ਇਨ੍ਹਾਂ ਨੁਸਖ਼ਿਆਂ ਨਾਲ ਕਰੋ ਸਿਰ ਦਰਦ ਦੂਰ, ਕੁਝ ਹੀ ਮਿੰਟਾਂ ’ਚ ਦਿਸੇਗਾ ਅਸਰ

Saturday, Oct 12, 2024 - 02:00 PM (IST)

ਹੈਲਥ ਡੈਸਕ– ਸਿਰ ਦਰਦ ਇਕ ਬਹੁਤ ਹੀ ਆਮ ਸਮੱਸਿਆ ਹੈ ਤੇ ਹਰ ਵਿਅਕਤੀ ਨੂੰ ਕਦੇ ਨਾ ਕਦੇ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ ਪਰ ਕਈ ਵਾਰ ਇਹ ਇਹ ਇੰਨੀ ਵਧ ਜਾਂਦੀ ਹੈ ਕਿ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਂਝ ਤਾਂ ਬਾਜ਼ਾਰ ’ਚ ਕਈ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਹਨ, ਜੋ ਤੁਹਾਨੂੰ ਸਿਰ ਦਰਦ ਤੋਂ ਰਾਹਤ ਦਿਵਾ ਸਕਦੀਆਂ ਹਨ ਪਰ ਜ਼ਿਆਦਾ ਦਵਾਈਆਂ ਲੈਣਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
ਅਜਿਹੀ ਸਥਿਤੀ ’ਚ ਇਹ ਜ਼ਰੂਰੀ ਹੈ ਕਿ ਤੁਸੀਂ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਨੂੰ ਅਜ਼ਮਾਓ। ਇਸ ਨਾਲ ਤੁਹਾਡਾ ਸਿਰ ਦਰਦ ਵੀ ਦੂਰ ਹੋਵੇਗਾ ਤੇ ਇਸ ਦੇ ਮਾੜੇ ਪ੍ਰਭਾਵ ਵੀ ਨਹੀਂ ਹੋਣਗੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕੁਝ ਹੀ ਮਿੰਟਾਂ ’ਚ ਸਿਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ–

ਇਹ ਵੀ ਪੜ੍ਹੋ- Health Tips : ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਣ, ਇੰਝ ਕਰੋ ਬਚਾਅ
ਪੁਦੀਨਾ
ਸਿਰ ਦਰਦ ਤੋਂ ਰਾਹਤ ਪਾਉਣ ਲਈ ਪੁਦੀਨੇ ਦੀ ਚਾਹ ਪੀਓ। ਪੁਦੀਨੇ ਦੇ ਤੇਲ ਨਾਲ ਮੱਥੇ ਦੀ ਮਾਲਸ਼ ਕਰੋ। ਇਸ ਨਾਲ ਮਿੰਟਾਂ ’ਚ ਦਰਦ ਤੋਂ ਰਾਹਤ ਮਿਲੇਗੀ।
ਅਦਰਕ
ਅਦਰਕ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ ਹੈ। ਕੱਚੇ ਅਦਰਕ ਨੂੰ ਪਾਣੀ ’ਚ ਉਬਾਲ ਲਓ। ਇਸ ਦੀ ਭਾਫ ਲੈਣ ਨਾਲ ਵੀ ਦਰਦ ਠੀਕ ਹੁੰਦਾ ਹੈ।
ਲੌਂਗਾਂ ਦਾ ਤੇਲ
ਲੌਂਗਾਂ ਦੇ ਤੇਲ ਨਾਲ ਵੀ ਤੁਸੀਂ ਮੱਥੇ ਦੀ ਮਾਲਸ਼ ਕਰ ਸਕਦੇ ਹੋ। ਇਸ ਨੂੰ ਕੁੱਟ ਕੇ ਸੁੰਘ ਵੀ ਸਕਦੇ ਹੋ। ਇਸ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ- ਨਿੱਕੀ ਜਿਹੀ ਖਜੂਰ ਹੈ ਗੁਣਾਂ ਨਾਲ ਭਰਪੂਰ, ਨੇੜੇ ਨਹੀਂ ਲੱਗਣਗੀਆਂ ਇਹ ਬਿਮਾਰੀਆਂ
ਤੁਲਸੀ
ਤੁਲਸੀ ਦੀ ਚਾਹ ਪੀਓ। ਇਸ ਲਈ ਤੁਲਸੀ ਨੂੰ ਪਾਣੀ ’ਚ ਉਬਾਲ ਕੇ ਸ਼ਹਿਦ ਮਿਲਾ ਕੇ ਪੀਓ। ਤੁਲਸੀ ਦੇ ਤੇਲ ਨੂੰ ਮੱਥੇ ’ਤੇ ਲਗਾ ਕੇ ਮਾਲਸ਼ ਵੀ ਕਰ ਸਕਦੇ ਹੋ।
ਲੈਵੇਂਡਰ
ਲੈਵੇਂਡਰ ਦੇ ਤੇਲ ਦੀਆਂ ਕੁਝ ਬੂੰਦਾਂ ਪਾਣੀ ’ਚ ਮਿਲਾ ਕੇ ਭਾਫ ਲੈ ਸਕਦੇ ਹੋ। ਇਸ ਨਾਲ ਵੀ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
ਆਈਸ ਪੈਕ
ਬਰਫ਼ ਨਾਲ ਸਿਰ ਨੂੰ ਸੇਕ ਦੇ ਸਕਦੇ ਹੋ। ਮਾਈਗ੍ਰੇਨ ਦੇ ਦਰਦ ਤੋਂ ਰਾਹਤ ਪਾਉਣ ਲਈ ਇਹ ਚੰਗਾ ਇਲਾਜ ਹੈ। ਆਈਸ ਪੈਕ ਨਾਲ ਧੋਣ ਦੇ ਪਿੱਛੇ ਸੇਕ ਦਿਓ।
ਸੇਬ
ਸੇਬ ’ਤੇ ਲੂਣ ਲਗਾ ਕੇ ਖਾ ਸਕਦੇ ਹੋ। ਇਹ ਦੇਸੀ ਨੁਸਖ਼ਾ ਵੀ ਸਿਰਦਰਦ ਤੋਂ ਆਰਾਮ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 

 


 


Aarti dhillon

Content Editor

Related News