Health Tips: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

Saturday, Mar 12, 2022 - 01:48 PM (IST)

Health Tips: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

ਜਲੰਧਰ (ਬਿਊਰੋ) - ਅੱਜ ਦੇ ਸਮੇਂ ਬਹੁਤ ਸਾਰੇ ਲੋਕ ਸ਼ੂਗਰ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ। ਇਸ ਬੀਮਾਰੀ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਲੋਕ ਖੰਡ ਦੇ ਬਦਲੇ ਚਾਹ, ਕੌਫ਼ੀ ਅਤੇ ਹੋਰ ਚੀਜ਼ਾਂ ਵਿੱਚ ਮਿਠਾਸ ਪੈਦਾ ਕਰਨ ਲਈ ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਦੇ ਹਨ। ਸੈਕਰੀਨ ਅਤੇ ਐਸਪਾਰਟਮ ਦੋ ਅਜਿਹੇ ਤੱਤ ਹਨ, ਜੋ ਕੁਦਰਤੀ ਮਿਠਾਸ ਦਾ ਗੈਰ ਕੁਦਰਤੀ ਬਦਲ ਹਨ। ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਨਹੀਂ ਹੁੰਦੀ ਪਰ ਫਿਰ ਵੀ ਉਹ ਮੋਟਾਪੇ ਤੋਂ ਬਚਣ ਲਈ ਲੋਅ ਕੈਲਰੀ ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਦੇ ਹਨ। ਇਨ੍ਹਾਂ ਗੋਲੀਆਂ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ ਅਤੇ ਤੁਹਾਨੂੰ ਕੈਂਸਰ ਸਣੇ ਕਈ ਰੋਗ ਹੋ ਸਕਦੇ ਹਨ। 

ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਨਾਲ ਹੋਣ ਵਾਲੇ ਨੁਕਸਾਨ

ਪਾਚਨ ਤੰਤਰ ਵਿਗਾੜੇ
ਸ਼ੂਗਰ ਫ੍ਰੀ ਗੋਲੀਆਂ ਦਾ ਇਸਤੇਮਾਲ ਸਾਡੇ ਪਾਚਨ ਤੰਤਰ ਲਈ ਬਹੁਤ ਬੁਰਾ ਹੈ। ਇਸ ਦੇ ਇਸਤੇਮਾਲ ਕਰਨ ਨਾਲ ਭੁੱਖ ਨਹੀਂ ਲੱਗਦੀ। ਇਹ ਘੱਟ ਕੈਲਰੀ ਦੀਆਂ ਹੁੰਦੀਆਂ ਹਨ, ਜਿਸ ਦੇ ਚੱਲਦੇ ਸਾਡੇ ਸਰੀਰ ਦੇ ਅੰਦਰ ਚੰਗੀਆਂ ਕੈਲਰੀਆਂ ਦੀਆਂ ਮਾਤਰਾ ਘਟਣ ਲੱਗਦੀਆਂ ਹਨ। ਸਰੀਰ ਕਮਜ਼ੋਰ ਹੋਣ ਲੱਗਦਾ ਹੈ ।

PunjabKesari

ਦਿਲ ਦੀ ਬੀਮਾਰੀ
ਜੇ ਬਲੱਡ ਪ੍ਰੈਸ਼ਰ ਘਟਦਾ ਵਧਦਾ ਹੋਵੇ ਜਾਂ ਦਿਲ ਦੀ ਕੋਈ ਹੋਰ ਬੀਮਾਰੀ ਹੋਵੇ ਤਾਂ ਸ਼ੂਗਰ ਫ੍ਰੀ ਗੋਲੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਬੀਮਾਰੀ ਨੂੰ ਘੱਟ ਕਰਨ ਦੀ ਥਾਂ ਹੋਰ ਵਧਾ ਦਿੰਦੀ ਹੈ। ਜੇਕਰ ਸ਼ੂਗਰ ਦੇ ਨਾਲ-ਨਾਲ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਸੀਂ ਇਨ੍ਹਾਂ ਗੋਲੀਆਂ ਦਾ ਸੇਵਨ ਕਦੇ ਨਾ ਕਰੋ ।

ਕੈਂਸਰ ਦਾ ਖ਼ਤਰਾ
ਸ਼ੂਗਰ ਫ੍ਰੀ ਗੋਲੀਆਂ ਵਿੱਚ ਮਿਠਾਸ ਦੇਣ ਲਈ ਸਕਰੀਨ ਦੀ ਵਰਤੋਂ ਹੁੰਦੀ ਹੈ। ਸੈਕਰੀਨ ਦਾ ਅਸਰ ਸਾਡੇ ਢਿੱਡ ਅਤੇ ਲਿਵਰ ਦੋਵਾਂ ’ਤੇ ਬਹੁਤ ਬੁਰਾ ਪੈਂਦਾ ਹੈ। ਇਨ੍ਹਾਂ ਗੋਲੀਆਂ ਨਾਲ ਲੀਵਰ ਡੈਮੇਜ ਅਤੇ ਢਿੱਡ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ।

PunjabKesari

ਅੱਖਾਂ ਦੀ ਰੋਸ਼ਨੀ ’ਤੇ ਅਸਰ
ਵਧਦੀ ਉਮਰ ਵਿੱਚ ਇਨ੍ਹਾਂ ਦਾ ਇਸਤੇਮਾਲ ਅੱਖਾਂ ਲਈ ਬਹੁਤ ਬੁਰਾ ਹੈ। ਸ਼ੂਗਰ ਦਾ ਅਸਰ ਅੱਖਾਂ ’ਤੇ ਪੈਂਦਾ ਹੈ ਪਰ ਇਨ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਧੁੰਦਲੀ ਪੈਣ ਲੱਗ ਜਾਂਦੀ ਹੈ ।

ਮੈਟਾਬਾਲਿਜ਼ਮ ਕਮਜ਼ੋਰ ਕਰੇ
ਸ਼ੂਗਰ ਫਰੀ ਗੋਲੀਆਂ ਵਿੱਚ ਕੈਲਰੀਆਂ ਦੇ ਨਾਲ ਨਾਲ ਪੋਸ਼ਕ ਤੱਤ ਵੀ ਨਹੀਂ ਹੁੰਦੇ, ਇਹ ਸਾਡੇ ਮੈਟਾਬੋਲਿਜ਼ਮ ਲਈ ਹਾਨੀਕਾਰਕ ਹਨ। ਇਹ ਸਾਡੇ ਸਰੀਰ ਨੂੰ ਕੋਈ ਤਾਕਤ ਨਹੀਂ ਦਿੰਦੀਆਂ। ਇਸ ਕਾਰਨ ਸਾਡਾ ਸਰੀਰ ਅਤੇ ਮੈਟਾਬਾਲਿਜ਼ਮ ਕਮਜ਼ੋਰ ਪੈਣ ਲੱਗ ਜਾਂਦਾ ਹੈ ਅਤੇ ਸਰੀਰ ਅੰਦਰ ਬੈਡ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਹੋਰ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ।

PunjabKesari


author

rajwinder kaur

Content Editor

Related News