ਪਾਕਿਸਤਾਨ ''ਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ, ਗਰਭਵਤੀ ਹੋਣ ''ਤੇ ਕੀਤੀ ਕੁੱਟਮਾਰ
Tuesday, May 07, 2024 - 03:27 PM (IST)
ਇਸਲਾਮਾਬਾਦ — ਪਾਕਿਸਤਾਨ ਦੇ ਅਲੀਪੁਰ 'ਚ ਇਕ ਵਿਅਕਤੀ ਨੇ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਵਾਰ-ਵਾਰ ਬਲਾਤਕਾਰ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦੇਵੇਗਾ। ਇੰਨਾ ਹੀ ਨਹੀਂ ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਦੋਸ਼ੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਇਹ ਵੀ ਪੜ੍ਹੋ : ਪਾਊਡਰ ਨਾਲ ਕੈਂਸਰ ਹੋਣ ਦਾ ਦਾਅਵਾ ਕਬੂਲੀ J&J ਕੰਪਨੀ, ਕਰੇਗੀ ਹਜ਼ਾਰਾਂ ਮੁਕੱਦਮਿਆਂ ਦਾ ਭੁਗਤਾਨ
ਮੀਡੀਆ ਰਿਪੋਰਟਾਂ ਮੁਤਾਬਕ ਅਲੀਪੁਰ ਦਾ ਰਹਿਣ ਵਾਲਾ ਸ਼ੱਕੀ ਕਥਿਤ ਬਲਾਤਕਾਰ ਪੀੜਤਾ ਦੇ ਘਰ ਦਾਖਲ ਹੋਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਸ਼ੱਕੀ ਨੇ ਕਥਿਤ ਤੌਰ 'ਤੇ ਉਸ ਨੂੰ ਗਰਭਪਾਤ ਦੀਆਂ ਗੋਲੀਆਂ ਖਾਣ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ : ਨੀਂਦ ਉਡਾ ਸਕਦੀਆਂ ਹਨ ਆਲੂ-ਪਿਆਜ਼ ਦੀਆਂ ਕੀਮਤਾਂ, ਫਿਰ ਵਧਣੇ ਸ਼ੁਰੂ ਹੋਏ ਭਾਅ
ਗੋਲੀਆਂ ਖਾਣ ਕਾਰਨ ਉਹ ਬੇਹੋਸ਼ ਹੋ ਗਈ ਅਤੇ ਸ਼ੱਕੀ ਵਿਅਕਤੀ ਆਪਣੀ ਮਾਂ ਅਤੇ ਮਾਸੀ ਦੇ ਨਾਲ ਉਸ ਨੂੰ ਸਥਾਨਕ ਕਲੀਨਿਕ ਲੈ ਗਏ ਜਿੱਥੇ ਇੱਕ ਮੈਡੀਕਲ ਸਹਾਇਕ ਨੇ ਗਰਭਪਾਤ ਕਰ ਦਿੱਤਾ। ਬਾਅਦ ਵਿੱਚ ਲੜਕੀ ਨੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਲੜਕੀ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ
ਇਹ ਵੀ ਪੜ੍ਹੋ : ਨਵੀਂ ਖੁੱਲ੍ਹੀ ਦੁਕਾਨ ’ਚ ਚੋਰੀ ਦੇ ਮਾਮਲੇ ’ਚ ਇੰਸ਼ੋਰੈਂਸ ਕੰਪਨੀ ਨੂੰ ਹਰਜਾਨੇ ਸਣੇ 9.90 ਲੱਖ ਰੁਪਏ ਕਲੇਮ ਅਦਾ ਕਰਨ ਦੇ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8