ਗਰਮੀਆਂ ’ਚ ਰੋਜ਼ਾਨਾ ਇਹ ਜੂਸ ਪੀਣ ਨਾਲ ਮਿਲਦੇ ਨੇ ਬੇਹੱਦ ਭਰਪੂਰ ਫਾਇਦੇ
Wednesday, May 21, 2025 - 12:09 PM (IST)

ਹੈਲਥ ਡੈਸਕ - ਗੰਨੇ ਦਾ ਰਸ ਇਕ ਕੁਦਰਤੀ, ਮਿੱਠਾ ਤੇ ਠੰਡਕਦਾਇਕ ਪੀਣ ਵਾਲਾ ਪਦਾਰਥ ਹੈ ਜੋ ਗੰਨੇ ਦੇ ਫਲ ’ਚੋਂ ਨਿਕਲਦਾ ਹੈ। ਇਹ ਰਸ ਖਾਸ ਤੌਰ 'ਤੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਹੋਰ ਗਰਮ ਇਲਾਕਿਆਂ ’ਚ ਬਹੁਤ ਪ੍ਰਸਿੱਧ ਹੈ। ਗੰਨੇ ਦੇ ਰਸ ਨੂੰ ਆਮ ਤੌਰ 'ਤੇ ਗਰਮੀ ਦੇ ਮੌਸਮ ’ਚ ਪੀਤਾ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਤੁਰੰਤ ਊਰਜਾ ਅਤੇ ਠੰਡਕ ਪ੍ਰਦਾਨ ਕਰਦਾ ਹੈ।
ਊਰਜਾ ਦਾ ਭਰਪੂਰ ਸਰੋਤ
- ਇਹ ਕੁਦਰਤੀ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ ਜੋ ਥਕਾਵਟ ਦੂਰ ਕਰਦਾ ਹੈ ਅਤੇ ਤੁਰੰਤ ਊਰਜਾ ਦਿੰਦਾ ਹੈ।
ਲਿਵਰ ਲਈ ਲਾਭਕਾਰੀ
- ਗੰਨੇ ਦਾ ਰਸ ਲਿਵਰ ਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ ਅਤੇ ਪੀਲੀਆ ਵਰਗੀਆਂ ਬਿਮਾਰੀਆਂ ’ਚ ਲਾਭਕਾਰੀ ਮੰਨਿਆ ਜਾਂਦਾ ਹੈ।
ਪੇਸ਼ਾਬ ਦੀ ਸਮੱਸਿਆ ਤੋਂ ਰਾਹਤ
- ਇਹ ਕੁਦਰਤੀ ਡਾਇਯੂਰੇਟਿਕ ਚੀਜ਼ ਹੈ ਜੋ ਯੂਰੀਨ ਇਨਫੈਕਸ਼ਨ ਅਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ।
ਹਾਜ਼ਮੇ ਨੂੰ ਸੁਧਾਰੇ
- ਗੰਨੇ ਦਾ ਰਸ ਪੇਟ ਦੀ ਅਮਲਤਾ ਘਟਾਉਂਦਾ ਹੈ, ਗੈਸ, ਅਜੀਰਨ ਅਤੇ ਐਸਿਡਿਟੀ ਤੋਂ ਰਾਹਤ ਦਿੰਦਾ ਹੈ।
ਸਕਿਨ ਨੂੰ ਨਿਖਾਰੇ
- ਇਸ ’ਚ ਐਂਟੀ-ਆਕਸੀਡੈਂਟ ਹੋਣ ਕਰਕੇ ਇਹ ਸਕਿਨ ਨੂੰ ਨਿਖਾਰਦਾ ਹੈ ਤੇ ਮੁਹਾਂਸਿਆਂ ਤੋਂ ਬਚਾਅ ਕਰਦਾ ਹੈ।
ਹੱਡੀਆਂ ਦੀ ਮਜ਼ਬੂਤੀ
- ਗੰਨੇ ’ਚ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਪਾਏ ਜਾਂਦੇ ਹਨ ਜੋ ਹੱਡੀਆਂ ਅਤੇ ਦੰਦਾਂ ਲਈ ਲਾਭਕਾਰੀ ਹਨ।
ਕੈਂਸਰ ਰੋਕਥਾਮ ’ਚ ਮਦਦਗਾਰ
- ਕੁਝ ਅਧਿਐਨਾਂ ਅਨੁਸਾਰ, ਗੰਨੇ ਦੇ ਰਸ ’ਚ ਮੌਜੂਦ ਫਲਾਵਨੌਇਡ ਕੈਂਸਰ ਤੋਂ ਬਚਾਅ ’ਚ ਸਹਾਇਕ ਹੋ ਸਕਦੇ ਹਨ, ਖ਼ਾਸ ਕਰਕੇ ਪ੍ਰੋਸਟੇਟ ਅਤੇ ਛਾਤੀ ਦੇ ਕੈਂਸਰ ਵਿਰੁੱਧ।
ਭਾਰ ਵਧਾਉਣ ਲਈ ਲਾਹੇਵੰਦ
- ਇਹ ਰਸ ਪੀਣ ਨਾਲ ਤੰਦਰੁਸਤੀ ਨਾਲ ਭਾਰ ਵੱਧ ਸਕਦਾ ਹੈ ਕਿਉਂਕਿ ਇਹ ਐਨਰਜੀ ਦੇ ਨਾਲ ਨਾਲ ਪਚਾਉਣ ਯੋਗ ਹੋਣ ਕਰਕੇ ਭੁੱਖ ਵੀ ਵਧਾਉਂਦਾ ਹੈ।