Health Tips: ਜੇਕਰ ਤੁਸੀਂ ਵੀ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੀਓ ਬਲੈਕ ਕੌਫੀ
Thursday, Dec 03, 2020 - 12:43 PM (IST)
ਜਲੰਧਰ: ਸਰਦੀਆਂ 'ਚ ਕੌਫੀ ਠੰਢ ਤੋਂ ਰਾਹਤ ਦਿਵਾਉਂਦੀ ਹੈ ਅਤੇ ਮੂਡ ਵੀ ਸਹੀ ਰੱਖਦੀ ਹੈ। ਕੌਫੀ ਸਿਹਤ ਲਈ ਲਾਭਕਾਰੀ ਹੈ। ਇਹ ਸਾਨੂੰ ਐਨਰਜੀ ਦਿੰਦੀ ਹੈ, ਨਾਲ ਹੀ ਤਰੋਤਾਜ਼ਾ ਵੀ ਰੱਖਦੀ ਹੈ। ਇਕ ਅਧਿਐਨ ਅਨੁਸਾਰ ਰੋਜ਼ਾਨਾ 3 ਤੋਂ 4 ਕੱਪ ਕੌਫੀ ਪੀਣ ਨਾਲ ਤੁਹਾਡਾ ਦਿਲ ਤੰਦਰੁਸਤ ਰਹਿੰਦਾ ਹੈ। ਕੌਫੀ ਦੇ ਇਸਤੇਮਾਲ ਨਾਲ ਮੈਟਾਬੋਲਿਕ ਸਿੰਡਰੋਮ ਦੇ ਵਿਕਾਸ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਕੌਫੀ ਸੁਸਤੀ ਤੇ ਆਲਸ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ। ਬਲੈਕ ਕੌਫੀ 'ਚ ਏਡਿਟਿਵਸ ਜਿਹੇ, ਚੀਨੀ ਦੁੱਧ, ਕ੍ਰੀਮ ਨੂੰ ਨਹੀਂ ਮਿਲਾਇਆ ਜਾਂਦਾ, ਇਸ ਲਈ ਇਸ ਦਾ ਸੁਆਦ ਥੋੜ੍ਹਾ ਕੌੜਾ ਹੁੰਦਾ ਹੈ। ਫਿਰ ਵੀ ਕਈ ਲੋਕ ਹਾਰਡ ਬਲੈਕ ਕੌਫੀ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਮਸ਼ਰੂਮ ਬਟਰ ਮਸਾਲਾ
ਉਮਰ ਵੱਧਣ ਦੇ ਨਾਲ ਤੁਹਾਡੀ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ। ਜਿਸ ਨਾਲ ਤੁਹਾਨੂੰ ਅਲਜ਼ਾਈਮਰ ਅਤੇ ਪਾਰਕੀਸੰਸ ਦਾ ਖ਼ਤਰਾ ਵੱਧ ਜਾਂਦਾ ਹੈ। ਰਿਸਚਰਚ ਅਨੁਸਾਰ ਹਰ ਸਵੇਰ ਇਕ ਕੱਪ ਬਲੈਕ ਕੌਫੀ ਪੀਣ ਨਾਲ ਯਾਦਸ਼ਕਤੀ ਵੱਧਣ 'ਚ ਮਦਦ ਮਿਲਦੀ ਹੈ।
ਬਲੈਕ ਕੌਫੀ ਦਾ ਸਭ ਤੋਂ ਵੱਡਾ ਫ਼ਾਇਦਾ ਹੈ ਕਿ ਇਹ ਫਿਜ਼ੀਕਲ ਐਕਟੀਵਿਟੀ ਦੌਰਾਨ ਤੁਹਾਡੀ ਬਾਡੀ ਨੂੰ ਐਨਰਜੀ ਦਿੰਦੀ ਹੈ। ਕੌਫੀ 'ਚ ਕੈਫੀਨ ਪਾਇਆ ਜਾਂਦਾ ਹੈ, ਇਸ ਦਾ ਇਸਤੇਮਾਲ ਵਰਕਆਊਟ ਤੋਂ ਪਹਿਲਾਂ ਕੁਝ ਮਾਤਰਾ 'ਚ ਕਰਨ ਨਾਲ ਐਨਰਜੀ ਮਿਲਦੀ ਹੈ।
ਬਲੈਕ ਕੌਫੀ ਫੈਟ ਬਰਨਿੰਗ ਸਪਲੀਮੈਂਟ ਹੈ। ਇਹ ਬਾਡੀ ਫੈਟ ਬਰਨ ਕਰਕੇ ਭਾਰ ਘੱਟ ਕਰਨ 'ਚ ਮਦਦ ਕਰਦੀ ਹੈ। ਕੌਫੀ ਨਾਲ ਮੈਟਾਬੋਲਿਕ ਰੇਟ 3 ਤੋਂ 11 ਫ਼ੀਸਦੀ ਤੱਕ ਵੱਧ ਜਾਂਦਾ ਹੈ, ਜਿਸ ਨਾਲ ਫੈਟ ਬਰਨ ਪ੍ਰੋਸੈੱਸ ਤੇਜ਼ ਹੋ ਜਾਂਦਾ ਹੈ।
ਇਹ ਵੀ ਪੜ੍ਹੋ:Cooking Tips: ਇੰਝ ਬਣਾਓ ਬਰੈੱਡ ਦਹੀਂ ਵੜਾ
ਬਲੈਕ ਕੌਫੀ ਲੀਵਰ ਕੈਂਸਰ, ਹੈਪੇਟਾਈਟਿਸ, ਫੈਟੀ ਲੀਵਰ ਰੋਗ ਅਤੇ ਐਲਕੋਹਾਲਿਕ ਸਿਰੋਸਿਸ ਨੂੰ ਰੋਕਣ 'ਚ ਮਦਦ ਕਰਦਾ ਹੈ। ਜੋ ਲੋਕ ਰੋਜ਼ਾਨਾ 4 ਕੱਪ ਜਾਂ ਇਸ ਤੋਂ ਜ਼ਿਆਦਾ ਬਲੈਕ ਕੌਫੀ ਪੀਂਦੇ ਹਨ, ਉਨ੍ਹਾਂ 'ਚ ਕਿਸੇ ਵੀ ਪ੍ਰਕਾਰ ਦੀ ਲੀਵਰ ਦੀ ਸਮੱਸਿਆ ਹੋਣ ਦੀ ਸੰਭਾਵਨਾ 80 ਫ਼ੀਸਦੀ ਘੱਟ ਹੁੰਦੀ ਹੈ।
ਜੇਕਰ ਤੁਸੀਂ ਰੋਜ਼ਾਨਾ ਬਲੈਕ ਕੌਫੀ ਪੀਂਦੇ ਹੋ ਤਾਂ ਉਸ ਨਾਲ ਸ਼ੂਗਰ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਕ ਸਟੱਡੀ ਅਨੁਸਾਰ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਚਾਰ ਕੱਪ ਕੌਫੀ ਦੀ ਵਰਤੋਂ ਕੀਤੀ, ਉਨ੍ਹਾਂ 'ਚ ਸ਼ੂਗਰ ਦਾ ਖ਼ਤਰਾ 23-50% ਘੱਟ ਸੀ। ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਬਲੈਕ ਕੌਫੀ ਦਾ ਇਕ ਕੱਪ ਤੁਹਾਡੇ ਮੂਡ ਨੂੰ ਤੁਰੰਤ ਬਦਲ ਸਕਦਾ ਹੈ ਅਤੇ ਚੀਜ਼ਾਂ ਨੂੰ ਬਿਹਤਰ ਬਣਾ ਸਕਦਾ ਹੈ।