ਪਿਆਰ ਦੀਆਂ ਪੀਂਘਾਂ ਪਾ ਕੀਤਾ ਪ੍ਰੇਮ ਵਿਆਹ, ਗਰਭਵਤੀ ਪਤਨੀ ਨਾਲ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

Tuesday, May 07, 2024 - 06:25 PM (IST)

ਪਿਆਰ ਦੀਆਂ ਪੀਂਘਾਂ ਪਾ ਕੀਤਾ ਪ੍ਰੇਮ ਵਿਆਹ, ਗਰਭਵਤੀ ਪਤਨੀ ਨਾਲ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

ਅੰਮ੍ਰਿਤਸਰ (ਗੁੁਰਪ੍ਰੀਤ): ਅੰਮ੍ਰਿਤਸਰ ਦੇ ਮੋਕਕਮਪੁਰਾ ਇਲਾਕੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਰਾਜਪੁਰਾ ਦੀ ਰਹਿਣ ਵਾਲੀ ਭੂਮਿਕਾ ਵਲੋਂ ਆਪਣੇ ਪਤੀ ਦੇ ਦੂਜਾ ਵਿਆਹ ਕਰਵਾਉਣ 'ਤੇ ਇਲਜ਼ਾਮ ਲਗਾਇਆ ਗਿਆ ਹੈ। ਜਿਸਦੇ ਚਲਦੇ ਰਾਜਪੁਰਾ ਤੋਂ ਆਏ ਉਸਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੁਲਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ 'ਚ, 11 ਮੋਬਾਈਲ ਫੋਨ ਸਣੇ ਬਰਾਮਦ ਹੋਇਆ ਇਹ ਸਾਮਾਨ

ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਕੁੜੀ ਭੂਮਿਕਾ ਅਤੇ ਉਸਦਾ ਮਾਪਿਆਂ ਨੇ ਦੱਸਿਆ ਕਿ ਭੂਮਿਕਾ ਨੇ ਅੰਮ੍ਰਿਤਸਰ ਦੇ ਲਵਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਅੱਜ ਅਠ ਮਹੀਨੇ ਦੀ ਗਰਭਵਤੀ ਹੋਣ 'ਤੇ ਉਸਦੇ ਪਤੀ ਲਵਦੀਪ ਵਲੋਂ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਗਿਆ ਹੈ ਅਤੇ ਸਾਡੀ ਧੀ ਨੂੰ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਵੀ ਕੋਈ ਇਨਸਾਫ਼ ਨਹੀ ਮਿਲ ਰਿਹਾ, ਜਿਸਦੇ ਚਲਦੇ ਪੀੜਤ ਕੁੜੀ ਅਤੇ ਉਸਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ- ਸੁਨਿਆਰੇ ਤੋਂ 50 ਲੱਖ ਦੀ ਮੰਗੀ ਫਿਰੌਤੀ, ਨਾ ਦੇਣ 'ਤੇ ਦੁਕਾਨ 'ਤੇ ਆ ਕੇ ਚਲਾ'ਤੀਆਂ ਗੋਲ਼ੀਆਂ, ਘਟਨਾ CCTV 'ਚ ਕੈਦ

ਇਸ ਸੰਬਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਸ਼ਿਕਾਇਤ ਨਹੀਂ ਮਿਲੀ ਹੈ ਫਿਰ ਵੀ ਸ਼ਿਕਾਇਤ ਮਿਲਣ ਉਪਰੰਤ ਦੋਵੇਂ ਧੀਰਾਂ ਨੂੰ ਬੁਲਾ ਕੇ  ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

ਇਹ ਵੀ ਪੜ੍ਹੋ- ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਇਕੱਠਿਆਂ ਸਸਕਾਰ, ਨਹੀਂ ਦੇਖੇ ਜਾਂਦੇ ਸੀ ਵੈਣ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News