Health Tips: ਕਿਡਨੀਆਂ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਲਈ ‘ਮੂਲੀ ਦੇ ਪੱਤੇ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

09/03/2021 6:46:29 PM

ਜਲੰਧਰ (ਬਿਊਰੋ) - ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਰੀਰ ਦੇ ਖੂਨ ਨੂੰ ਸਾਫ਼ ਕਰਦੀਆਂ ਹਨ ਅਤੇ ਸਰੀਰ ਵਿੱਚੋਂ ਟਾਕਸਿਸ ਨੂੰ ਬਾਹਰ ਕੱਢਦੀਆਂ ਹਨ। ਕਿਡਨੀਆਂ ਬਲੱਡ ਪ੍ਰੈਸ਼ਰ ਕੰਟਰੋਲ, ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਕੰਟਰੋਲ ਰੱਖਦੀਆਂ ਹਨ ਅਤੇ ਬਲੱਡ ਵਿੱਚ ਐਸਿਡ ਦੀ ਮਾਤਰਾ ਨੂੰ ਘੱਟ ਕਰਨ ਦਾ ਕੰਮ ਕਿਡਨੀਆਂ ਹੀ ਕਰਦੀਆਂ ਹਨ। ਅੱਜ ਕੱਲ ਗਲਤ ਆਦਤਾਂ ਅਤੇ ਗਲਤ ਖਾਣ-ਪੀਣ ਕਰਕੇ ਕਿਡਨੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ। ਇਸੇ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਖਾਣੇ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਖਾ ਕੇ ਕਿਡਨੀਆਂ ਨੂੰ ਲੰਮੇ ਸਮਾਂ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ।

ਕਿਡਨੀਆਂ ਨੂੰ ਸਾਫ਼ ਰੱਖਣ ਲਈ ਘਰੇਲੂ ਨੁਸਖ਼ੇ

ਮੱਕੀ ਦੇ ਰੇਸ਼ੇ
ਅਸੀਂ ਛੱਲੀ ਨੂੰ ਭੁੰਨਣ ਤੋਂ ਪਹਿਲਾਂ ਉਸ ਦੇ ਛਿਲਕੇ ਅਤੇ ਰੇਸ਼ੇ ਉਤਾਰ ਕੇ ਸੁੱਟ ਦਿੰਦੇ ਹਾਂ। ਇਹ ਰੇਸ਼ੇ ਕਿਡਨੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਰੇਸ਼ੇ ਹਾਈ ਬਲੱਡ ਪ੍ਰੈਸ਼ਰ, ਕਿਡਨੀ ਸਟੋਨ, ਦਿਲ ਦੀਆਂ ਬੀਮਾਰੀਆਂ ਅਤੇ ਹਾਈ ਕੋਲੈਸਟਰੋਲ ਦਾ ਲੇਵਲ ਕੰਟਰੋਲ ਰੱਖਣ ਵਿੱਚ ਸਹਾਇਕ ਹੁੰਦੇ ਹਨ। ਇਨ੍ਹਾਂ ਵਿੱਚ ਪ੍ਰੋਟੀਨ ਕਾਰਬੋਹਾਈਡ੍ਰੇਟ ਮਿਨਰਲਸ ਅਤੇ ਵਿਟਾਮਿਨਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਕਿਡਨੀ ਦੀ ਸਫਾਈ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕੀੜੀਆਂ ਦੀ ਸਫਾਈ ਲਈ ਮੱਕੀ ਦੇ ਰੇਸ਼ੇ ਪਾਣੀ ਵਿੱਚ ਉਬਾਲ ਕੇ ਛਾਣ ਕੇ ਪਾਣੀ ਪੀਓ, ਕਿਡਨੀਆਂ ਦੀ ਸਫਾਈ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਣ ਵਾਲੇ ਲੋਕ ਟਮਾਟਰ ਸਣੇ ਖਾਣ ਇਹ ਚੀਜ਼ਾਂ, ਦਿਮਾਗ ਵੀ ਹੋਵੇਗਾ ਤੇਜ਼

PunjabKesari

ਤਰਬੂਜ ਦੇ ਬੀਜ
ਤਰਬੂਜ਼ ਦੇ ਬੀਜਾਂ ਨਾਲ ਬਣੀ ਹੋਈ ਚਾਹ ਕਿਡਨੀਆਂ ਦੀ ਸਫਾਈ ਲਈ ਬਹੁਤ ਲਾਭਦਾਇਕ ਹੈ। ਇਸ ਲਈ ਕਿਡਨੀਆਂ ਦੀ ਸਫਾਈ ਲਈ ਦਿਨ ਚ ਇੱਕ ਵਾਰ ਤਰਬੂਜ਼ ਦੇ ਬੀਜਾਂ ਦੀ ਚਾਹ ਬਣਾ ਕੇ ਜ਼ਰੂਰ ਪੀਓ। ਤਰਬੂਜ਼ ਦੇ ਬੀਜਾਂ ਵਿੱਚ ਮੈਗਨੀਸ਼ੀਅਮ, ਮਿਨਰਲਜ਼ ਵਿਟਾਮਿਨਜ਼ ਅਤੇ ਜਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਥਕਾਵਟ, ਖੂਨ ਦੀ ਘਾਟ ਅਤੇ ਕਮਜ਼ੋਰੀ ਰਹਿੰਦੀ ਹੈ। ਉਹ ਰੋਜ਼ਾਨਾ ਤਰਬੂਜ਼ ਦੇ ਬੀਜਾਂ ਦਾ ਜ਼ਰੂਰ ਸੇਵਨ ਕਰਨ।

ਮੂਲੀ ਦੇ ਪੱਤੇ
ਮੂਲੀ ਦੇ ਪੱਤੇ ਕਿਡਨੀਆਂ ਦੀ ਸਫਾਈ ਲਈ ਬਹੁਤ ਲਾਭਦਾਇਕ ਹਨ। ਮੂਲੀ ਦੇ ਪੱਤੇ ਕਿਡਨੀ ਡਿਟਾਕਸ ਦੇ ਨਾਲ-ਨਾਲ ਪੀਲੀਆ ਅਤੇ ਬਵਾਸੀਰ ਲਈ ਵੀ ਫ਼ਾਇਦੇਮੰਦ ਹਨ। ਮੂਲੀ ਦੇ ਕੱਚੇ ਪੱਤੇ ਨਮਕ ਲਗਾ ਕੇ ਜ਼ਰੂਰ ਖਾਓ ।

ਪਾਣੀ ਜ਼ਿਆਦਾ ਪੀਓ
ਘੱਟ ਪਾਣੀ-ਪੀਣ ਨਾਲ ਕਿਡਨੀਆਂ ਦੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਘੱਟ ਪਾਣੀ ਪੀਣ ਨਾਲ ਕਿਡਨੀ ਦੀ ਇਨਫੈਕਸ਼ਨ ਅਤੇ ਕਿਡਨੀ ਸਟੋਨ ਦਾ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਰੋਜ਼ਾਨਾ 8-10 ਗਿਲਾਸ ਪਾਣੀ ਜ਼ਰੂਰ ਪੀਓ ।

ਪੜ੍ਹੋ ਇਹ ਵੀ ਖ਼ਬਰ - Health Tips: ਡੇਂਗੂ ਜਾਂ ਟਾਈਫਾਇਡ ਦੇ ਬੁਖ਼ਾਰ ਨਾਲ ਘਟੇ ਸੈੱਲ ਪੂਰੇ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ਾ

ਤਾਜ਼ਾ ਫਲ ਖਾਓ
ਫਲ ਕਿਡਨੀ ਦੀ ਸਫਾਈ ਦਾ ਕੰਮ ਕਰਦੇ ਹਨ, ਕਿਉਂਕਿ ਫਲਾਂ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੋਟਾਸ਼ੀਅਮ ਕਿਡਨੀ ਨੂੰ ਤੰਦਰੁਸਤ ਰੱਖਣ ਲਈ ਬਹੁਤ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ।

PunjabKesari

ਇਨ੍ਹਾਂ ਆਦਤਾਂ ਨੂੰ ਜ਼ਰੂਰ ਬਦਲੋ

ਸਵੇਰੇ ਉੱਠ ਕੇ ਵਾਸ਼ਰੂਮ ਜ਼ਰੂਰ ਜਾਓ
ਸਵੇਰੇ ਉੱਠ ਕੇ ਪੇਸ਼ਾਬ ਜ਼ਰੂਰ ਕਰੋ, ਕਿਉਂਕਿ ਰਾਤ ਭਰ ਵਿੱਚ ਯੂਰਿਨ ਦੀ ਮਾਤਰਾ ਇਕੱਠੀ ਹੋ ਜਾਂਦੀ ਹੈ। ਇਸ ਨੂੰ ਸਵੇਰੇ ਉੱਠਦੇ ਖਾਲੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਸਵੇਰੇ ਉੱਠ ਕੇ ਪਿਸ਼ਾਬ ਨਹੀਂ ਕਰਦੇ, ਤਾਂ ਇਸ ਦਾ ਨਤੀਜਾ ਕਿਡਨੀਆਂ ਨੂੰ ਭੁਗਤਣਾ ਪੈਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ’ਚ ਬਦਹਜ਼ਮੀ ਤੇ ਦਸਤ ਦੀ ਸਮੱਸਿਆ ਹੋਣ ’ਤੇ ਅਨਾਨਾਸ ਸਣੇ ਪੀਓ ਇਹ ਜੂਸ, ਮਿਲੇਗੀ ਰਾਹਤ

ਜ਼ਿਆਦਾ ਲੂਣ ਨਾ ਖਾਓ
ਲੂਣ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ। ਜੇਕਰ ਇਹ ਜ਼ਿਆਦਾ ਖਾਦਾ ਜਾਵੇ, ਤਾਂ ਇਹ ਕਿਡਨੀਆਂ ਲਈ ਸਹੀ ਨਹੀਂ ਹੁੰਦਾ। ਜੇਕਰ ਤੁਸੀਂ ਜ਼ਿਆਦਾ ਲੂਣ ਖਾਂਦੇ ਹੋ, ਤਾਂ ਇਸ ਆਦਤ ਨੂੰ ਜ਼ਰੂਰ ਬਦਲੋ।

ਸ਼ੂਗਰ ਕੰਟਰੋਲ ਰੱਖੋ
ਬਲੱਡ ਵਿੱਚ ਸ਼ੂਗਰ ਦੀ ਮਾਤਰਾ ਮਾਤਰਾ ਬਾਅਦ ਜਾਣ ਨਾਲ ਸਿੱਧਾ ਅਸਰ ਕਿਡਨੀਆਂ ’ਤੇ ਪੈਂਦਾ ਹੈ। ਸ਼ੂਗਰ ਦੇ 30% ਲੋਕਾਂ ਨੂੰ ਕਿਡਨੀਆਂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਬਲੱਡ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ - ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ 

PunjabKesari


rajwinder kaur

Content Editor

Related News