ਸਰਦੀਆਂ 'ਚ ਸ਼ਹਿਦ ਸਣੇ ਇਨ੍ਹਾਂ 8 ਚੀਜ਼ਾਂ ਨੂੰ ਬਣਾਓ ਰੂਟੀਨ ਦਾ ਹਿੱਸਾ, ਬੀਮਾਰੀਆਂ ਤੋਂ ਰਹੋਗੇ ਦੂਰ
Tuesday, Nov 26, 2024 - 05:38 AM (IST)
ਨਵੀਂ ਦਿੱਲੀ- ਸਰਦੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ 'ਚ ਵਾਇਰਲ ਇੰਫੈਕਸ਼ਨ ਜਿਵੇਂ ਜ਼ੁਕਾਮ, ਖੰਘ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਬਦਲਦੇ ਮੌਸਮ 'ਚ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਖੁਰਾਕ 'ਚ ਕੁਝ ਬਦਲਾਅ ਕਰਨੇ ਚਾਹੀਦੇ ਹਨ। ਜੇਕਰ ਤੁਸੀਂ ਸਰਦੀ ਤੋਂ ਬਚਣਾ ਚਾਹੁੰਦੇ ਹੋ ਤਾਂ ਗਰਮ ਚੀਜ਼ਾਂ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਗਰਮ ਅਤੇ ਸਿਹਤਮੰਦ ਵੀ ਰੱਖੇਗਾ। ਮਾਹਿਰਾਂ ਦੇ ਅਨੁਸਾਰ ਇਹ ਭੋਜਨ ਤੁਹਾਨੂੰ ਸਰਦੀਆਂ ਵਿੱਚ ਖੰਘ, ਜ਼ੁਕਾਮ ਅਤੇ ਫਲੂ ਤੋਂ ਵੀ ਦੂਰ ਰੱਖਣਗੇ ਅਤੇ ਤੁਹਾਡੀ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਣਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ 'ਚ...
ਗੁੜ
ਤੁਸੀਂ ਸਰਦੀਆਂ ਵਿੱਚ ਗੁੜ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜਿਸ ਨਾਲ ਤੁਸੀਂ ਅਨੀਮੀਆ ਵਰਗੀ ਖਤਰਨਾਕ ਬੀਮਾਰੀ ਤੋਂ ਵੀ ਦੂਰ ਰਹੋਗੇ। ਪਾਚਨ ਕਿਰਿਆ ਲਈ ਵੀ ਗੁੜ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਕਰਨ ਨਾਲ ਕਈ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਸਰਦੀਆਂ ’ਚ ‘ਗੁੜ ਦੀ ਚਾਹ’ ਪੀਣ ਨਾਲ ਹੁੰਦੈ ਨੇ ਕਈ ਫ਼ਾਇਦੇ
ਤਿਲ
ਸਰੀਰ ਨੂੰ ਗਰਮ ਕਰਨ ਲਈ ਤੁਸੀਂ ਸਰਦੀਆਂ ਵਿੱਚ ਤਿਲਾਂ ਦਾ ਸੇਵਨ ਕਰ ਸਕਦੇ ਹੋ। ਇਸ 'ਚ ਮੋਨੋ-ਸੈਚੁਰੇਟਿਡ ਫੈਟੀ ਐਸਿਡ, ਐਂਟੀ-ਬੈਕਟੀਰੀਅਲ ਅਤੇ ਮਿਨਰਲਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤਿਲਾਂ ਵਿੱਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ ਨੂੰ ਊਰਜਾ ਦੇਣ ਵਿੱਚ ਮਦਦ ਕਰਦੇ ਹੈ।
ਇਹ ਵੀ ਪੜ੍ਹੋ- ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਇਹ ਅਦਾਕਾਰਾ, ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
ਖਜੂਰ
ਸਰਦੀਆਂ ਵਿੱਚ ਤੁਸੀਂ ਖਜੂਰ ਦਾ ਸੇਵਨ ਕਰ ਸਕਦੇ ਹੋ। ਇਸ ਵਿੱਚ ਵਿਟਾਮਿਨ-ਏ, ਵਿਟਾਮਿਨ-ਬੀ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਕੇਸਰ
ਕੇਸਰ ਦਾ ਸੇਵਨ ਤੁਸੀਂ ਇਸ ਮੌਸਮ 'ਚ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨੂੰ ਦੁੱਧ 'ਚ ਉਬਾਲ ਕੇ ਪੀਓ। ਇਸ ਨਾਲ ਤੁਹਾਨੂੰ ਸਰਦੀ ਦੇ ਮੌਸਮ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਸ਼ਹਿਦ
ਸ਼ਹਿਦ ਦਾ ਸੇਵਨ ਤੁਸੀਂ ਸਰਦੀਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਕਰ ਸਕਦੇ ਹੋ। ਇਸ 'ਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚੋਂ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਣਗੇ।
ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)
ਮੂੰਗਫਲੀ
ਸਰਦੀਆਂ ਵਿੱਚ ਸਿਹਤਮੰਦ ਰਹਿਣ ਲਈ ਤੁਸੀਂ ਮੂੰਗਫਲੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਵਿੱਚ ਸਿਹਤਮੰਦ ਚਰਬੀ, ਪ੍ਰੋਟੀਨ, ਖਣਿਜ, ਵਿਟਾਮਿਨ, ਮੈਂਗਨੀਜ਼, ਵਿਟਾਮਿਨ-ਈ, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ ਵਿੱਚ ਰਹਿੰਦਾ ਹੈ।
ਸੁੱਕੇ ਮੇਵੇ
ਸਰਦੀਆਂ ਵਿੱਚ ਸਿਹਤਮੰਦ ਰਹਿਣ ਲਈ ਤੁਸੀਂ ਸੁੱਕੇ ਮੇਵਿਆਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਵਿੱਚ ਊਰਜਾ ਅਤੇ ਗਰਮਾਹਟ ਬਣੀ ਰਹੇਗੀ। ਨਾਲ ਹੀ ਤੁਹਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਤੁਲਸੀ-ਅਦਰਕ
ਤੁਲਸੀ ਅਤੇ ਅਦਰਕ ਦਾ ਸੇਵਨ ਤੁਸੀਂ ਸਰਦੀਆਂ ਵਿੱਚ ਜ਼ਰੂਰ ਕਰੋ। ਤੁਸੀਂ ਇਨ੍ਹਾਂ ਦਿਨਾਂ ਵਿੱਚ ਚਾਹ 'ਚ ਪਾ ਕੇ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਦੇ ਸੇਵਨ ਨਾਲ ਤੁਸੀਂ ਸਰਦੀ, ਖੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਬਚੇ ਰਹੋਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ