ਰੋਜ਼ਾਨਾ ਸਿਰਫ਼ 2 ਅੰਜੀਰ ਖਾਣ ਨਾਲ ਮਿਲੇਗਾ ਬਿਮਾਰੀਆਂ ਤੋਂ ਛੁਟਕਾਰਾ; ਜਾਣੋ ਇਸ 'ਜਾਦੂਈ ਫਲ' ਦੇ ਲਾਭ

Tuesday, Mar 03, 2026 - 10:49 AM (IST)

ਰੋਜ਼ਾਨਾ ਸਿਰਫ਼ 2 ਅੰਜੀਰ ਖਾਣ ਨਾਲ ਮਿਲੇਗਾ ਬਿਮਾਰੀਆਂ ਤੋਂ ਛੁਟਕਾਰਾ; ਜਾਣੋ ਇਸ 'ਜਾਦੂਈ ਫਲ' ਦੇ ਲਾਭ

ਹੈਲਥ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਖਰਾਬ ਖਾਣ-ਪੀਣ ਕਾਰਨ ਲੋਕ ਕਈ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅਜਿਹੇ 'ਚ ਆਯੁਰਵੇਦ ਅਤੇ ਡਾਕਟਰੀ ਮਾਹਿਰਾਂ ਨੇ 'ਅੰਜੀਰ' ਨੂੰ ਸਿਹਤ ਲਈ ਇਕ ਵਰਦਾਨ ਦੱਸਿਆ ਹੈ। ਅੰਜੀਰ ਇੱਕ ਅਜਿਹਾ ਫਲ ਹੈ ਜੋ ਸੁੱਕਾ ਅਤੇ ਤਾਜ਼ਾ, ਦੋਵੇਂ ਰੂਪਾਂ 'ਚ ਸਰੀਰ ਨੂੰ ਅਥਾਹ ਤਾਕਤ ਦਿੰਦਾ ਹੈ।

ਅੰਜੀਰ 'ਚ ਕੀ ਹੈ ਖ਼ਾਸ?

ਅੰਜੀਰ 'ਚ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨਾਂ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਤੋਂ ਲੈ ਕੇ ਹੱਡੀਆਂ ਨੂੰ ਮਜ਼ਬੂਤ ਕਰਨ ਤੱਕ ਬਹੁਤ ਸਹਾਈ ਹੁੰਦਾ ਹੈ।

ਅੰਜੀਰ ਖਾਣ ਦੇ ਮੁੱਖ ਫਾਇਦੇ :-

ਕਬਜ਼ ਤੋਂ ਤੁਰੰਤ ਰਾਹਤ
- ਅੰਜੀਰ ਫਾਈਬਰ ਦਾ ਸਭ ਤੋਂ ਵੱਡਾ ਸਰੋਤ ਹੈ। ਰਾਤ ਨੂੰ ਭਿਉਂ ਕੇ ਰੱਖੇ ਹੋਏ 2-3 ਅੰਜੀਰ ਸਵੇਰੇ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਜੜ੍ਹੋਂ ਖਤਮ ਹੋ ਜਾਂਦੀਆਂ ਹਨ।

ਖੂਨ ਦੀ ਕਮੀ ਕਰੇ ਦੂਰ 
- ਇਸ 'ਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਰੀਰ 'ਚ ਹਿਮੋਗਲੋਬਿਨ ਦਾ ਪੱਧਰ ਵਧਾਉਂਦੀ ਹੈ।

ਦਿਲ ਦੀ ਸਿਹਤ ਲਈ ਲਾਹੇਵੰਦ 
- ਅੰਜੀਰ ਖੂਨ 'ਚ ਟ੍ਰਾਈਗਲਿਸਰਾਈਡਸ ਨੂੰ ਘਟਾਉਂਦਾ ਹੈ, ਜਿਸ ਨਾਲ ਦਿਲ ਦੀਆਂ ਨਾੜੀਆਂ ਸਾਫ਼ ਰਹਿੰਦੀਆਂ ਹਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ।

ਹੱਡੀਆਂ ਦੀ ਮਜ਼ਬੂਤੀ
- ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ 'ਚ ਮਦਦਗਾਰ ਹੈ।

ਸ਼ੂਗਰ 'ਤੇ ਕਾਬੂ
- ਅੰਜੀਰ 'ਚ ਮੌਜੂਦ ਪੋਟਾਸ਼ੀਅਮ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਮਾਹਿਰਾਂ ਦਾ ਸੁਝਾਅ
- ਅੰਜੀਰ ਨੂੰ ਖਾਣ ਦਾ ਸਭ ਤੋਂ ਵਧੀਆ ਤਰੀਕਾ ਇਸ ਨੂੰ ਰਾਤ ਭਰ ਪਾਣੀ 'ਚ ਭਿਉਂ ਕੇ ਰੱਖਣਾ ਅਤੇ ਸਵੇਰੇ ਖਾਲੀ ਪੇਟ ਖਾਣਾ ਹੈ। ਇਹ ਸਰੀਰ ਨੂੰ ਠੰਡਕ ਅਤੇ ਊਰਜਾ ਦਿੰਦਾ ਹੈ। 
 


author

Sunaina

Content Editor

Related News