ਸਾਵਧਾਨ! ਪੁਰਸ਼ਾਂ ਲਈ ਖ਼ਤਰੇ ਦੀ ਘੰਟੀ, ਵਾਰ-ਵਾਰ ਪਿਸ਼ਾਬ ਆਉਣਾ ਹੋ ਸਕਦਾ ਹੈ ਕੈਂਸਰ ਦਾ ਸੰਕੇਤ

Monday, Jan 12, 2026 - 04:55 PM (IST)

ਸਾਵਧਾਨ! ਪੁਰਸ਼ਾਂ ਲਈ ਖ਼ਤਰੇ ਦੀ ਘੰਟੀ, ਵਾਰ-ਵਾਰ ਪਿਸ਼ਾਬ ਆਉਣਾ ਹੋ ਸਕਦਾ ਹੈ ਕੈਂਸਰ ਦਾ ਸੰਕੇਤ

ਵੈੱਬ ਡੈਸਕ : ਜੇਕਰ ਤੁਸੀਂ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਨੂੰ ਵਧਦੀ ਉਮਰ ਦਾ ਅਸਰ ਮੰਨ ਕੇ ਨਜ਼ਰਅੰਦਾਜ਼ ਕਰ ਰਹੇ ਹੋ, ਤਾਂ ਸਾਵਧਾਨ ਹੋ ਜਾਵੋ। ਡਾਕਟਰਾਂ ਅਨੁਸਾਰ, ਇਹ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ। ਖਾਸ ਤੌਰ 'ਤੇ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ 'ਚ, ਇਹ ਪ੍ਰੋਸਟੇਟ ਕੈਂਸਰ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਦਾ ਇਲਾਜ ਕਾਫੀ ਗੁੰਝਲਦਾਰ ਹੋ ਸਕਦਾ ਹੈ।

ਸ਼ੁਰੂਆਤੀ ਲੱਛਣਾਂ ਨੂੰ ਪਛਾਣਨਾ ਹੈ ਮੁਸ਼ਕਿਲ
ਸਰੋਤਾਂ ਅਨੁਸਾਰ, ਪ੍ਰੋਸਟੇਟ ਕੈਂਸਰ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਦੇ ਸ਼ੁਰੂਆਤੀ ਲੱਛਣ ਅਕਸਰ ਸਪੱਸ਼ਟ ਨਹੀਂ ਹੁੰਦੇ ਅਤੇ ਬਿਮਾਰੀ ਬਿਨਾਂ ਕਿਸੇ ਖਾਸ ਪਰੇਸ਼ਾਨੀ ਦੇ ਹੌਲੀ-ਹੌਲੀ ਵਧਦੀ ਰਹਿੰਦੀ ਹੈ। ਇਸ ਲਈ ਮਾਮੂਲੀ ਸ਼ੱਕ ਹੋਣ 'ਤੇ ਵੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।

ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਮਾਹਿਰਾਂ ਨੇ ਕੁਝ ਅਜਿਹੇ ਲੱਛਣ ਦੱਸੇ ਹਨ ਜਿਨ੍ਹਾਂ ਨੂੰ ਆਮ ਬੁਢਾਪਾ ਸਮਝ ਕੇ ਟਾਲਣਾ ਨਹੀਂ ਚਾਹੀਦਾ:
• ਵਾਰ-ਵਾਰ ਪਿਸ਼ਾਬ ਆਉਣਾ ਤੇ ਪਿਸ਼ਾਬ ਦੀ ਧਾਰ ਦਾ ਕਮਜ਼ੋਰ ਹੋਣਾ।
• ਪਿਸ਼ਾਬ ਸ਼ੁਰੂ ਹੋਣ ਤੇ ਰੁਕਣ 'ਚ ਦਿੱਕਤ ਮਹਿਸੂਸ ਹੋਣੀ।
• ਇਹ ਮਹਿਸੂਸ ਹੋਣਾ ਕਿ ਮੂਤਰਾਸ਼ਾ (Bladder) ਪੂਰੀ ਤਰ੍ਹਾਂ ਖਾਲੀ ਨਹੀਂ ਹੋਇਆ ਹੈ।
• ਪਿਸ਼ਾਬ ਜਾਂ ਵੀਰਜ (Semen) 'ਚ ਖੂਨ ਆਉਣਾ ਇੱਕ ਗੰਭੀਰ ਸੰਕੇਤ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।

ਇਨਫੈਕਸ਼ਨ ਅਤੇ ਕੈਂਸਰ ਵਿੱਚ ਫਰਕ ਸਮਝੋ
ਸਰੋਤਾਂ ਮੁਤਾਬਕ, ਪ੍ਰੋਸਟੇਟ ਦਾ ਵਧਣਾ (BPH), ਯੂਰਿਨ ਇਨਫੈਕਸ਼ਨ ਅਤੇ ਪ੍ਰੋਸਟੇਟ ਕੈਂਸਰ ਦੇ ਲੱਛਣ ਮਿਲਦੇ-ਜੁਲਦੇ ਹੋ ਸਕਦੇ ਹਨ। ਇਨਫੈਕਸ਼ਨ ਵਿੱਚ ਆਮ ਤੌਰ 'ਤੇ ਜਲਣ, ਬੁਖਾਰ ਜਾਂ ਬਦਬੂ ਹੁੰਦੀ ਹੈ, ਜਦੋਂ ਕਿ BPH 'ਚ ਖੂਨ ਨਹੀਂ ਆਉਂਦਾ। ਕੈਂਸਰ ਦੇ ਮਾਮਲੇ ਵਿੱਚ ਸਮੇਂ ਦੇ ਨਾਲ ਲੱਛਣ ਲਗਾਤਾਰ ਗੰਭੀਰ ਹੁੰਦੇ ਜਾਂਦੇ ਹਨ। ਜੇਕਰ ਬਿਮਾਰੀ ਵੱਧ ਜਾਵੇ, ਤਾਂ ਕੂਲ੍ਹੇ ਜਾਂ ਕਮਰ ਵਿੱਚ ਲਗਾਤਾਰ ਦਰਦ, ਬਿਨਾਂ ਵਜ੍ਹਾ ਭਾਰ ਘਟਣਾ ਅਤੇ ਹਮੇਸ਼ਾ ਥਕਾਵਟ ਮਹਿਸੂਸ ਹੋਣਾ ਵਰਗੇ ਲੱਛਣ ਵੀ ਦਿਖਾਈ ਦੇ ਸਕਦੇ ਹਨ।

ਕੌਣ ਹਨ ਜੋਖਮ 'ਤੇ?
ਹਾਲਾਂਕਿ ਇਸ ਦੇ ਸਹੀ ਕਾਰਨ ਸਪੱਸ਼ਟ ਨਹੀਂ ਹਨ, ਪਰ ਉਮਰ, ਜੈਨੇਟਿਕ ਕਾਰਨ ਅਤੇ ਹਾਰਮੋਨਲ ਬਦਲਾਅ ਇਸ ਦੀ ਮੁੱਖ ਵਜ੍ਹਾ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਮੋਟਾਪਾ, ਸਿਗਰਟਨੋਸ਼ੀ, ਸ਼ਰਾਬ ਅਤੇ ਖਰਾਬ ਜੀਵਨਸ਼ੈਲੀ ਵੀ ਇਸ ਖਤਰੇ ਨੂੰ ਵਧਾ ਸਕਦੀ ਹੈ।

ਬਚਾਅ ਦਾ ਇੱਕੋ-ਇੱਕ ਰਾਹ
ਜਾਂਚ ਡਾਕਟਰਾਂ ਦੀ ਸਲਾਹ ਹੈ ਕਿ 50 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਨੂੰ ਨਿਯਮਤ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ, ਭਾਵੇਂ ਕੋਈ ਲੱਛਣ ਦਿਖਾਈ ਦੇਣ ਜਾਂ ਨਾ। ਜਿਨ੍ਹਾਂ ਦੇ ਪਰਿਵਾਰ ਵਿੱਚ ਕੈਂਸਰ ਦਾ ਇਤਿਹਾਸ ਰਿਹਾ ਹੈ, ਉਨ੍ਹਾਂ ਨੂੰ ਇਹ ਜਾਂਚ ਹੋਰ ਵੀ ਜਲਦੀ ਸ਼ੁਰੂ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News