ਅੱਜ ਦੇ ਸਮੇਂ ''ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ

Wednesday, Nov 26, 2025 - 08:58 AM (IST)

ਅੱਜ ਦੇ ਸਮੇਂ ''ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ

ਜਲੰਧਰ - ਅੱਜ ਦਾ ਸਮਾਂ ਪਹਿਲਾਂ ਨਾਲੋਂ ਬਹੁਤ ਬਦਲ ਚੁੱਕਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਵਿਆਹ ਦੇ ਮਾਮਲੇ ਵਿਚ ਪਹਿਲਾਂ ਦੇ ਮਾਹੌਲ ਨਾਲੋਂ ਬਹੁਤ ਵੱਖਰੀ ਹੈ। ਪਹਿਲਾਂ ਜਿਥੇ ਕੁੜੀਆਂ ਨੂੰ ਜਲਦੀ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਉਥੇ ਹੀ ਹੁਣ ਇਸ ਨਵੇਂ ਯੁੱਗ ਵਿਚ ਹਰ ਕਿਸੇ ਦੇ ਵਿਆਹ ਨੂੰ ਲੈ ਕੇ ਵਿਚਾਰ ਬਦਲ ਗਏ ਹਨ। ਦਰਅਸਲ,ਹਰੇਕ ਕੁੜੀ ਨੂੰ ਵਿਆਹ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਕਾਰਨ ਉਹ ਵਿਆਹ ਦੇ ਬਾਰੇ ਨਹੀਂ ਸੋਚਦੀਆਂ। ਕੁੜੀਆਂ ਦੇ ਨਾਲ-ਨਾਲ ਅੱਜ ਦੇ ਸਮੇਂ ਵਿਚ ਕਈ ਮੁੰਡੇ ਵੀ ਅਜਿਹੀ ਸੋਚ ਰੱਖਦੇ ਹਨ। ਵਿਆਹ ਦੇ ਬਾਰੇ ਕੁੜੀਆਂ ਅਜਿਹਾ ਕਿਉਂ ਸੋਚਦੀਆਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ...

ਕੁੜੀਆਂ ਲਈ ਪੜ੍ਹਾਈ ਜ਼ਰੂਰੀ
ਮਾਤਾ-ਪਿਤਾ ਦੇ ਸਹਿਯੋਗ ਸਦਕਾ ਹੁਣ ਕੁੜੀਆਂ ਵੀ ਆਪਣੇ ਬਿਹਤਰ ਭਵਿੱਖ ਨੂੰ ਲੈ ਕੇ ਚਿੰਤਤ ਹੋ ਰਹੀਆਂ ਹਨ। ਉਹ ਪੜ੍ਹਾਈ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੀਆਂ ਹਨ। ਅਜਿਹੀ ਸਥਿਤੀ ਵਿਚ, ਉਹ ਪੜ੍ਹਾਈ ਨੂੰ ਪੂਰਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਧਿਆਨ ਦੇਣਾ ਸਹੀ ਸਮਝਦੀਆਂ ਹਨ। ਜਿਸ ਕਾਰਨ ਉਹ ਵਿਆਹ ਨਾਲੋਂ ਆਪਣੇ ਕਰੀਅਰ ਨੂੰ ਬਣਾਉਣ ਲਈ ਸਖਤ ਮਿਹਨਤ ਕਰਦੀਆਂ ਹਨ। ਪੜ੍ਹਾਈ ਕਰਕੇ ਵਿੱਤੀ ਤੌਰ 'ਤੇ ਸੁਤੰਤਰ ਰਹਿਣ ਨੂੰ ਕੁੜੀਆਂ ਹੁਣ ਵਧੇਰੇ ਤਰਜੀਹ ਦੇਣ ਲੱਗ ਪਈਆਂ ਹਨ। 

PunjabKesari

ਅਸਫਲ ਵਿਆਹਾਂ ਦਾ ਡਰ
ਕਈ ਵਾਰ ਬਹੁਤ ਸਾਰੀਆਂ ਕੁੜੀਆਂ ਆਪਣੇ ਰਿਸ਼ਤੇਦਾਰਾਂ, ਦੋਸਤਾਂ ਜਾਂ ਸਮਾਜ ਵਿੱਚ ਟੁੱਟੇ ਹੋਏ ਰਿਸ਼ਤਿਆਂ, ਤਲਾਕ ਅਤੇ ਘਰੇਲੂ ਹਿੰਸਾ ਦੀਆਂ ਉਦਾਹਰਣਾਂ ਦੇਖ ਕੇ ਵਿਆਹ ਕਰਵਾਉਣ ਤੋਂ ਡਰ ਜਾਂਦੀਆਂ ਹਨ। ਉਹ ਜਲਦਬਾਜ਼ੀ ਜਾਂ ਦਬਾਅ ਹੇਠ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ ਤਾਂਕਿ ਉਹਨਾਂ ਨੂੰ ਬਾਅਦ ਵਿਚ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਵੇ। 

ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਦਾ ਵੱਧਣਾ
ਅੱਜ ਦੇ ਸਮੇਂ ਵਿਚ ਵੀ ਵਿਆਹ ਤੋਂ ਬਾਅਦ ਕੁੜੀਆਂ ’ਤੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸਹੀ ਹੈ ਕਿ ਇਕ ਜਨਾਨੀ ਹੀ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਸਕਦੀ ਹੈ ਪਰ ਵਿਆਹ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕੁੜੀ ਨੂੰ ਦੇ ਦੇਣਾ ਸਹੀ ਵੀ ਨਹੀਂ। ਅਜਿਹੀ ਸਥਿਤੀ ਵਿਚ ਨੌਕਰੀ ਕਰਨ ਦੇ ਨਾਲ-ਨਾਲ ਘਰ ਨੂੰ ਸੰਭਾਲਣਾ, ਸੱਸ-ਸਹੁਰੇ, ਪੇਕੇ, ਪਤੀ, ਬੱਚਿਆਂ ਅਤੇ ਰਿਸ਼ਤੇਦਾਰੀਆਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਣ ਕਾਰਨ ਕੁੜੀਆਂ ’ਤੇ ਬੋਝ ਪੈ ਜਾਂਦਾ ਹੈ। ਇਸੇ ਕਾਰਨ ਕੁੜੀਆਂ ਵਿਆਹ ਕਰਵਾਉਣ ਤੋਂ ਪਿੱਛੇ ਹਟ ਜਾਂਦੀਆਂ ਹਨ।

PunjabKesari

ਮਾਂ-ਬਾਪ ਦੀ ਵੀ ਬਦਲੀ ਸੋਚ
ਪੁਰਾਣੇ ਸਮੇਂ ਵਿਚ ਮਾਂ-ਬਾਪ ਆਪਣੀਆਂ ਧੀਆਂ ’ਤੇ ਵਿਆਹ ਕਰਵਾਉਣ ਦਾ ਜ਼ੋਰ ਪਾਉਂਦੇ ਹਨ। ਉਸ ਦੇ ਉਲਟ ਅੱਜ ਦੇ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਵਿਆਹ ਨਾਲ ਸਬੰਧਿਤ ਸਾਰੇ ਫੈਸਲੇ ਆਪ ਲੈਣ ਨੂੰ ਕਹਿੰਦੇ ਹਨ। ਅੱਜ ਕੱਲ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੁੜੀ ਪੜ੍ਹਾਈ ਕਰਕੇ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ, ਜਿਸ ਕਾਰਨ ਉਹ ਹਮੇਸ਼ਾਂ ਖੁਸ਼ ਰਹੇਗੀ। ਇਸੇ ਕਾਰਨ ਅੱਜ ਦੇ ਸਮੇਂ ਵਿਚ ਕੁੜੀਆਂ ਵਿਆਹ ਨਾਲੋਂ ਆਪਣੇ ਭਵਿੱਖ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਹਨ। 

ਭਵਿੱਖ ਨਾਲ ਸਮਝੋਤਾ ਕਰਨ ਦਾ ਡਰ
ਵਿਆਹ ਤੋਂ ਬਾਅਦ ਹਮੇਸ਼ਾ ਕੜੀਆਂ ਨੂੰ ਘਰ-ਪਰਿਵਾਰ, ਬੱਚੇ ਸੰਭਾਲਣ ਦੇ ਕਾਰਨ ਆਪਣੇ ਭਵਿੱਖ ਨਾਲ ਸਮਝੋਤਾ ਕਰਨਾ ਪੈਂਦਾ ਹੈ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੋਣ ਕਾਰਨ ਉਹ ਪਹਿਲਾਂ ਵਾਂਗ ਦਫਤਰ ਵਿੱਚ ਕੰਮ ਨਹੀਂ ਕਰ ਪਾਉਂਦੀਆਂ। ਬਹੁਤ ਸਾਰੇ ਸਹੁਰੇ ਪਰਿਵਾਰ ਉਹ ਵੀ ਹਨ, ਜੋ ਵਿਆਹ ਤੋਂ ਬਾਅਦ ਕੁੜੀਆਂ ’ਤੇ ਨੌਕਰੀ ਛੱਡਣ ਦਾ ਦਬਾਅ ਪਾਉਂਦੇ ਹਨ। ਇਸੇ ਲਈ ਬਹੁਤ ਸਾਰੀਆਂ ਕੁੜੀਆਂ ਨੌਕਰੀ ਛੱਡਣ ਦੇ ਡਰ ਕਾਰਨ ਹੀ ਵਿਆਹ ਨਹੀਂ ਕਰਵਾਉਂਦੀਆਂ।

PunjabKesari

ਚੰਗਾ ਜੀਵਨ ਸਾਥੀ
ਵਿਆਹ ਹੋ ਜਾਣ ਤੋਂ ਬਾਅਦ ਮੁੰਡਿਆਂ ਨਾਲੋਂ ਕੁੜੀਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਬਦਲਾਅ ਆਉਂਦਾ ਹੈ। ਇਸੇ ਲਈ ਹਰ ਕੁੜੀ ਆਪਣੇ ਲਈ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੀ ਹੈ, ਜੋ ਹਰ ਕੰਮ ਵਿਚ ਉਸ ਦਾ ਸਾਥ ਦੇਵੇ। ਹਰ ਕੰਮ ਵਿਚ ਉਸ ਦੀ ਮਦਦ ਕਰੇ। ਬਹੁਤ ਸਾਰੇ ਮੁੰਡੇ ਅਜਿਹੇ ਵੀ ਹਨ, ਜੋ ਕੁੜੀਆਂ ਦੀ ਮਦਦ ਨਹੀਂ ਕਰਦੇ। ਉਹ ਸੋਚਦੇ ਹਨ ਕਿ ਘਰ ਤੋਂ ਲੈ ਕੇ ਬੱਚਿਆਂ ਤੱਕ ਦੀ ਸਾਰੀ ਜ਼ਿੰਮੇਵਾਰੀ ਕੁੜੀ ਦੀ ਹੀ ਹੁੰਦੀ ਹੈ। ਅੱਜ ਦਾ ਸਮਾਂ ਪਹਿਲਾਂ ਵਾਂਗ ਨਹੀਂ, ਹੁਣ ਕੁੜੀਆਂ ਮੁੰਡਿਆਂ ਨਾਲੋ ਅੱਗੇ ਹਨ। ਕੁੜੀਆਂ ਖੁੱਲ੍ਹੇ ਵਿਚਾਰਾਂ ਵਾਲੀਆਂ ਹੋਣ ਕਾਰਨ ਇਕ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੀਆਂ ਹਨ, ਜੋ ਹਰ ਕੰਮ ਵਿਚ ਉਨ੍ਹਾਂ ਦੀ ਮਦਦ ਕਰੇ।

PunjabKesari


author

rajwinder kaur

Content Editor

Related News