ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਥ੍ਰੀ-ਪੀਸ ਸੈੱਟ

Friday, Nov 28, 2025 - 09:39 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਥ੍ਰੀ-ਪੀਸ ਸੈੱਟ

ਵੈੱਬ ਡੈਸਕ- ਪਿਛਲੇ ਕੁਝ ਸਾਲਾਂ ਤੋਂ ਥ੍ਰੀ-ਪੀਸ ਸੈਟਸ ਦਾ ਕ੍ਰੇਜ਼ ਅਸਮਾਨ ਛੂਹ ਰਿਹਾ ਹੈ। ਆਮ ਮੁਟਿਆਰਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ, ਮਾਡਲਾਂ ਅਤੇ ਇੰਫਲੁਐਨਸਰਸ ਵੀ ਹਰ ਵੱਡੇ ਫੰਕਸ਼ਨ ਵਿਚ ਥ੍ਰੀ-ਪੀਸ ਡਰੈੱਸ ਵਿਚ ਹੀ ਨਜ਼ਰ ਆ ਰਹੀਆਂ ਹਨ। ਇਹ ਟਰੈਂਡ ਇੰਨੀ ਤੇਜ਼ੀ ਨਾਲ ਵਧਿਆ ਹੈ ਕਿ ਹੁਣ ਵਿਆਹ ਦੇ ਹਰ ਫੰਕਸ਼ਨ ਤੋਂ ਲੈ ਕੇ ਪਾਰਟੀ ਅਤੇ ਕੈਜੂਅਲ ਆਊਟਿੰਗ ਤੱਕ ਮੁਟਿਆਰਾਂ ਨੂੰ ਥ੍ਰੀ-ਪੀਸ ਸੈੱਟ ’ਚ ਦੇਖਿਆ ਜਾ ਸਕਦਾ ਹੈ। ਥ੍ਰੀ-ਪੀਸ ਸੈੱਟ ਵਿਚ ਟਾਪ, ਬਾਟਮ ਅਤੇ ਤੀਜਾ ਪੀਸ ਜੋ ਸ਼ਰੱਗ, ਜੈਕੇਟ, ਕੈਪ, ਪੋਂਚੋ ਜਾਂ ਦੁਪੱਟਾ ਹੋ ਸਕਦਾ ਹੈ।
ਵੈਸਟਰਨ ਲੁਕ ਵਿਚ ਕ੍ਰਾਪ ਟਾਪ, ਹਾਈ-ਵੈਸਟ ਸ਼ਾਰਟ ਸਕਰਟ/ਪੈਂਟ, ਸ਼ਰੱਗ ਜਾਂ ਸ਼ਾਰਟ ਜੈਕੇਟ ਦਾ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇੰਡੋ-ਵੈਸਟਰਨ ਸਟਾਈਲ ਵਿਚ ਕ੍ਰਾਪ ਟਾਪ ਜਾਂ ਚੋਲੀ, ਸ਼ਰਾਰਾ/ਪਲਾਜ਼ੋ, ਲਾਂਗ ਸ਼ਰੱਗ ਜਾਂ ਕੈਪ ਦੀ ਲੁਕ ਬੇਹੱਦ ਗਲੈਮਰਜ਼ ਲੱਗਦੀ ਹੈ। ਇੰਡੀਅਨ ਟਰੈਡੀਸ਼ਨਲ ਵੀਅਰ ਵਿਚ ਥ੍ਰੀ-ਪੀਸ ਦੇ ਢੇਰ ਸਾਰੇ ਬਦਲ ਹਨ। ਸ਼ਰਾਰਾ ਸੂਟ ਸੈੱਟ, ਪਲਾਜ਼ੋ ਸੂਟ ਸੈੱਟ, ਅਨਾਰਕਲੀ ਵਿਦ ਪੇਅਰ ਸਕਰਟ ਸੈੱਟ, ਲਹਿੰਗਾ-ਚੋਲੀ ਵਿਦ ਜੈਕੇਟ ਸੈੱਟ ਅਤੇ ਰੈੱਡੀ-ਟੂ-ਵੀਅਰ ਸਾੜੀ ਵਿਦ ਬਲਾਊਜ਼, ਸ਼ਰੱਗ ਸੈੱਟ ਸਭ ਤੋਂ ਜ਼ਿਆਦਾ ਵਿਕ ਰਹੇ ਹਨ। ਇਨ੍ਹਾਂ ਵਿਚ ਵੀ ਸ਼ਰਾਰਾ ਅਤੇ ਪਲਾਜ਼ੋ ਸੂਟ ਸਭ ਤੋਂ ਅੱਗੇ ਹਨ ਕਿਉਂਕਿ ਇਹ ਭਾਰੀ ਲਹਿੰਗੇ ਦੇ ਮੁਕਾਬਲੇ ਹਲਕੇ, ਆਰਾਮਦਾਇਕ ਅਤੇ ਤੁਰਨ-ਫਿਰਨ ਵਿਚ ਆਸਾਨ ਹੁੰਦੇ ਹਨ ਅਤੇ ਮੁਟਿਆਰਾਂ ਨੂੰ ਹਰ ਮੌਕੇ ’ਤੇ ਰਾਇਲ ਲੁਕ ਦਿੰਦੇ ਹਨ।

ਮਾਰਕੀਟ ਵਿਚ ਹਰ ਫੰਕਸ਼ਨ ਦੇ ਹਿਸਾਬ ਨਾਲ ਕਲਰ ਅਤੇ ਡਿਜ਼ਾਈਨ ਵੀ ਮਹੁੱਈਆ ਹਨ। ਹਲਦੀ ਦੇ ਲਈ ਮਸਰਟਰਡ ਯੈਲੋ, ਲੈਮਨ ਯੈਲੋ ਅਤੇ ਪੇਸਟਲ ਸ਼ੇਡਸ, ਮਹਿੰਦੀ ਲਈ ਪਿਸਤਾ ਗ੍ਰੀਨ, ਐਮਰਾਲਡ ਗ੍ਰੀਨ ਅਤੇ ਫਲੋਰਲ ਪ੍ਰਿੰਟ, ਸੰਗੀਤ-ਕਾਕਟੇਲ ਲਈ ਰੈੱਡ, ਹਾਟ ਪਿੰਕ, ਆਰੈਂਜ, ਰਾਇਲ ਬਲਿਊ ਅਤੇ ਮੈਰੂਨ ਜਦਕਿ ਬ੍ਰਾਈਡਲ ਅਤੇ ਰਿਸੈਪਸ਼ਨ ਲੁਕ ਲਈ ਡੀਪ ਰੈੱਡ, ਵਾਈਨ, ਚਾਕਲੇਟ ਬ੍ਰਾਊਨ, ਗੋਲਡਨ ਅਤੇ ਪਰਪਲ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਨ੍ਹਾਂ ਥ੍ਰੀ-ਪੀਸ ਸੈਟਸ ’ਤੇ ਭਾਰੀ ਮਿਰਰ ਵਰਕ, ਕੋੜੀ ਵਰਕ, ਜਰੀ-ਰੇਸ਼ਮ ਕਢਾਈ, ਸਟੋਨ ਵਰਕ, ਸੀਕਵਿਨ ਵਰਕ ਅਤੇ ਹੈਂਡ ਐਂਬ੍ਰਾਇਡਰੀ ਕੀਤੀ ਜਾ ਰਹੀ ਹੈ। ਨਾਲ ਹੀ ਕਟਵਰਕ, ਸ਼ੋਲਡਰ ਕੱਟ, ਸਾਈਟ ਕੱਟ, ਆਫ-ਸੋਲਡਰ ਅਤੇ ਸਵੀਟਹਾਰਟ ਨੈੱਕ ਵਰਗੇ ਮਾਡਰਨ ਕਟਸ ਇਨ੍ਹਾਂ ਨੂੰ ਹੋਰ ਵੀ ਟਰੈਂਡੀ ਬਣਾ ਰਹੇ ਹਨ।

ਸਟਾਈਲਿੰਗ ਵਿਚ ਵੀ ਮੁਟਿਆਰਾਂ ਨੂੰ ਇਨ੍ਹਾਂ ਦੇ ਹੈਵੀ ਝੁਮਕੇ, ਲੇਅਰਡ ਨੈੱਕਨੈੱਸ, ਕੜੇ, ਪੋਟਲੀ ਬੈਗ ਜਾਂ ਐਂਬੇਲਿਸ਼ਡ ਕਲਚ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਸ ਜਾਂ ਬਲਾਕ ਹੀਲਸ ਅਤੇ ਹਾਈ ਬੈਲੀ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਓਪਨ ਵੈਵਸ, ਲੰਬੀ ਗੁੱਤ, ਮੇਸੀ ਬਨ ਜਾਂ ਹਾਫ-ਅਪ ਹਾਫ ਡਾਊਨ ਲੁਕ ਨਾਲ ਇਹ ਥ੍ਰੀ-ਪੀਸ ਸੈੱਟ ਕਮਾਲ ਦਾ ਗਲੈਮਰ ਦਿੰਦੇ ਹਨ। ਥ੍ਰੀ-ਪੀਸ ਸੈੱਟ ਅੱਜ ਦੀਆਂ ਮੁਟਿਆਰਾਂ ਦੀ ਲੋੜ ਬਣ ਚੁੱਕੇ ਹਨ। ਇਹ ਨਾ ਸਿਰਫ ਉਨ੍ਹਾਂ ਨੂੰ ਖੂਬਸੂਰਤ ਅਤੇ ਸਟਾਈਲਿਸ਼ ਦਿਖਾਉਂਦੇ ਹਨ ਸਗੋਂ ਕੰਫਰਟ ਵੀ ਦਿੰਦੇ ਹਨ ਅਤੇ ਹਰ ਬਾਡੀ ਟਾਈਪ ’ਤੇ ਸੂਟ ਕਰਦੇ ਹਨ। ਇਹ ਮੁਟਿਆਰਾਂ ਨੂੰ ਹਰ ਮੌਕੇ ’ਤੇ ਪਰਫੈਕਟ ਮਾਡਰਨ ਪਲਸ ਟਰੈਡੀਸ਼ਨਲ ਲੁਕ ਦਿੰਦੇ ਹਨ।


author

DIsha

Content Editor

Related News