ਨਹੁੰਆਂ ਦੀਆਂ ਕੋਰਾਂ ''ਤੇ ਕਿਉਂ ਉੱਠਦੀਆਂ ਹਨ ਛਿਲਤਾਂ, ਜਾਣੋ ਕਾਰਨ ਤੇ ਇਲਾਜ

Wednesday, Dec 03, 2025 - 05:12 PM (IST)

ਨਹੁੰਆਂ ਦੀਆਂ ਕੋਰਾਂ ''ਤੇ ਕਿਉਂ ਉੱਠਦੀਆਂ ਹਨ ਛਿਲਤਾਂ, ਜਾਣੋ ਕਾਰਨ ਤੇ ਇਲਾਜ

ਵੈੱਬ ਡੈਸਕ- ਕੀ ਤੁਸੀਂ ਵੀ ਅਕਸਰ ਨਹੁੰਆਂ ਦੇ ਕਿਨਾਰਿਆਂ ’ਤੇ ਸਕਿਨ ਛਿਲਣ ਨਾਲ ਪਰੇਸ਼ਾਨ ਰਹਿੰਦੇ ਹੋ? ਇਹ ਸਮੱਸਿਆ ਨਾ ਸਿਰਫ਼ ਦਰਦਨਾਕ ਹੁੰਦੀ ਹੈ, ਬਲਕਿ ਜਲਣ ਅਤੇ ਟੀਸ ਵੀ ਬਰਦਾਸ਼ਤ ਤੋਂ ਬਾਹਰ ਹੋ ਸਕਦੀ ਹੈ। ਖਾਣੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਚਟਨੀ ਜਾਂ ਸਬਜ਼ੀ ਦੀ ਬੂੰਦ ਉਸ ਜਗ੍ਹਾ ਪੈ ਜਾਵੇ ਜਾਂ ਨਹਾਉਣ ਵੇਲੇ ਸਾਬਣ–ਸ਼ੈਂਪੂ ਦੇ ਸੰਪਰਕ ’ਚ ਆ ਜਾਵੇ, ਤਾਂ ਦਰਦ ਬਹੁਤ ਵੱਧ ਜਾਂਦਾ ਹੈ। ਮੈਡੀਕਲ ਭਾਸ਼ਾ 'ਚ ਇਸ ਨੂੰ ਹੈਂਗਨੇਲ (Hangnails) ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਹ ਕਿਉਂ ਹੁੰਦਾ ਹੈ ਅਤੇ ਇਸ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ।

ਹੈਂਗਨੇਲ ਕਿਉਂ ਹੁੰਦਾ ਹੈ?

ਡ੍ਰਾਈ ਸਕਿਨ: ਜਿਨ੍ਹਾਂ ਦੀ ਸਕਿਨ ਸੁੱਕੀ ਰਹਿੰਦੀ ਹੈ, ਖ਼ਾਸ ਕਰਕੇ ਸਰਦੀਆਂ ’ਚ, ਉਨ੍ਹਾਂ 'ਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਵੇਖੀ ਜਾਂਦੀ ਹੈ। ਸੁੱਕੀ ਚਮੜੀ ਕਾਰਨ ਨਹੁੰਆਂ ਦੇ ਕੋਲ ਦੀ ਖਾਲ ਛਿਲਣ ਲੱਗਦੀ ਹੈ। ਇਸ ਤੋਂ ਇਲਾਵਾ ਠੰਡ 'ਚ ਲੰਮੇ ਸਮੇਂ ਤੱਕ ਪਾਣੀ 'ਚ ਰਹਿਣ ਜਾਂ ਧੂੜ-ਮਿੱਟੀ, ਬੈਕਟੀਰੀਆ, ਫੰਗਸ ਦੇ ਸੰਪਰਕ 'ਚ ਆਉਣ ਨਾਲ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇਸ ਦੌਰਾਨ ਨਹੁੰਆਂ ਦੇ ਕੋਲ ਖਾਲ ਪਤਲੀ ਹੋ ਜਾਂਦੀ ਹੈ, ਲਾਲੀ, ਸੋਜ ਅਤੇ ਝਨਝਨਾਹਟ ਮਹਿਸੂਸ ਹੁੰਦੀ ਹੈ। ਸਕਿਨ ਨੂੰ ਛੂਹਣ ਨਾਲ ਹੀ ਦਰਦ ਵੱਧ ਜਾਂਦਾ ਹੈ।

ਇਸ ਤੋਂ ਛੁਟਕਾਰਾ ਕਿਵੇਂ ਮਿਲੇ?

ਹੈਂਗਨੇਲ ਅਕਸਰ ਕੁਝ ਦਿਨਾਂ 'ਚ ਠੀਕ ਹੋ ਜਾਂਦਾ ਹੈ, ਪਰ ਜੇ ਦਰਦ ਬਹੁਤ ਹੈ ਜਾਂ ਖ਼ੂਨ ਨਿਕਲਣ ਲੱਗ ਪਏ, ਤਾਂ ਇਹ ਘਰੇਲੂ ਨੁਸਖੇ ਕਾਫ਼ੀ ਮਦਦਗਾਰ ਹੋ ਸਕਦੇ ਹਨ।

ਰਾਹਤ ਦੇਣ ਵਾਲੇ ਘਰੇਲੂ ਨੁਸਖੇ

1. ਕੋਸੇ ਪਾਣੀ ਵਿੱਚ ਉਂਗਲਾਂ ਡੁੱਬੋਣਾ

ਉਂਗਲਾਂ ਨੂੰ 20 ਮਿੰਟ ਲਈ ਹਲਕੇ ਗਰਮ ਪਾਣੀ 'ਚ ਰੱਖੋ। ਸਕਿਨ ਨਰਮ ਹੋਣ ’ਤੇ ਨੇਲ ਕਟਰ ਨਾਲ ਬਾਹਰ ਨਿਕਲੀ ਖਾਲ ਨੂੰ ਹੌਲੀ ਹੌਲੀ ਕੱਟੋ।

ਧਿਆਨ: ਦੰਦਾਂ ਨਾਲ ਨਾ ਚਬਾਓ, ਨਾ ਹੀ ਖਿੱਚ ਕੇ ਤੋੜੋ।

ਕੱਟਣ ਤੋਂ ਬਾਅਦ ਹਲਕਾ ਗਰਮ ਘਿਓ ਲਗਾਉਣ ਨਾਲ ਜਲਦੀ ਰਾਹਤ ਮਿਲਦੀ ਹੈ।

2. ਐਲੋਵੀਰਾ ਜੈੱਲ

ਦਿਨ 'ਚ 3–4 ਵਾਰ ਐਲੋਵੀਰਾ ਜੈੱਲ ਲਗਾਓ। ਇਕ ਹਫ਼ਤੇ 'ਚ ਅਸਰ ਨਜ਼ਰ ਆਵੇਗਾ।

3. ਸ਼ਹਿਦ ਅਤੇ ਓਲਿਵ ਆਇਲ

ਸ਼ਹਿਦ ਅਤੇ ਓਲਿਵ ਆਇਲ ਮਿਲਾ ਕੇ ਲਗਾਉਣ ਨਾਲ ਜਲਣ ਅਤੇ ਖੁਰਦਰਾਪਨ 'ਚ ਰਾਹਤ ਮਿਲਦੀ ਹੈ।

4. ਵੈਸਲਿਨ ਨਾਲ ਮਾਲਿਸ਼

ਰਾਤ ਨੂੰ ਕੋਸੇ ਪਾਣੀ ਨਾਲ ਉਂਗਲਾਂ ਧੋ ਕੇ ਵੈਸਲਿਨ ਲਗਾਓ। ਇਸ ਨਾਲ ਸਕਿਨ ਮੋਇਸਚਰਾਈਜ਼ ਰਹਿੰਦੀ ਹੈ ਅਤੇ ਛਿਲਣ ਘਟ ਜਾਂਦਾ ਹੈ।

ਇਹ ਵੀ ਰੱਖੋ ਧਿਆਨ

  • ਹੱਥ ਸੁੱਕੇ ਰਹਿੰਦੇ ਹਨ ਤਾਂ ਮੋਇਸਚਰਾਈਜ਼ਰ ਵਾਰ–ਵਾਰ ਲਗਾਓ।
  • ਨਹੁੰਆਂ ਨੂੰ ਦੰਦਾਂ ਨਾਲ ਚਬਾਉਣ ਦੀ ਆਦਤ ਛੱਡੋ।
  • ਧੂੜ–ਮਿੱਟੀ ਜਾਂ ਬਹੁਤ ਗਰਮੀ ਤੋਂ ਬਚੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News