ਇਕ-ਦੂਜੇ ਨੂੰ ਓਵਰਟੇਕ ਕਰਦਿਆਂ ਸਕੂਲੀ ਬੱਸ ਤੇ ਟਿੱਪਰ ਪਲਟੇ, ਵਾਹਨਾਂ ਦਾ ਹੋਇਆ ਕਾਫ਼ੀ ਨੁਕਸਾਨ

Saturday, May 18, 2024 - 03:58 PM (IST)

ਬਟਾਲਾ (ਸਾਹਿਲ)- ਅੱਜ ਨੈਸ਼ਨਲ ਹਾਈਵੇ ’ਤੇ ਇਕ-ਦੂਜੇ ਨੂੰ ਓਵਰਟੇਕ ਕਰਦਿਆਂ ਸਕੂਲੀ ਬੱਸ ਅਤੇ ਟਿੱਪਰ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਦਿਆਲਗੜ੍ਹ ਦੇ ਇੰਚਾਰਜ ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਇਕ ਪ੍ਰਾਈਵੇਟ ਸਕੂਲ ਦੀ ਬੱਸ ਜਿਸ ਵਿਚ ਬੱਚੇ ਨਹੀਂ ਸਨ ਅਤੇ ਇਕ ਰੇਤ ਨਾਲ ਭਰਿਆ ਟਰੱਕ ਗੁਰਦਾਸਪੁਰ ਸਾਈਡ ਤੋਂ ਬਟਾਲਾ ਵੱਲ ਨੂੰ ਆ ਰਹੇ ਸਨ। ਜਦੋਂ ਇਹ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਗਿੱਲਾਂਵਾਲੀ ਨੇੜੇ ਪਹੁੰਚੇ ਤਾਂ ਇਕ-ਦੂਜੇ ਨੂੰ ਓਵਰਟੇਕ ਕਰਦੇ ਸਮੇਂ ਸਕੂਲੀ ਬੱਸ ਅਤੇ ਟਰੱਕ ਦੋਵੇਂ ਪਲਟ ਗਏ। ਇਸ ਜ਼ਬਰਦਸਤ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਟੱਲ ਗਿਆ ਅਤੇ ਡਰਾਈਵਰ ਵਾਲ-ਵਾਲ ਬਚ ਗਏ। ਜਦਕਿ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ।

ਇਹ ਵੀ ਪੜ੍ਹੋ-  ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਗਈ ਹੈ। ਜਦਕਿ ਦੋਵੇਂ ਡਰਾਈਵਰ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਕਰੇਨ ਮੰਗਵਾ ਕੇ ਬੱਸ ਨੂੰ ਸਿੱਧਾ ਕਰਵਾ ਦਿੱਤਾ ਗਿਆ ਹੈ ਅਤੇ ਟਰੈਫਿਕ ਨਿਰਵਿਘਨ ਚਾਲੂ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ-  ਸ਼ੱਕੀ ਹਾਲਾਤ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News