Health Tips: ਗਰਮੀਆਂ ''ਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰ ਖਾਓ ਇਹ ਫਲ, ਹੋਣਗੇ ਕਈ ਫ਼ਾਇਦੇ
Wednesday, May 17, 2023 - 05:49 PM (IST)
ਜੰਲਧਰ (ਬਿਊਰੋ) - ਗਰਮੀਆਂ ਦੇ ਮੌਸਮ 'ਚ ਬਹੁਤ ਸਾਰੇ ਲੋਕ ਗਰਮੀ ਤੋਂ ਪਰੇਸ਼ਾਨ ਹੋ ਕੇ ਖਾਣਾ-ਪੀਣਾ ਛੱਡ ਦਿੰਦੇ ਹਨ। ਸਿਹਤ ਨੂੰ ਤੰਦਰੁਸਤ ਰੱਖਣ ਲਈ ਗਰਮੀਆਂ 'ਚ ਖਾਣ-ਪੀਣ ਦੀਆਂ ਚੀਜਾਂ ਦੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਨਾਲ ਡੀਹਾਈਡ੍ਰੇਸ਼ਨ ਅਤੇ ਬਦਹਜ਼ਮੀ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ 'ਚ ਹਾਈਡ੍ਰੇਟ ਰਹਿਣ ਲਈ ਸਰੀਰ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਤੁਸੀਂ ਆਪਣੀ ਖ਼ੁਰਾਕ 'ਚ ਫਲਾਂ ਨੂੰ ਵੀ ਸ਼ਾਮਲ ਕਰ ਸਕਦੋ ਹੋ। ਤੁਹਾਨੂੰ ਅਜਿਹੇ ਫਲ ਖਾਣੇ ਚਾਹੀਦੇ ਹਨ, ਜਿਨ੍ਹਾਂ ‘ਚ ਫਾਇਬਰ ਭਰਪੂਰ ਮਾਤਰਾ ਵਿਚ ਹੋਵੇ। ਫਲਾਂ ਵਿਚ ਵਿਟਾਮਿਨ, ਮਿਨਰਲਜ਼, ਫਾਈਬਰ, ਐਂਟੀ ਆਕਸੀਡੈਂਟਸ ਆਦਿ ਹੁੰਦਾ ਹੈ, ਜੋ ਸਰੀਰ 'ਚ ਹੋਣ ਵਾਲੀ ਪਾਣੀ ਦੀ ਘਾਟ ਨੂੰ ਦੂਰ ਕਰਦੇ ਹਨ।
ਗਰਮੀਆਂ ਦੇ ਮੌਸਮ ਵਿੱਚ ਜ਼ਰੂਰ ਖਾਓ ਇਹ ਫਲ
ਤਰਬੂਜ਼
ਗਰਮੀਆਂ 'ਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਫਲ ਤਰਬੂਜ਼ ਹੁੰਦਾ ਹੈ। ਤਰਬੂਜ਼ ਨੂੰ ਲੋਕ ਬੜੇ ਸੁਆਦ ਨਾਲ ਠੰਡਾ ਕਰਕੇ ਖਾਂਦੇ ਹਨ। ਇਹ ਫਲ ਪਾਣੀ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਹੁੰਦਾ ਹੈ, ਜੋ ਕਿਡਨੀ ਅਤੇ ਪਾਚਨ ਸ਼ਕਤੀ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੁੰਦੀ।
ਅੰਬ
ਫਲਾਂ ਦਾ ਰਾਜਾ ਕਹੇ ਜਾਣ ਵਾਲਾ ਅੰਬ ਗਰਮੀਆਂ 'ਚ ਮਿਲਦਾ ਹੈ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਫਾਈਬਰ, ਪੋਟਾਸ਼ਿਅਮ, ਮੈਗਨੀਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਏ ਅਤੇ ਵਿਟਾਮਿਨ ਸੀ ਆਦਿ ਪੋਸ਼ਟਿਕ ਤੱਤ ਹੁੰਦੇ ਹਨ। ਅੰਬ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਖਰਬੂਜਾ
ਖਰਬੂਜਾ ਗਰਮੀਆਂ ਵਿੱਚ ਖਾਣ ਵਾਲਾ ਫਲ ਹੈ, ਜੋ ਪਾਣੀ ਦੀ ਘਾਟ ਨੂੰ ਦੂਰ ਕਰਦਾ ਹੈ। ਇਸ ਨੂੰ ਲੂਣ ਲਗਾ ਕੇ ਖਾਣ ਨਾਲ ਇਸ ਦਾ ਸੁਆਦ ਹੋਣ ਵੱਧ ਜਾਂਦਾ ਹੈ।
ਲੀਚੀ
ਲੀਚੀ ਵਿੱਚ ਵਿਟਾਮਿਨ ਸੀ, ਵਿਟਾਮਿਨ ਬੀ, ਮਿਨਰਲਜ਼, ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਲੀਚੀ 'ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ, ਜਿਸ ਕਰਕੇ ਇਸ ਨੂੰ ਗਰਮੀਆਂ ਦੇ ਮੌਸਮ 'ਚ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ਠੰਡਾ ਰਹਿੰਦਾ ਹੈ।
ਆਲੂ ਬੁਖ਼ਾਰਾ
ਆਲੂ ਬੁਖ਼ਾਰਾ ਗਰਮੀਆਂ ਦਾ ਫਲ ਹੈ, ਜਿਸ 'ਚ ਐਂਟੀ ਆਕਸੀਡੈਂਟਸ ਗੁਣ, ਮਿਨਰਲਜ਼ ਅਤੇ ਪੋਟਾਸ਼ਿਅਮ ਹੁੰਦਾ ਹੈ। ਇਸ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਭੁੱਖ ਲੱਗ ਜਾਂਦੀ ਹੈ।
ਅਨਾਨਾਸ
ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ, ਜੋ ਪ੍ਰੋਟੀਨ ਅਤੇ ਵਸਾ ਪਚਾਉਣ 'ਚ ਮਦਦ ਕਰਦਾ ਹੈ। ਇਸ ਫਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਅਨਾਨਾਸ ਦਾ ਜੂਸ ਗਰਮੀਆਂ 'ਚ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।
ਨਾਰੀਅਲ
ਨਾਰੀਅਲ ਪਾਣੀ ਗਰਮੀਆਂ ਦੇ ਮੌਸਮ 'ਚ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਨਾਰੀਅਲ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ।