ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਹੋ ਸਕਦਾ ਹੈ ਹਾਨੀਕਾਰਕ

Monday, Jun 05, 2017 - 03:30 PM (IST)

ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਹੋ ਸਕਦਾ ਹੈ ਹਾਨੀਕਾਰਕ

ਜਲੰਧਰ— ਅਕਸਰ ਕਈ ਵਾਰ ਸਾਡੇ ਲੇਟ ਉੱਠਣ ਕਾਰਨ ਸਾਡੀ ਚਾਹ ਪਾਣੀ ਬਣ ਜਾਂਦੀ ਹੈ। ਇਸ ਲਈ ਸਾਨੂੰ ਕਈ ਵਾਰ  ਦੁਬਾਰਾ ਚਾਹ ਗਰਮ ਕਰਨੀ ਪੈਂਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਠੰਡੀ ਚਾਹ ਨੂੰ ਗਰਮ ਕਰਨ ਦੀ ਆਦਤ ਕਿੰਨੀ ਬੁਰੀ ਹੈ, ਜੋ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ। 
ਜੇਕਰ ਤੁਸੀਂ ਆਪਣੇ ਸਵੇਰ ਦੀ ਸ਼ੁਰੂਆਤ ਸਹੀਂ ਤਰੀਕੇ ਨਾਲ ਨਹੀਂ ਕਰੋਗੇ ਤਾਂ ਇਹ ਤੁਹਾਡੀ ਸਿਹਤ 'ਤੇ ਬੁਰਾ ਅਸਰ ਪਾ ਸਕਦੀ ਹੈ। ਠੰਡੀ ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਠੰਡੀ ਚਾਹ ਪੀਣ ਦਾ ਕੀ ਨਤੀਜਾ ਹੋ ਸਕਦਾ ਹੈ। 
1. ਚਾਹ ਨੂੰ ਕਿਸੇ ਹੱਦ ਤੱਕ ਪੀਣਾ ਹੀ ਸਹੀ ਹੁੰਦਾ ਹੈ ਪਰ ਜਦੋਂ ਤੁਸੀਂ ਠੰਡੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਂਦੇ ਹੋ ਤਾਂ ਇਸ 'ਚ ਮੌਜ਼ੂਦ ਐਂਟੀਆਕਸੀਡੈਂਟ ਖਤਮ ਹੋ ਜਾਂਦੇ ਹਨ ਅਤੇ ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਨਾਲ ਸਰੀਰ 'ਚ ਊਰਜਾ ਖਤਮ ਹੋ ਜਾਂਦੀ ਹੈ ਅਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। 
2. ਚਾਹ ਨੂੰ ਦੁਬਾਰਾ ਗਰਮ ਕਰਨਾ ਨਾਲ ਪੇਟ 'ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਗੈਸ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਚਾਹ ਨੂੰ ਫਿਰ ਤੋਂ ਗਰਮ ਨਾ ਕਰੋ। 
3. ਜੇਕਰ ਤੁਸੀਂ ਇਸ ਤਰ੍ਹਾਂ ਦੇ ਕੰਮ ਡੇਲੀ ਰੁਟੀਨ 'ਚ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਐਨਜੈਟਿਕ ਮਹਿਸੂਸ ਕਰੋਗੇ ਅਤੇ ਪਾਣੀ ਤੁਹਾਡੇ ਸਰੀਰ ਦੇ ਲਈ ਊਰਜਾ ਦਾ ਕੰਮ ਕਰੇਗਾ। 
4. ਇਸ ਗੱਲ ਦਾ ਵੀ ਧਿਆਨ ਰੱਖੋ ਕਿ ਚਾਹਪੱਤੀ ਨੂੰ ਜ਼ਿਆਦਾ ਨਾ ਉੱਬਾਲੋ। ਜਿੰਨ੍ਹੀ ਜ਼ਿਆਦਾ ਚਾਹਪੱਤੀ ਉੱਬਲੇਗੀ ਉਨ੍ਹਾਂ ਹੀ ਨੁਕਸਾਨ ਜ਼ਿਆਦਾ ਹੋਵੇਗਾ।


Related News