ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ ; ਦਹੀਂ ਖਾਣ ਦੇ ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ

Friday, Feb 20, 2026 - 11:49 AM (IST)

ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ ; ਦਹੀਂ ਖਾਣ ਦੇ ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ

ਹੈਲਥ ਡੈਸਕ - ਭਾਰਤੀ ਰਸੋਈ 'ਚ ਦਹੀਂ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਚਾਹੇ ਗਰਮੀ ਤੋਂ ਰਾਹਤ ਪਾਉਣੀ ਹੋਵੇ ਜਾਂ ਖਾਣੇ ਦਾ ਸਵਾਦ ਵਧਾਉਣਾ ਹੋਵੇ, ਦਹੀਂ ਹਰ ਪੱਖੋਂ ਲਾਹੇਵੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਇਕ ਕੋਲੀ ਦਹੀਂ ਖਾਣਾ ਤੁਹਾਨੂੰ ਡਾਕਟਰਾਂ ਦੇ ਚੱਕਰ ਕੱਟਣ ਤੋਂ ਬਚਾ ਸਕਦਾ ਹੈ? ਆਯੁਰਵੇਦ ਅਤੇ ਵਿਗਿਆਨ ਦੋਵੇਂ ਹੀ ਦਹੀਂ ਨੂੰ ਸਿਹਤ ਲਈ ਇਕ 'ਸੁਪਰਫੂਡ' ਮੰਨਦੇ ਹਨ।

ਕਿਉਂ ਖਾਸ ਹੈ ਦਹੀਂ? 
- ਦਹੀਂ 'ਚ ਕੈਲਸ਼ੀਅਮ, ਵਿਟਾਮਿਨ B-12, ਵਿਟਾਮਿਨ B-2, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਤੋਂ ਇਲਾਵਾ, ਇਸ 'ਚ ਮੌਜੂਦ 'ਪ੍ਰੋਬਾਇਓਟਿਕਸ' ਸਾਡੇ ਸਰੀਰ ਲਈ ਰੱਖਿਆ ਕਵਚ ਦਾ ਕੰਮ ਕਰਦੇ ਹਨ।

ਦਹੀਂ ਖਾਣ ਦੇ ਮੁੱਖ ਫਾਇਦੇ :- 

ਮਜ਼ਬੂਤ ਪਾਚਨ ਪ੍ਰਣਾਲੀ
- ਦਹੀਂ 'ਚ ਮੌਜੂਦ ਲਾਈਵ ਬੈਕਟੀਰੀਆ ਪੇਟ ਦੀਆਂ ਸਮੱਸਿਆਵਾਂ ਜਿਵੇਂ ਬਦਹਜ਼ਮੀ, ਗੈਸ ਅਤੇ ਕਬਜ਼ ਨੂੰ ਦੂਰ ਕਰਦੇ ਹਨ। ਇਹ ਭੋਜਨ ਨੂੰ ਜਲਦੀ ਪਚਾਉਣ 'ਚ ਮਦਦਗਾਰ ਹੈ।

ਇਮਿਊਨਿਟੀ 'ਚ ਵਾਧਾ
- ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ, ਜਿਸ ਨਾਲ ਤੁਸੀਂ ਵਾਇਰਲ ਇਨਫੈਕਸ਼ਨਾਂ ਤੋਂ ਬਚੇ ਰਹਿੰਦੇ ਹੋ।

ਮਜ਼ਬੂਤ ਹੱਡੀਆਂ ਅਤੇ ਦੰਦ
- ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੋਣ ਕਾਰਨ ਦਹੀਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜੋੜਾਂ ਦੇ ਦਰਦ ਦੇ ਖਤਰੇ ਨੂੰ ਘਟਾਉਂਦਾ ਹੈ।

ਦਿਲ ਦੀ ਸਿਹਤ ਲਈ ਵਰਦਾਨ
- ਖੋਜਾਂ ਮੁਤਾਬਕ ਦਹੀਂ ਦਾ ਨਿਯਮਤ ਸੇਵਨ ਕੋਲੈਸਟ੍ਰੋਲ ਨੂੰ ਕਾਬੂ 'ਚ ਰੱਖਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਦਾ ਹੈ, ਜੋ ਦਿਲ ਲਈ ਫਾਇਦੇਮੰਦ ਹੈ।

ਚਮਕਦਾਰ ਚਮੜੀ ਅਤੇ ਵਾਲ
- ਦਹੀਂ ਸਿਰਫ਼ ਖਾਣ ਲਈ ਹੀ ਨਹੀਂ, ਸਗੋਂ ਲਗਾਉਣ ਲਈ ਵੀ ਉੱਤਮ ਹੈ। ਇਹ ਚਿਹਰੇ 'ਤੇ ਕੁਦਰਤੀ ਚਮਕ ਲਿਆਉਂਦਾ ਹੈ ਅਤੇ ਵਾਲਾਂ 'ਚੋਂ ਸਿੱਕਰੀ ਖਤਮ ਕਰਨ 'ਚ ਮਦਦ ਕਰਦਾ ਹੈ।

ਦਹੀਂ ਖਾਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-

- ਦਹੀਂ ਖਾਣ ਦਾ ਸਭ ਤੋਂ ਉੱਤਮ ਸਮਾਂ ਦੁਪਹਿਰ ਦਾ ਹੈ। ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਰੇਸ਼ਾ ਜਾਂ ਖੰਘ ਦੀ ਸਮੱਸਿਆ ਹੋ ਸਕਦੀ ਹੈ।
- ਜੇਕਰ ਹੋ ਸਕੇ ਤਾਂ ਦਹੀਂ 'ਚ ਚੀਨੀ ਦੀ ਜਗ੍ਹਾ ਭੁੰਨਿਆ ਹੋਇਆ ਜੀਰਾ ਜਾਂ ਕਾਲਾ ਨਮਕ ਪਾ ਕੇ ਖਾਓ।
 


author

Sunaina

Content Editor

Related News