ਦਿਨ ਭਰ ''ਚ ਕਿੰਨੇ ਗਲਾਸ ਪਾਣੀ ਪੀਣਾ ਹੈ ਜ਼ਰੂਰੀ; ਜਾਣੋ ਮਾਹਿਰਾਂ ਦੀ ਸਹੀ ਰਾਏ ਅਤੇ ਪਾਣੀ ਪੀਣ ਦਾ ਸਹੀ ਤਰੀਕਾ

Tuesday, Mar 10, 2026 - 04:20 PM (IST)

ਦਿਨ ਭਰ ''ਚ ਕਿੰਨੇ ਗਲਾਸ ਪਾਣੀ ਪੀਣਾ ਹੈ ਜ਼ਰੂਰੀ; ਜਾਣੋ ਮਾਹਿਰਾਂ ਦੀ ਸਹੀ ਰਾਏ ਅਤੇ ਪਾਣੀ ਪੀਣ ਦਾ ਸਹੀ ਤਰੀਕਾ

ਹੈਲਥ ਡੈਸਕ - ਅਸੀਂ ਅਕਸਰ ਸੁਣਦੇ ਹਾਂ ਕਿ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਅਸਲ 'ਚ ਇਕ ਦਿਨ 'ਚ ਕਿੰਨੇ ਗਲਾਸ ਪਾਣੀ ਪੀਣਾ ਸਹੀ ਹੈ? ਸਿਹਤ ਮਾਹਿਰਾਂ ਅਨੁਸਾਰ, ਇਸ ਦਾ ਕੋਈ ਇਕ ਨਿਸ਼ਚਿਤ ਜਵਾਬ ਨਹੀਂ ਹੈ, ਕਿਉਂਕਿ ਪਾਣੀ ਦੀ ਲੋੜ ਤੁਹਾਡੇ ਸਰੀਰ ਦੇ ਭਾਰ, ਉਮਰ ਅਤੇ ਮੌਸਮ 'ਤੇ ਨਿਰਭਰ ਕਰਦੀ ਹੈ।

ਕਿੰਨੇ ਗਲਾਸ ਪਾਣੀ ਹੈ ਜ਼ਰੂਰੀ?

ਆਮ ਤੌਰ 'ਤੇ ਪੁਰਾਣੀ ਧਾਰਨਾ 8 ਗਲਾਸ (ਲਗਭਗ 2 ਲੀਟਰ) ਦੀ ਹੈ, ਪਰ ਨਵੀਆਂ ਖੋਜਾਂ ਅਨੁਸਾਰ :-

ਮਰਦਾਂ ਲਈ
- ਦਿਨ 'ਚ ਲਗਭਗ 12-15 ਗਲਾਸ (3.7 ਲੀਟਰ) ਤਰਲ ਪਦਾਰਥ (ਜਿਸ 'ਚ ਪਾਣੀ, ਚਾਹ, ਫਲ ਆਦਿ ਸ਼ਾਮਲ ਹਨ) ਜ਼ਰੂਰੀ ਹਨ।

ਔਰਤਾਂ ਲਈ
- ਦਿਨ 'ਚ ਲਗਭਗ 9-11 ਗਲਾਸ (2.7 ਲੀਟਰ) ਤਰਲ ਪਦਾਰਥ ਲੈਣਾ ਚਾਹੀਦਾ ਹੈ।

ਬੱਚਿਆਂ ਲਈ
- ਉਮਰ ਦੇ ਹਿਸਾਬ ਨਾਲ 4 ਤੋਂ 8 ਗਲਾਸ ਪਾਣੀ ਕਾਫ਼ੀ ਹੁੰਦਾ ਹੈ।

ਪਾਣੀ ਪੀਣ ਦੇ ਬਿਹਤਰੀਨ ਫਾਇਦੇ :-

ਸਕਿਨ 'ਚ ਨਿਖਾਰ
- ਸਹੀ ਮਾਤਰਾ 'ਚ ਪਾਣੀ ਪੀਣ ਨਾਲ ਚਮੜੀ ਚਮਕਦਾਰ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਘੱਟ ਹੁੰਦੀਆਂ ਹਨ।

ਪਾਚਨ ਸ਼ਕਤੀ
- ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਮੈਟਾਬੋਲਿਜ਼ਮ ਵਧਦਾ ਹੈ।

ਊਰਜਾ ਦਾ ਪੱਧਰ
- ਪਾਣੀ ਦੀ ਕਮੀ ਕਾਰਨ ਥਕਾਵਟ ਅਤੇ ਸਿਰ ਦਰਦ ਹੋ ਸਕਦਾ ਹੈ। ਪਾਣੀ ਪੀਣ ਨਾਲ ਸਰੀਰ ਐਕਟਿਵ ਰਹਿੰਦਾ ਹੈ।

ਕਿਡਨੀ ਦੀ ਸਫਾਈ
- ਪਾਣੀ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ 'ਚ ਮਦਦ ਕਰਦਾ ਹੈ, ਜਿਸ ਨਾਲ ਕਿਡਨੀ ਸੁਰੱਖਿਅਤ ਰਹਿੰਦੀ ਹੈ।

ਮਾਹਿਰਾਂ ਦੀ ਖਾਸ ਸਲਾਹ :-

ਪਿਆਸ ਦਾ ਇੰਤਜ਼ਾਰ ਨਾ ਕਰੋ
- ਜਦੋਂ ਤੁਹਾਨੂੰ ਪਿਆਸ ਲੱਗਦੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਸਰੀਰ ਪਹਿਲਾਂ ਹੀ ਡੀਹਾਈਡ੍ਰੇਟ ਹੋ ਚੁੱਕਾ ਹੈ। ਇਸ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦੇ ਰਹੋ।

ਬੈਠ ਕੇ ਪਾਣੀ ਪੀਓ
- ਆਯੁਰਵੇਦ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਪਾਣੀ ਦਾ ਰੰਗ
- ਜੇਕਰ ਤੁਹਾਡੇ ਪਿਸ਼ਾਬ ਦਾ ਰੰਗ ਹਲਕਾ ਪੀਲਾ ਜਾਂ ਪਾਰਦਰਸ਼ੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਸਹੀ ਮਾਤਰਾ ਵਿੱਚ ਪਾਣੀ ਪੀ ਰਹੇ ਹੋ।

 


author

Sunaina

Content Editor

Related News