Kidney ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਜਾਣੋ ਮਾਹਿਰਾਂ ਤੋਂ ਬਚਾਅ ਦੇ ਸਹੀ ਤਰੀਕੇ
Tuesday, Mar 10, 2026 - 03:24 PM (IST)
ਹੈਲਥ ਡੈਸਕ - ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ 'ਚੋਂ ਇਕ ਹੈ, ਜੋ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਹ ਸਰੀਰ 'ਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾਏ ਰੱਖਣ ਅਤੇ ਲਾਲ ਰਕਤ ਕੋਸ਼ਿਕਾਵਾਂ ਦੇ ਨਿਰਮਾਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਮਾਹਿਰਾਂ ਅਨੁਸਾਰ, ਜਦੋਂ ਕਿਡਨੀ ਦੀ ਕਾਰਜਕੁਸ਼ਲਤਾ ਪ੍ਰਭਾਵਿਤ ਹੁੰਦੀ ਹੈ, ਤਾਂ ਸਰੀਰ ਕੁਝ ਅਜਿਹੇ ਸੰਕੇਤ ਦੇਣ ਲੱਗਦਾ ਹੈ ਜਿਨ੍ਹਾਂ ਨੂੰ ਸਮੇਂ ਸਿਰ ਪਛਾਣਨਾ ਬਹੁਤ ਜ਼ਰੂਰੀ ਹੈ।
ਕਿਡਨੀ ਦੀ ਸਮੱਸਿਆ ਹੋਣ 'ਤੇ ਦਿਖਾਈ ਦਿੰਦੇ ਹਨ ਇਹ ਮੁੱਖ ਲੱਛਣ :-
ਪਿਸ਼ਾਬ 'ਚ ਬਦਲਾਅ
- ਕਿਡਨੀ ਦੀ ਸਮੱਸਿਆ ਹੋਣ 'ਤੇ ਪਿਸ਼ਾਬ ਦਾ ਰੰਗ ਬਹੁਤ ਗੂੜ੍ਹਾ ਹੋਣਾ, ਝੱਗਦਾਰ ਪਿਸ਼ਾਬ ਆਉਣਾ, ਪਿਸ਼ਾਬ ਕਰਦੇ ਸਮੇਂ ਜਲਣ ਮਹਿਸੂਸ ਹੋਣਾ ਜਾਂ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ। ਖਾਸ ਕਰਕੇ ਰਾਤ ਨੂੰ ਵਾਰ-ਵਾਰ ਪਿਸ਼ਾਬ ਲਈ ਉੱਠਣਾ ਕਿਡਨੀ ਦੀ ਕਾਰਜਕੁਸ਼ਲਤਾ 'ਚ ਕਮੀ ਦਾ ਸੰਕੇਤ ਹੋ ਸਕਦਾ ਹੈ।
ਸਰੀਰ 'ਚ ਸੋਜ
- ਜਦੋਂ ਕਿਡਨੀ ਸਰੀਰ 'ਚੋਂ ਵਾਧੂ ਪਾਣੀ ਅਤੇ ਨਮਕ ਨੂੰ ਸਹੀ ਤਰ੍ਹਾਂ ਬਾਹਰ ਨਹੀਂ ਕੱਢ ਪਾਉਂਦੀ, ਤਾਂ ਇਹ ਪੈਰਾਂ, ਟਖਣਿਆਂ, ਹੱਥਾਂ ਜਾਂ ਅੱਖਾਂ ਦੇ ਆਲੇ-ਦੁਆਲੇ ਸੋਜ ਦੇ ਰੂਪ 'ਚ ਦਿਖਾਈ ਦੇ ਸਕਦਾ ਹੈ।
ਲਗਾਤਾਰ ਥਕਾਵਟ ਅਤੇ ਕਮਜ਼ੋਰੀ
- ਜੇਕਰ ਤੁਸੀਂ ਬਿਨਾਂ ਵਜ੍ਹਾ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਇਹ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ। ਸਰੀਰ 'ਚ ਜ਼ਹਿਰੀਲੇ ਪਦਾਰਥ (ਟੌਕਸਿਨ) ਜਮ੍ਹਾਂ ਹੋਣ ਕਾਰਨ ਊਰਜਾ ਦਾ ਪੱਧਰ ਘੱਟ ਜਾਂਦਾ ਹੈ।
ਚਮੜੀ 'ਚ ਖੁਜਲੀ
- ਸਰੀਰ 'ਚ ਟੌਕਸਿਨ ਜਮ੍ਹਾਂ ਹੋਣ ਦਾ ਅਸਰ ਚਮੜੀ 'ਤੇ ਵੀ ਪੈ ਸਕਦਾ ਹੈ, ਜਿਸ ਨਾਲ ਖੁਜਲੀ ਦੀ ਸਮੱਸਿਆ ਵੱਧ ਜਾਂਦੀ ਹੈ।
ਕਿਡਨੀ ਨੂੰ ਕਿਵੇਂ ਰੱਖੀਏ ਸਿਹਤਮੰਦ?
ਮਾਹਿਰਾਂ ਅਨੁਸਾਰ ਕਿਡਨੀ ਨੂੰ ਸਵਸਥ ਰੱਖਣ ਲਈ ਭਰਪੂਰ ਪਾਣੀ ਪੀਣਾ, ਸੰਤੁਲਿਤ ਖੁਰਾਕ ਲੈਣਾ, ਜ਼ਿਆਦਾ ਨਮਕ ਅਤੇ ਪ੍ਰੋਸੈਸਡ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਨੀ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਬਹੁਤ ਮਹੱਤਵਪੂਰਨ ਹੈ। ਹਾਲਾਂਕਿ, ਕਿਡਨੀ ਦੀ ਸਹੀ ਸਥਿਤੀ ਦਾ ਪਤਾ ਸਿਰਫ ਡਾਕਟਰੀ ਜਾਂਚ ਰਾਹੀਂ ਹੀ ਲਗਾਇਆ ਜਾ ਸਕਦਾ ਹੈ।
ਚਿਤਾਵਨੀ
- ਕਿਸੇ ਵੀ ਤਰ੍ਹਾਂ ਦੀ ਖੁਰਾਕ ਜਾਂ ਜੀਵਨਸ਼ੈਲੀ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਨੋਟ: ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
