ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ ''ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

Wednesday, Apr 16, 2025 - 09:33 PM (IST)

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ ''ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਹੈਲਥ ਡੈਸਕ - ਅੰਬ ਤਾਂ ਹਰ ਕਿਸੇ ਦਾ ਪਸੰਦੀਦਾ ਫਲ ਹੈ। ਹਰ ਕੋਈ ਇਸ ਨੂੰ ਬਣੇ ਹੀ ਚਾਵਾਂ ਨਾਲ ਖਾਂਧਾ ਹੈ। ਅੰਬ ਸਿਹਤ ਲਈ ਕਿਸੇ ਖਜਾਨਾ ਤੋਂ ਘੱਟ ਨਹੀਂ ਹੈ ਪਰ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਅਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਕ ਵਿਅਕਤੀ ਨੂੰ ਉਸ ਦੀ ਉਮਰ, ਸਿਹਤ ਅਤੇ ਲਾਈਫਸਟਾਈਲ ਅਨੁਸਾਰ ਕਿੰਨਾ ਅੰਬ ਖਾਣਾ ਠੀਕ ਰਹਿੰਦਾ ਹੈ।

ਅੰਬ ਖਾਣ ਦੇ ਫਾਇਦੇ:
1. ਵਿਟਾਮਿਨ A ਤੇ C ਦਾ ਵਧੀਆ ਸਰੋਤ
ਅੰਬ ਵਿੱਚ ਵਿਟਾਮਿਨ A (ਆਖਾਂ ਦੀ ਰੌਸ਼ਨੀ ਲਈ) ਅਤੇ ਵਿਟਾਮਿਨ C (ਇਮਿਊਨ ਸਿਸਟਮ ਲਈ) ਭਰਪੂਰ ਮਾਤਰਾ ਵਿੱਚ ਹੁੰਦੇ ਹਨ।

2. ਹਾਜ਼ਮੇ ਲਈ ਵਧੀਆ
ਇਸ ਵਿੱਚ "ਐਨਜ਼ਾਈਮ" ਹੁੰਦੇ ਹਨ ਜੋ ਭੋਜਨ ਹਜ਼ਮ ਕਰਨ ਵਿੱਚ ਮਦਦ ਕਰਦੇ ਹਨ।
ਫਾਈਬਰ ਵੀ ਮੌਜੂਦ ਹੁੰਦਾ ਹੈ ਜੋ ਪੇਟ ਸਾਫ਼ ਰੱਖਦਾ ਹੈ।

3. ਤਵੱਚਾ ਅਤੇ ਵਾਲਾਂ ਲਈ ਚੰਗਾ
ਵਿਟਾਮਿਨ C ਤਵੱਚਾ ਦੀ ਚਮਕ ਅਤੇ ਵਾਲਾਂ ਦੀ ਮਜ਼ਬੂਤੀ ਵਧਾਉਂਦਾ ਹੈ।

4. ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ
ਅੰਬ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ (ਜਿਵੇਂ ਕਿ ਬੀਟਾ-ਕੈਰੋਟੀਨ) ਜੋ ਖੂਨ ਸਾਫ਼ ਕਰਦੇ ਹਨ ਅਤੇ ਕੁਝ ਕਿਸਮਾਂ ਦੇ ਕੈਂਸਰ ਤੋਂ ਬਚਾਅ ਕਰਦੇ ਹਨ।

5. ਦਿਲ ਦੀ ਸਿਹਤ ਲਈ ਵਧੀਆ
ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਦਿਲ ਦੀ ਧੜਕਨ ਨੂੰ ਸਹੀ ਰੱਖਣ ਵਿੱਚ ਮਦਦ ਕਰਦੇ ਹਨ।

ਧਿਆਨ ਦੇਣ ਵਾਲੀ ਗੱਲ:
ਇਕ ਸਿਹਤਮੰਦ ਵਿਅਕਤੀ ਲਈ ਰੋਜ਼ਾਨਾ 1 ਤੋਂ 2 ਅੰਬ ਖਾਣਾ ਠੀਕ ਮੰਨਿਆ ਜਾਂਦਾ ਹੈ। ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਤੁਹਾਡੀ ਸਿਹਤ 'ਤੇ ਅਸਰ ਪੈ ਸਕਦਾ ਹੈ। ਤੁਹਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਨਾ ਸਿਰਫ ਮੋਟਾਵਾ ਵੱਧ ਸਕਦਾ ਹੈ ਸਗੋਂ ਤੁਹਾਨੂੰ ਬਲੱਡ ਸ਼ੁਗਰ ਸਬੰਧੀ ਸਮੱਸਿਆ ਵੀ ਹੋ ਸਕਦੀ ਹੈ। ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣ ਨਾਲ ਤੁਹਾਡੀ ਸਕਿਨ 'ਤੇ ਅਸਰ ਪੈ ਸਕਦਾ ਹੈ। ਵਧੇਰੇ ਅੰਬ ਖਾਣ ਨਾਲ ਗਰਮੀ, ਮੁੰਹ 'ਚ ਛਾਲੇ, ਜਾਂ ਮੂੰਹਾਸੇ ਹੋ ਸਕਦੇ ਹਨ। ਉਥੇ ਹੀ ਬੱਚਿਆਂ ਨੂੰ ਸਿਰਫ ਅੱਧਾ ਜਾਂ 1 ਛੋਟਾ ਅੰਬ ਇੱਕ ਵਾਰ ਵਿੱਚ ਕਾਫ਼ੀ ਹੁੰਦਾ ਹੈ।


author

Inder Prajapati

Content Editor

Related News