ਅਦਰਕ ਵਾਲੀ ਚਾਹ ਪੀਣ ਨਾਲ ਹੁੰਦੇ ਨੇ ਇਹ ਨੁਕਸਾਨ, ਗਰਭਵਤੀ ਔਰਤਾਂ ਕਰਨ ਪਰਹੇਜ਼

03/31/2019 1:36:55 PM

ਜਲੰਧਰ— ਭਾਰਤੀ ਰਸੋਈ 'ਚ ਅਦਰਕ ਦਾ ਇਸਤੇਮਾਲ ਸਰਦੀਆਂ 'ਚ ਕੀਤਾ ਜਾਂਦਾ ਹੈ। ਪ੍ਰਾਚੀਨ ਆਯੁਰਵੇਦ ਅਤੇ ਚੀਨੀ ਦਵਾਈਆਂ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਰਦੀਆਂ 'ਚ ਲੋਕ ਅਦਰਕ ਦੀ ਮਸਾਲੇਦਾਰ ਚਾਹ ਪੀਣੀ ਬਹੁਤ ਪਸੰਦ ਕਰਦੇ ਹਨ ਕਿਉਂਕਿ ਇਹ ਸਿਰਫ ਸਰੀਰ ਨੂੰ ਗਰਮੀ ਹੀ ਨਹੀਂ ਸਗੋਂ ਸਰਦੀ-ਜ਼ੁਕਾਮ ਵਰਗੇ ਵਾਇਰਲ ਇਨਫੈਕਸ਼ਨ ਤੋਂ ਬਚਾਅ ਕਰਦੀ ਹੈ ਪਰ ਗਰਮੀਆਂ 'ਚ ਇਸ ਦੀ ਵਰਤੋਂ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਅਤੇ ਸੀਨੇ 'ਚ ਸੜਨ, ਪਾਚਣ ਖਰਾਬ ਆਦਿ ਪਰੇਸ਼ਾਨੀ ਹੋ ਸਕਦੀ ਹੈ। ਗਰਭਵਤੀ ਔਰਤਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਇਲਾਵਾ ਵੀ ਇਸ ਦੇ ਨੁਕਸਾਨ ਹਨ। ਜੇਕਰ ਤੁਸੀਂ ਲਗਾਤਾਰ ਅਦਰਕ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਿਆਲ ਰੱਖਣਾ ਹੋਵੇਗਾ ਕਿ ਇਹ ਤੁਹਾਨੂੰ ਕੀ-ਕੀ ਨੁਕਸਾਨ ਦੇ ਸਕਦੀ ਹੈ। 
ਪੇਟ ਅਤੇ ਸੀਨੇ 'ਚ ਸੜਨ ਦੇ ਨਾਲ ਪਾਚਣ ਕਰੇ ਖਰਾਬ 
ਅਦਰਕ ਦੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਣ ਕਿਰਿਆ ਖਰਾਬ ਹੋ ਸਕਦੀ ਹੈ। ਇਸ ਨਾਲ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ। ਦਰਅਸਲ ਇਸ ਨਾਲ ਐਸਿਡ ਦਾ ਨਿਰਮਾਣ ਹੁੰਦਾ ਹੈ, ਜਿਸ ਨਾਲ ਐਸੀਡਿਟੀ ਹੁੰਦੀ ਹੈ। ਡਾਇਬਟੀਜ਼ ਦੇ ਸ਼ਿਕਾਰ ਲੋਕਾਂ ਨੂੰ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਸੀਨੇ 'ਚ ਸੜਨ ਦੀ ਲਗਾਤਾਰ ਸ਼ਿਕਾਇਤ ਰਹਿੰਦੀ ਹੈ ਤਾਂ ਪਾਚਣ ਵੀ ਖਰਾਬ ਹੋ ਸਕਦਾ ਹੈ। 
ਖੂਨ ਕਰੇ ਪਤਲਾ 
ਖੂਨ ਪਤਲਾ ਕਰਨ ਵਾਲੀ ਕਿਸੇ ਵੀ ਦਵਾਈ ਦੇ ਨਾਲ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ 'ਚ ਆਈਬਰੂਫਿਨ ਅਤੇ ਐਸਪ੍ਰਿਨ ਵਰਗੀਆਂ ਦਵਾਈਆਂ ਸ਼ਾਮਲ ਹਨ। ਅਦਰਕ ਦੀ ਜੜ ਬਲੱਡ ਪਲੇਟਲੈੱਟਸ ਦੇ ਨਾਲ ਕਿਰਿਆ ਕਰਦੀ ਹੈ, ਜਿਸ ਕਾਰਨ ਹੀਮੋਗਲੋਬਿਨ ਜੰਮਣ ਲੱਗਦਾ ਹੈ। ਅਦਰਕ ਦੇ ਸੇਵਨ ਨਾਲ ਲੋਕਾਂ 'ਚ ਹੀਮੋਫੀਲੀਆ ਵਰਗੀ ਸਮੱਸਿਆ ਹੁੰਦੀ ਹੈ। ਤਾਂ ਅਦਰਕ ਦੀ ਚਾਹ ਪੀਣ ਤੋਂ ਪਹਿਲਾਂ ਡਾਕਟਰ ਤੋਂ ਜ਼ਰੂਰ ਸਲਾਹ ਲੈ ਲਵੋ। 

PunjabKesari
ਭੁੱਖ ਕਰੇ ਘੱਟ 
ਅਦਰਕ ਦਾ ਸੇਵਨ ਤੁਹਾਡੀ ਭੁੱਖ ਨੂੰ ਘੱਟ ਕਰਦਾ ਹੈ। ਅਦਰਕ 'ਚ ਸੈਰੋਟੋਨਿਨ ਹਾਰਮੋਨ ਦਾ ਹੋਣਾ ਭੁੱਖ ਨੂੰ ਦਬਾਉਣ 'ਚ ਇਕ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਦਰਕ ਦੀ ਚਾਹ ਪੀਣ ਤੋਂ ਬਚੋ ਕਿਉਂਕਿ ਇਹ ਤੁਹਾਡੀ ਭੁੱਖ ਨੂੰ ਘੱਟ ਕਰ ਸਕਦੀ ਹੈ। 
ਨੀਂਦ ਨਾ ਆਉਣ ਦੀ ਸਮੱਸਿਆ 
ਅਦਰਕ ਦਾ ਸੇਵਨ ਕਰਨ ਨਾਲ ਬੈਚੇਨੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਸੋਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਪੂਰੀ ਨੀਂਦ ਨਹੀਂ ਆ ਪਾਉਂਦੀ ਅਤੇ ਮਨ 'ਚ ਬੈਚੇਨੀ ਵੱਧਦੀ ਹੈ। 

PunjabKesari
ਗਰਭਪਾਤ ਦਾ ਖਤਰਾ 
ਗਰਭਵਤੀ ਔਰਤਾਂ ਨੂੰ ਅਦਰਕ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਗਰਭ 'ਚ ਪਲ ਰਹੇ ਬੱਚੇ ਲਈ ਨੁਕਸਾਨਦਾਇਕ ਹੁੰਦਾ ਹੈ।  ਅਦਰਕ ਦੀ ਚਾਹ ਜੇਕਰ ਗਰਭਵਤੀ ਹਾਲਾਤ 'ਚ ਜ਼ਿਆਦਾ ਮਾਤਰਾ 'ਚ ਪੀਤੀ ਜਾਵੇ ਤਾਂ ਇਸ ਨਾਲ ਗਰਭਪਾਤ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ।


shivani attri

Content Editor

Related News