ਗਰਮੀ ''ਚ ਬੱਚਿਆਂ ਨੂੰ ਲੂ ਲੱਗਣ ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਆਉਣਗੇ ਬਹੁਤ ਕੰਮ

Monday, May 06, 2024 - 02:55 PM (IST)

ਨਵੀਂ ਦਿੱਲੀ - ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਇਸ ਵਧਦੀ ਹੋਈ ਗਰਮੀ ‘ਚ ਬੱਚਿਆਂ ਨੂੰ ਬਾਹਰ ਆਉਣ ਅਤੇ ਜਾਣ ‘ਚ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਧੁੱਪ ਕਾਰਨ ਸਰੀਰ 'ਚੋਂ ਪਸੀਨਾ ਜ਼ਿਆਦਾ ਮਾਤਰਾ 'ਚ ਬਾਹਰ ਨਿਕਲਣ ਕਾਰਨ ਸਰੀਰ 'ਚ ਪਾਣੀ ਦੀ ਘਾਟ ਹੋਣ ਦਾ ਡਰ ਵੀ ਰਹਿੰਦਾ ਹੈ, ਜਿਸ ਨਾਲ ਬੱਚਿਆਂ ਨੂੰ ਘਬਰਾਹਟ, ਚੱਕਰ ਆਉਣ, ਸਿਰ ਦਰਦ, ਢਿੱਡ ਦਰਦ, ਭੁੱਖ ਨਾ ਲੱਗਣਾ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਖ਼ਬਰ ਰਾਹੀਂ ਜਾਣਦੇ ਹਾਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬੱਚਿਆਂ ਦੇ ਬਚਾਅ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ :-

1. ਬੱਚੇ ਕੋਲਡ ਡਰਿੰਕ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਸਿਹਤ ਲਈ ਇਹ ਬਹੁਤ ਹਾਨੀਕਾਰਕ ਹੈ। ਕੋਲਡ ਡਰਿੰਕ ਦੀ ਬਜਾਏ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ।

2. ਗਰਮੀ ‘ਚ ਬਾਹਰ ਦਾ ਖਾਣਾ ਖਾਣ, ਖੁੱਲ੍ਹੇ 'ਚ ਵਿਕਣ ਵਾਲੇ ਤਲੇ ਹੋਏ ਪਦਾਰਥ ਆਦਿ ਤੋਂ ਬੱਚਿਆਂ ਨੂੰ ਦੂਰ ਰੱਖੋ।

ਇਹ ਖ਼ਬਰ ਵੀ ਪੜ੍ਹੋ - ਤੇਜ਼ੀ ਨਾਲ ਵਧੇਗਾ ਤੁਹਾਡੇ ਬੱਚੇ ਦਾ ਕੱਦ, ਖੁਰਾਕ 'ਚ ਸ਼ਾਮਲ ਕਰੋ ਦੁੱਧ ਸਣੇ ਇਹ ਚੀਜ਼ਾਂ

3. ਘਰ ਤੋਂ ਬਾਹਰ ਜਾਂਦੇ ਸਮੇਂ ਢਿੱਲੇ ਕੱਪੜੇ ਪਹਿਣਾਓ ਤਾਂ ਕਿ ਸਰੀਰ ਨੂੰ ਹਵਾ ਲੱਗਦੀ ਰਹੇ। ਕਾਟਨ ਦੇ ਕੱਪੜੇ ਪਹਿਣਨਾ ਸਭ ਤੋਂ ਬੈਸਟ ਰਹਿੰਦਾ ਹੈ। ਇਹ ਜਲਦੀ ਪਸੀਨਾ ਵੀ ਸੋਖ ਲੈਂਦੇ ਹਨ ਅਤੇ ਇਸ ਫੈਬਰਿਕ ‘ਚ ਗਰਮੀ ਘੱਟ ਲੱਗਦੀ ਹੈ।

PunjabKesari

4. ਖਾਲੀ ਢਿੱਡ ਰਹਿਣ ਨਾਲ ਵੀ ਬੱਚੇ ਗਰਮੀ ‘ਚ ਹੋਣ ਵਾਲੀਆਂ ਬੀਮਾਰੀਆਂ ਦੇ ਜਲਦੀ ਸ਼ਿਕਾਰ ਹੋ ਜਾਂਦੇ ਹਨ। ਘਰ ‘ਚੋਂ ਬਾਹਰ ਨਿਕਲਦੇ ਸਮੇਂ ਬੱਚਿਆਂ ਨੂੰ ਕੁਝ ਨਾ ਕੁਝ ਖਵਾਓ। ਆਪਣੇ ਨਾਲ ਸ਼ਿਕੰਜਵੀ, ਪਾਣੀ ਜਾਂ ਫਿਰ ਐਨਰਜੀ ਡਰਿੰਕ ਜ਼ਰੂਰ ਰੱਖੋ।

PunjabKesari

5. ਬੱਚੇ ਨੂੰ ਸਕੂਲ ਤੋਂ ਘਰ ਵਾਪਸ ਲਿਆਉਂਦੇ ਸਮੇਂ ਛੱਤਰੀ ਦੀ ਵਰਤੋਂ ਕਰੋ।

6. ਡਾਰਕ ਰੰਗਾਂ ਦੇ ਕੱਪੜਿਆਂ ‘ਚ ਵੀ ਗਰਮੀ ਜ਼ਿਆਦਾ ਲੱਗਦੀ ਹੈ। ਬੱਚਿਆਂ ਨੂੰ ਇਸ ਮੌਸਮ ‘ਚ ਹਲਕੇ ਰੰਗਾਂ ਦੇ ਕੱਪੜੇ ਪਹਿਣਾਓ।

PunjabKesari

7. ਸਲਾਦ ‘ਚ ਕੱਚੇ ਪਿਆਜ਼ ਨੂੰ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਸ ਨਾਲ ਲੂ ਨਹੀਂ ਲੱਗਦੀ।

8. ਸੱਤੂ - ਸੱਤੂ ਭੁੰਨੇ ਹੋਏ ਛੋਲਿਆਂ ਤੋਂ ਬਣਾਇਆ ਜਾਂਦਾ ਹੈ। ਸੱਤੂ ਖਾਣ ਜਾਂ ਪੀਣ ਨਾਲ ਹੀਟ ਸਟ੍ਰੋਕ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਬੱਚਿਆਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। 

9. ਤਰਬੂਜ -ਇਸ 'ਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ। ਇਹ ਰਸਦਾਰ ਫਲ ਬਹੁਤ ਹੀ ਸੁਆਦੀ ਹੁੰਦਾ ਹੈ। ਇਹ ਗਰਮੀਆਂ 'ਚ ਸਰੀਰ ਨੂੰ ਡੀਹਾਈਡ੍ਰੇਟ ਰੱਖਣ ਦਾ ਕੰਮ ਕਰਦਾ ਹੈ। 

PunjabKesari

10. ਅੰਬ - ਅੰਬ 'ਚ ਲਗਭਗ 80 ਫੀਸਦੀ ਪਾਣੀ ਹੁੰਦਾ ਹੈ। ਇਹ ਗਰਮੀਆਂ 'ਚ ਖਾਧਾ ਜਾਣ ਵਾਲਾ ਫਲ ਹੈ। ਅੰਬ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਸ ਨੂੰ ਲਗਭਗ ਹਰ ਉਮਰ ਵਰਗ ਦੇ ਲੋਕ ਪਸੰਦ ਕਰਦੇ ਹਨ। ਤੁਸੀਂ ਮੈਂਗੋ ਸ਼ੇਕ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ।

PunjabKesari


ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


sunita

Content Editor

Related News