ਸਿਹਤ ਦਾ ਖ਼ਜ਼ਾਨਾ ਹੈ ''ਪਪੀਤਾ'' : ਰੋਜ਼ਾਨਾ ਖਾਣ ਨਾਲ ਮਿਲਣਗੇ ਇਹ 5 ਹੈਰਾਨੀਜਨਕ ਫਾਇਦੇ, ਕਈ ਬਿਮਾਰੀਆਂ ਰਹਿਣਗੀਆਂ ਦੂਰ

Monday, Feb 23, 2026 - 09:45 AM (IST)

ਸਿਹਤ ਦਾ ਖ਼ਜ਼ਾਨਾ ਹੈ ''ਪਪੀਤਾ'' : ਰੋਜ਼ਾਨਾ ਖਾਣ ਨਾਲ ਮਿਲਣਗੇ ਇਹ 5 ਹੈਰਾਨੀਜਨਕ ਫਾਇਦੇ, ਕਈ ਬਿਮਾਰੀਆਂ ਰਹਿਣਗੀਆਂ ਦੂਰ

 ਹੈਲਥ ਡੈਸਕ - ਅਜੋਕੇ ਦੌਰ 'ਚ ਖ਼ਰਾਬ ਖਾਣ-ਪੀਣ ਅਤੇ ਵਿਗੜਦੀ ਜੀਵਨ ਸ਼ੈਲੀ ਕਾਰਨ ਸਿਹਤ ਸਬੰਧੀ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਅਜਿਹੇ 'ਚ ਕੁਦਰਤ ਦਾ ਇਕ ਅਨਮੋਲ ਤੋਹਫ਼ਾ 'ਪਪੀਤਾ' ਸਾਡੇ ਲਈ ਵਰਦਾਨ ਸਾਬਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ, ਜੇਕਰ ਰੋਜ਼ਾਨਾ ਸੀਮਤ ਮਾਤਰਾ 'ਚ ਪਪੀਤੇ ਦਾ ਸੇਵਨ ਕੀਤਾ ਜਾਵੇ, ਤਾਂ ਇਹ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ।

ਪਪੀਤਾ ਖਾਣ ਦੇ ਫਾਇਦੇ :- 

ਹਾਜ਼ਮੇ 'ਚ ਸੁਧਾਰ
- ਪਪੀਤੇ 'ਚ 'ਪੈਪੇਨ' ਨਾਮਕ ਐਨਜ਼ਾਈਮ ਹੁੰਦਾ ਹੈ, ਜੋ ਖਾਣਾ ਪਚਾਉਣ 'ਚ ਮਦਦ ਕਰਦਾ ਹੈ। ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਲਈ ਇਹ ਰਾਮਬਾਣ ਇਲਾਜ ਹੈ।

ਭਾਰ ਘਟਾਉਣ 'ਚ ਸਹਾਇਕ
- ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ, ਤਾਂ ਪਪੀਤਾ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ।

ਚਮੜੀ ਲਈ ਫਾਇਦੇਮੰਦ
- ਪਪੀਤਾ ਖਾਣ ਨਾਲ ਚਮੜੀ 'ਤੇ ਕੁਦਰਤੀ ਨਿਖਾਰ ਆਉਂਦਾ ਹੈ। ਇਹ ਕਿੱਲ-ਮੁਹਾਸਿਆਂ ਨੂੰ ਦੂਰ ਕਰਨ ਅਤੇ ਚਿਹਰੇ ਦੀਆਂ ਝੁਰੜੀਆਂ ਘਟਾਉਣ 'ਚ ਮਦਦਗਾਰ ਹੈ।

ਇਮਿਊਨਿਟੀ ਵਧਾਉਂਦਾ ਹੈ
- ਵਿਟਾਮਿਨ-C ਨਾਲ ਭਰਪੂਰ ਹੋਣ ਕਰਕੇ, ਪਪੀਤਾ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਨਾਲ ਤੁਸੀਂ ਵਾਇਰਲ ਇਨਫੈਕਸ਼ਨਾਂ ਤੋਂ ਬਚੇ ਰਹਿੰਦੇ ਹੋ।

ਅੱਖਾਂ ਦੀ ਰੌਸ਼ਨੀ
- ਪਪੀਤੇ 'ਚ ਵਿਟਾਮਿਨ-A ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ।

ਕਦੋਂ ਖਾਣਾ ਹੈ ਸਭ ਤੋਂ ਵਧੀਆ?
- ਸਿਹਤ ਮਾਹਿਰਾਂ ਅਨੁਸਾਰ, ਪਪੀਤੇ ਨੂੰ ਸਵੇਰੇ ਖਾਲੀ ਪੇਟ ਖਾਣਾ ਸਭ ਤੋਂ ਵੱਧ ਲਾਹੇਵੰਦ ਮੰਨਿਆ ਜਾਂਦਾ ਹੈ। ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। 


author

Sunaina

Content Editor

Related News