Health Tips: ਪਾਣੀ ਦੀ ਘਾਟ ਹੋਣ ’ਤੇ ਸਰੀਰ ’ਚ ਵਿਖਾਈ ਦਿੰਦੇ ਨੇ ਸਿਰ ਦਰਦ ਸਣੇ ਇਹ ਲੱਛਣ, ਹੋ ਸਕਦੈ ਨੁਕਸਾਨ

Monday, Aug 30, 2021 - 03:49 PM (IST)

Health Tips: ਪਾਣੀ ਦੀ ਘਾਟ ਹੋਣ ’ਤੇ ਸਰੀਰ ’ਚ ਵਿਖਾਈ ਦਿੰਦੇ ਨੇ ਸਿਰ ਦਰਦ ਸਣੇ ਇਹ ਲੱਛਣ, ਹੋ ਸਕਦੈ ਨੁਕਸਾਨ

ਜਲੰਧਰ (ਬਿਊਰੋ) - ਪਾਣੀ ਸਾਡੀ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਤੰਦਰੁਸਤ ਸਰੀਰ ਲਈ ਗਰਮੀਆਂ ਦੇ ਮੌਸਮ ਵਿਚ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਅਤੇ ਸਰਦੀਆਂ ਦੇ ਮੌਸਮ ਵਿਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਪਾਣੀ ਭੋਜਨ ਨੂੰ ਹਜ਼ਮ ਕਰਨ, ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਅਤੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਸਰੀਰ ਵਿੱਚ ਪਾਣੀ ਦੀ ਘਾਟ ਹੋਣ ’ਤੇ ਤਣਾਅ ਹੋ ਸਕਦਾ ਹੈ ਅਤੇ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਪਾਣੀ ਦੀ ਘਾਟ ਹੋਣ ’ਤੇ ਸਿਰਦਰਦ, ਚਿੜਚੜਾਪਨ ਮਹਿਸੂਸ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣ ਦੱਸਾਂਗੇ, ਜਿਨ੍ਹਾਂ ਤੋਂ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਦਾ ਪਤਾ ਲੱਗ ਸਕਦਾ ਹੈ। 

ਪਾਣੀ ਦੀ ਘਾਟ ਹੋਣ ਦੇ ਜਾਣੋ ਲੱਛਣ

ਯੂਰਿਨ
ਜੇਕਰ ਤੁਹਾਨੂੰ ਯੂਰਿਨ ਘੱਟ ਆਉਂਦਾ ਹੈ, ਜਾਂ ਫਿਰ ਪੀਲੇ ਰੰਗ ਦਾ ਆਉਂਦਾ ਹੈ, ਤਾਂ ਸਮਝ ਜਾਓ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਜੇਕਰ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ, ਤਾਂ ਸਾਨੂੰ 6 ਤੋਂ 7 ਵਾਰ ਯੂਰਿਨ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਨਹੀਂ ਹੈ, ਤਾਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ।

PunjabKesari

ਡ੍ਰਾਈ ਸਕਿਨ
ਜੇਕਰ ਤੁਸੀਂ ਰੋਜ਼ਾਨਾ ਚੰਗੀ ਤਰ੍ਹਾਂ ਮੌਸਚਰਾਈਜ਼ਰ ਲਗਾਉਂਦੇ ਹੋ ਜਾਂ ਤੁਹਾਡੀ ਸਕਿਨ ਡਰਾਈ ਰਹਿੰਦੀ ਹੈ, ਤਾਂ ਸਮਝ ਜਾਓ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਸਰੀਰ ਵਿੱਚ ਪਾਣੀ ਦੀ ਪੂਰੀ ਮਾਤਰਾ ਹੋਣ ’ਤੇ ਕਦੇ ਸਕਿਨ ਡਰਾਈ ਨਹੀਂ ਹੁੰਦੀ ।

ਪੜ੍ਹੋ ਇਹ ਵੀ ਖ਼ਬਰ- ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਨਾੜਾਂ ਸੁਗੜਨ ਸਣੇ ਹੋ ਸਕਦੇ ਨੇ ਇਹ ਰੋਗ

ਬਹੁਤ ਜ਼ਿਆਦਾ ਸਿਰਦਰਦ
ਜੇਕਰ ਤੁਹਾਡਾ ਬਹੁਤ ਜ਼ਿਆਦਾ ਸਿਰ ਦਰਦ ਹੁੰਦਾ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਤੁਸੀਂ ਹਿਲਦੇ ਹੋ ਤਾਂ ਸਮਝ ਜਾਵੋ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਇਸ ਲਈ ਸਿਰ ਦਰਦ ਹੋ ਰਿਹਾ ਹੈ ਅਤੇ ਤੁਰੰਤ ਪਾਣੀ ਪੀਣਾ ਸ਼ੁਰੂ ਕਰ ਦਿਓ ।

ਮੂੰਹ ਵਾਰ ਵਾਰ ਸੁੱਕ ਜਾਣਾ
ਕਈ ਲੋਕਾਂ ਦਾ ਮੂੰਹ ਵਾਰ-ਵਾਰ ਸੁੱਕਦਾ ਹੈ। ਕਈ ਵਾਰ ਤਾਂ ਤਾਲੂ ਵੀ ਸੁੱਕ ਜਾਂਦਾ ਹੈ ਅਤੇ ਦਰਅਸਲ ਮੂੰਹ ਸੁੱਕ ਜਾਣਾ ਪਾਣੀ ਦੀ ਘਾਟ ਦਾ ਲੱਛਣ ਹੈ। ਇਸ ਲਈ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਮੂੰਹ ਸੁੱਕਣ ’ਤੇ ਪਾਣੀ ਜ਼ਰੂਰ ਪੀਓ ।

ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

PunjabKesari

ਖਾਣਾ ਖਾਣ ਤੋਂ ਬਾਅਦ ਵੀ ਭੁੱਖ ਲੱਗਣਾ
ਕਈ ਵਾਰ ਲੋਕਾਂ ਨੂੰ ਖਾਣਾ ਖਾਣ ਤੋਂ 15 ਮਿੰਟ ਜਾਂ ਅੱਧੇ ਘੰਟੇ ਬਾਅਦ ਫਿਰ ਦੁਆਰਾ ਕੁਝ ਖਾਣ ਦਾ ਮਨ ਕਰਦਾ ਹੈ। ਅਜਿਹਾ ਮਨ ਪਾਣੀ ਦੀ ਘਾਟ ਹੋਣ ਕਰਕੇ ਹੁੰਦਾ ਹੈ। ਜੇ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ 1 ਗਲਾਸ ਪਾਣੀ ਦਾ ਜ਼ਰੂਰ ਪੀਆ ਕਰੋ ।

ਚੱਕਰ ਆਉਣਾ
ਗਰਮੀ ਦੇ ਮੌਸਮ ਵਿੱਚ ਚੱਕਰ ਵਾਰ ਵਾਰ ਆਉਂਦੇ ਹਨ, ਤਾਂ ਇਹ ਸਿੱਧਾ ਸੰਕੇਤ ਹੁੰਦਾ ਹੈ। ਤੁਹਾਡੇ ਸਰੀਰ ਦੇ ਅੰਦਰ ਪਾਣੀ ਦੀ ਘਾਟ ਹੈ। ਜੇ ਤੁਹਾਨੂੰ ਚੱਕਰ ਆਉਂਦੇ ਮਹਿਸੂਸ ਹੋਣ ਤਾਂ ਤੁਰੰਤ ਪਾਣੀ ਜ਼ਰੂਰ ਪੀਓ ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

PunjabKesari

ਜੋੜਾਂ ’ਚ ਦਰਦ
ਸਾਡੇ ਜੋੜਾਂ ਵਿੱਚ ਖ਼ਾਸ ਤਰ੍ਹਾਂ ਦਾ ਤਰਲ ਪਦਾਰਥ ਹੁੰਦਾ ਹੈ, ਜਿਸ ਨੂੰ ਜੋੜਾਂ ਦਾ ਗਰੀਸ ਕਹਿੰਦੇ ਹਨ। ਇਸ ਨੂੰ ਬਣਾਉਣ ਦੇ ਵਿੱਚ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇ ਪਾਣੀ ਸਰੀਰ ਵਿੱਚੋਂ ਘੱਟ ਜਾਵੇ ਤਾਂ, ਸਰੀਰ ਜੋੜਾਂ ਵਿਚਲਾ ਪਾਣੀ ਸਰੀਰਕ ਪੂਰਤੀ ਲਈ ਵਰਤਦਾ ਹੈ। ਇਸ ਨਾਲ ਜੋੜਾਂ ਵਿੱਚ ਦਰਦ ਹੁੰਦਾ ਹੈ ਤੇ ਕੜਕੜ ਦੀ ਆਵਾਜ਼ ਵੀ ਕਈ ਵਾਰ ਆਉਂਦੀ ਹੈ ।

ਮਾਸਪੇਸ਼ੀਆਂ ਦਾ ਦਰਦ
ਮਾਸਪੇਸ਼ੀਆਂ ਦਾ 80% ਭਾਗ ਪਾਣੀ ਤੋਂ ਮਿਲ ਕੇ ਬਣਦਾ ਹੈ। ਜੇ ਪਾਣੀ ਘਟ ਜਾਵੇ, ਤਾਂ ਇਹ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ, ਜਿਸ ਨਾਲ ਮਾਸਪੇਸ਼ੀਆਂ ਵਿਚ ਦਰਦ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ- Health Tips:ਥਾਇਰਾਇਡ ਦੀ ਸਮੱਸਿਆ ਹੋਣ ’ਤੇ ਕਦੇ ਨਾ ਕਰੋ ਗ੍ਰੀਨ-ਟੀ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

ਪਾਚਨ ਸੰਬੰਧੀ ਸਮੱਸਿਆ
ਪਾਣੀ ਘੱਟ ਪੀਣ ਕਾਰਨ ਅਕਸਰ ਪਾਚਨ ਸੰਬੰਧੀ ਸਮੱਸਿਆ ਬਣੀ ਰਹਿੰਦੀ ਹੈ। ਪਾਣੀ ਦੀ ਘਾਟ ਕਾਰਨ ਖਾਣਾ ਠੀਕ ਢੰਗ ਨਾਲ ਨਹੀਂ ਪਚਦਾ ਅਤੇ ਅੰਤੜੀਆਂ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀ। ਪਾਚਨ ਕਿਰਿਆ ਖ਼ਰਾਬ ਹੋ ਜਾਂਦੀ ਹੈ। ਜੇ ਤੁਹਾਨੂੰ ਵੀ ਪਾਚਨ ਸੰਬੰਧੀ ਸਮੱਸਿਆ ਰਹਿੰਦੀ ਹੈ, ਤਾਂ ਪਾਣੀ ਵੱਧ ਤੋਂ ਵੱਧ ਪੀਓ ।

PunjabKesari


author

rajwinder kaur

Content Editor

Related News