ਆਂਡੇ ਜਿੰਨਾ ਪ੍ਰੋਟੀਨ ਦਿੰਦੀ ਹੈ ਬ੍ਰੋਕਲੀ, ਖਾਣ ਨਾਲ ਮਿਲਦੀ ਹੈ ਜ਼ਬਰਦਸਤ ਤਾਕਤ

Saturday, Dec 07, 2024 - 08:38 PM (IST)

ਆਂਡੇ ਜਿੰਨਾ ਪ੍ਰੋਟੀਨ ਦਿੰਦੀ ਹੈ ਬ੍ਰੋਕਲੀ, ਖਾਣ ਨਾਲ ਮਿਲਦੀ ਹੈ ਜ਼ਬਰਦਸਤ ਤਾਕਤ

ਜਲੰਧਰ- ਬ੍ਰੋਕਲੀ, ਜੋ ਗੋਭੀ ਦੀ ਤਰ੍ਹਾਂ ਦਿਸਣ ਵਾਲੀ ਸਬਜ਼ੀ ਹੈ, ਸ਼ਾਕਾਹਾਰੀ ਲੋਕਾਂ ਲਈ ਇਕ ਬਿਹਤਰੀਨ ਆਪਸ਼ਨ ਹੈ। ਇਸ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਸਰੀਰ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਬ੍ਰੋਕਲੀ ਦੇ ਫਾਇਦੇ ਅਤੇ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਦੇ ਕਾਰਨ।

ਬ੍ਰੋਕਲੀ : ਪ੍ਰੋਟੀਨ ਦਾ ਵਧੀਆ ਸਰੋਤ

ਪ੍ਰੋਟੀਨ ਨੂੰ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ। ਜਦੋਂਕਿ ਮਾਸਾਹਾਰੀ ਲੋਕ ਆਂਡੇ ਅਤੇ ਮਾਸ ਤੋਂ ਪ੍ਰੋਟੀਨ ਦੀ ਲੋੜ ਪੂਰੀ ਕਰਦੇ ਹਨ, ਸ਼ਾਕਾਹਾਰੀ ਲੋਕਾਂ ਲਈ ਬ੍ਰੋਕਲੀ ਇਕ ਸ਼ਾਨਦਾਰ ਆਪਸ਼ਨ ਹੈ। USDA (United States Department of Agriculture) ਅਨੁਸਾਰ, ਇਕ ਆਂਡੇ 'ਚ ਕਰੀਬ 6 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦੋਂਕਿ 100 ਗ੍ਰਾਮ ਬ੍ਰੋਕਲੀ 'ਚ ਲਗਭਗ 3 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। 

ਹਾਲਾਂਕਿ, ਆਂਡੇ ਦੀ ਤੁਲਨਾ 'ਚ ਬ੍ਰੋਕਲੀ 'ਚ ਕੈਲਰੀ ਘੱਟ ਹੁੰਦੀ ਹੈ। ਇਹ ਭਾਰ ਘਟਾਉਣ ਅਤੇ ਫਿੱਟ ਰੱਖਣ ਲਈ ਵੀ ਉਪਯੋਗੀ ਹੈ। ਇਸ ਤੋਂ ਇਾਵਾ ਬ੍ਰੋਕਲੀ 'ਚ ਲਗਭਗ 2.6 ਗ੍ਰਾਮ ਡਾਈਟਰੀ ਫਾਈਬਰ ਪਾਇਆ ਜਾਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਣ ਅਤੇ ਭਾਰ ਗੱਟ ਕਰਨ 'ਚ ਮਦਦ ਕਰਦਾ ਹੈ। 

PunjabKesari

ਕੈਂਸਰ ਤੋਂ ਬਚਾਅ 'ਚ ਮਦਦਗਾਰ

ਬ੍ਰੋਕਲੀ ਇਕ ਤਰ੍ਹਾਂ ਦੀ ਕਰੂਸੀਫੇਰਸ ਸਬਜ਼ੀ ਹੈ, ਜਿਸ ਵਿਚ ਕਈ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ। ਇਹ ਐਂਟੀਆਕਸੀਡੈਂਟਸ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਰੋਕਦੇ ਹਨ। ਨਿਯਮਿਤ ਰੂਪ ਨਾਲ ਬ੍ਰੋਕਲੀ ਦਾ ਸੇਵਨ ਕਰਨ ਨਾਲ ਕੈਂਸਰ ਦਾ ਖਤਰਾ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। 

ਹੱਡੀਆਂ ਲਈ ਵਰਦਾਨ

ਬ੍ਰੋਕਲੀ 'ਚ ਕੈਲਸ਼ੀਅਮ ਅਤੇ ਕੋਲੇਜਨ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ,ਜੋ ਹੱਡੀਆਂ ਨੂੰ ਮਜਬੂਤ ਬਣਾਉਣ 'ਚ ਮਦਦਗਾਰ ਹੁੰਦੇ ਹਨ। ਇਸ ਦੇ ਨਾਲ ਹੀ ਇਸ ਵਿਚ ਵਿਟਾਮਿਨ-ਕੇ ਹੱਡੀਆਂ ਦੀ ਘਣਤਾ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ ਅਤੇ ਆਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਨੂੰ ਰੋਕਣ 'ਚ ਕਾਰਗਰ ਹੈ। 

PunjabKesari

ਇਮਿਊਨਿਟੀ ਵਧਾਉਣ 'ਚ ਫਾਇਦੇਮੰਦ

ਸਰਦੀਆਂ ਦੇ ਮੌਸਮ 'ਚ ਇਮਿਊਨਿਟੀ ਮਜਬੂਤ ਰੱਖਣਾ ਬੇਹੱਦ ਜ਼ਰੂਰੀ ਹੈ। ਬ੍ਰੋਕਲੀ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ। ਇਹ ਠੰਡ-ਖੰਘ ਵਰਗੀਆਂ ਸਮੱਸਿਆਵਾਂ ਤੋਂ ਬਚਾਉਣ ਅਤੇ ਇਮਿਊਨ ਸਿਸਟਮ ਨੂੰ ਮਜਬੂਤ ਕਰਨ 'ਚ ਮਦਦ ਕਰਦਾ ਹੈ। 

ਕਿਵੇਂ ਕਰੋ ਬ੍ਰੋਕਲੀ ਦਾ ਸੇਵਨ

ਸਲਾਦ ਦੇ ਰੂਪ 'ਚ : ਬ੍ਰੋਕਲੀ ਨੂੰ ਕੱਚਾ ਜਾਂ ਹਲਕਾ ਉਬਾਲ ਕੇ ਸਲਾਦ 'ਚ ਸ਼ਾਮਲ ਕੀਤਾ ਜਾ ਸਕਦਾ ਹੈ। 

ਸੂਪ : ਬ੍ਰੋਕਲੀ ਸੂਪ ਵਿਟਾਮਿਨ ਅਤੇ ਮਿਨਰਲਸ ਦਾ ਚੰਗਾ ਸਰੋਤ ਹੈ। 

ਸਬਜ਼ੀ : ਇਸ ਨੂੰ ਹੋਰ ਸਬਜ਼ੀਆਂ ਦੇ ਨਾਲ ਪਕਾ ਸਕਦੇ ਹੋ। 

ਹਲਕਾ ਭੁੰਨ ਕੇ ਇਸ ਨੂੰ ਸਨੈਕਸ ਦੇ ਰੂਪ 'ਚ ਖਾ ਸਕਦੇ ਹੋ। 

PunjabKesari

ਬ੍ਰੋਕਲੀ ਨੂੰ ਡਾਈਟ 'ਚ ਸ਼ਾਮਲ ਕਰਨਾ ਕਿਉਂ ਜ਼ਰੂਰੀ ਹੈ

ਬ੍ਰੋਕਲੀ ਦਾ ਸੇਵਨ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਅਤੇ ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਦਾ ਇਕ ਆਸਾਨ ਤਰੀਕਾ ਹੈ। ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਨਾ ਸਿਰਫ ਪ੍ਰੋਟੀਨ ਦੀ ਲੋੜ ਪੂਰੀ ਹੁੰਦੀ ਹੈ, ਸਗੋਂ ਭਾਰ ਕੰਟਰੋਲ, ਇਮਿਊਨਿਟੀ ਵਧਾਉਣ ਅਤੇ ਬੀਮਾਰੀਆਂ ਤੋਂ ਬਚਾਅ 'ਚ ਵੀ ਮਦਦ ਮਿਲਦੀ ਹੈ। 

ਬ੍ਰੋਕਲੀ ਖਾਣ ਨਾਲ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਅਤੇ ਲੰਬੇ ਸਮੇਂ ਤਕ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਇਸ ਨੂੰ ਆਪਣੀ ਡੇਲੀ ਡਾਈਟ 'ਚ ਸ਼ਾਮਲ ਕਰਨਾ ਨਾ ਭੁੱਲੋ।


author

Rakesh

Content Editor

Related News