਘਟਾ ਸਕਦੇ ਹਨ। ਹਰ ਵਾਰ ਤੁਹਾਡੇ ਤੁਸੀਂ ਸਾਹ ਅੰਦਰ ਲੈਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਦੇ ਤੇਜ਼ਾਬੀ ਅਤੇ ਖਾਰਾ ਦੇ ਲੈਵਲਾਂ ਨੂੰ ਕੁਦਰਤ ਤੌਰ ’ਤੇ ਸੰਤੁਲਨ ਕਰਨ ’ਚ ਮਦਦ ਕਰਦੇ ਹੋ।

ਆਪਣੇ ਸਰੀਰ ਦੀ ਤੇਜ਼ਾਬੀ ਸਥਿਤੀ ਨੂੰ ਸਹੀ ਕਰਨ ਲਈ ਨਿੰਬੂ ਪਾਣੀ ਪੀਣ ਜਾਂ ਖਾਰੇ ਗਾਜਰ ਅਤੇ ਕੱਚੀਆਂ ਸਬਜ਼ੀਆਂ ਦੀ ਇੱਕ ਕਟੋਰੀ ਖਾਣਾ ਯਕੀਨੀ ਬਣਾਓ ਖਾਸ ਕਰਕੇ ਉਦੋਂ ਜਦੋਂ ਤੁਸੀਂ ਪ੍ਰੋਸੈਸਡ ਫੂਡ ਖਾ ਰਹੇ ਹੋ।


author

Tarsem Singh

Content Editor

Related News