ਇਮਿਊਨਿਟੀ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ : ਕੀਵੀ ਦੇ ਜੂਸ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

Saturday, Mar 14, 2026 - 09:28 AM (IST)

ਇਮਿਊਨਿਟੀ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ : ਕੀਵੀ ਦੇ ਜੂਸ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਹੈਲਥ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਖਰਾਬ ਖਾਣ-ਪੀਣ ਕਾਰਨ ਸਾਡੀ ਇਮਿਊਨਿਟੀ ਕਮਜ਼ੋਰ ਹੋ ਰਹੀ ਹੈ। ਅਜਿਹੇ 'ਚ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੀਵੀ ਇਕ ਅਜਿਹਾ ਫਲ ਹੈ ਜੋ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਕੀਵੀ ਦਾ ਜੂਸ ਨਾ ਸਿਰਫ਼ ਸਵਾਦਿਸ਼ਟ ਹੈ, ਸਗੋਂ ਇਹ ਕਈ ਬਿਮਾਰੀਆਂ ਲਈ ਇਕ ਰਾਮਬਾਣ ਇਲਾਜ ਵੀ ਹੈ।

ਕੀਵੀ ਜੂਸ ਪੀਣ ਦੇ ਮੁੱਖ ਫਾਇਦੇ :-

ਇਮਿਊਨਿਟੀ 'ਚ ਵਾਧਾ
- ਕੀਵੀ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਨੂੰ ਇਨਫੈਕਸ਼ਨਾਂ ਅਤੇ ਮੌਸਮੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਪਲੇਟਲੈੱਟਸ ਵਧਾਉਣ 'ਚ ਮਦਦਗਾਰ
- ਡੇਂਗੂ ਵਰਗੀਆਂ ਬਿਮਾਰੀਆਂ 'ਚ ਜਦੋਂ ਪਲੇਟਲੈੱਟਸ ਤੇਜ਼ੀ ਨਾਲ ਡਿੱਗਦੇ ਹਨ, ਤਾਂ ਕੀਵੀ ਦਾ ਜੂਸ ਉਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਵਧਾਉਣ 'ਚ ਸਭ ਤੋਂ ਵੱਧ ਮਦਦ ਕਰਦਾ ਹੈ।

ਪਾਚਨ ਤੰਤਰ ਲਈ ਵਰਦਾਨ
- ਇਸ 'ਚ ਮੌਜੂਦ ਫਾਈਬਰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਪੇਟ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ।

ਦਿਲ ਦੀ ਸਿਹਤ
- ਕੀਵੀ ਜੂਸ ਖੂਨ ਦੇ ਸੰਚਾਰ ਨੂੰ ਠੀਕ ਰੱਖਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਚਮੜੀ 'ਚ ਨਿਖਾਰ
- ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਚਮੜੀ ਨੂੰ ਜਵਾਨ ਰੱਖਦੇ ਹਨ ਅਤੇ ਕਿੱਲ-ਮੁਹਾਸਿਆਂ ਤੋਂ ਰਾਹਤ ਦਿਵਾਉਂਦੇ ਹਨ।
 


author

Sunaina

Content Editor

Related News