ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! ਬੋਰਡ ਪ੍ਰੀਖਿਆਵਾਂ ਬਾਰੇ ਹੋ ਗਿਆ ਵੱਡਾ ਬਦਲਾਅ
Monday, Dec 08, 2025 - 04:37 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਵੱਡੇ ਬਦਲਾਅ ਲਾਗੂ ਕਰ ਦਿੱਤੇ ਹਨ। ਇਸ ਸਬੰਧੀ ਬੋਰਡ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਪ੍ਰਸ਼ਨ ਪੱਤਰਾਂ ਵਿਚ ਕੁਝ ਮਹਤੱਵਪੂਰਨ ਤਬਦੀਲੀਆਂ ਕੀਤੇ ਜਾਣ ਦੀ ਗੱਲ ਆਖ਼ੀ ਗਈ ਹੈ।
ਬੋਰਡ ਵੱਲੋਂ ਜਾਰੀ ਪੱਤਰ ਮੁਤਾਬਕ ਪ੍ਰਸ਼ਨ ਪੱਤਰਾਂ ਵਿਚ Objective Type ਪ੍ਰਸ਼ਨਾਂ ਦੀ ਗਿਣਤੀ 40 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰਾਂ ਵਿਚ ਪਹਿਲਾਂ 100 ਫ਼ੀਸਦੀ ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿਚੋਂ ਪਾਏ ਜਾਂਦੇ ਸਨ, ਪਰ ਇਸ ਸਾਲ ਤੋਂ ਘੱਟੋ-ਘੱਟ 25 ਫ਼ੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੀ ਵਿਸ਼ਾ ਵਿਸਤੂ ਵਿਚੋਂ ਭਾਵ ਅਭਿਆਸਾਂ ਤੋਂ ਇਲਾਵਾ ਪਾਠ ਵਿਚੋਂ ਪਾਉਣੇ ਲਾਜ਼ਮੀ ਕੀਤੇ ਗਏ ਹਨ ਤੇ ਬਾਕੀ 75 ਫ਼ੀਸਦੀ ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਕ ਵਿਚੋਂ ਪਾਏ ਜਾਣਗੇ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਦੇ Difficulty Level ਵਿਚ ਵੀ ਬਦਲਾਅ ਕੀਤੇ ਗਏ ਹਨ।

ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਤਬਦੀਲੀਆਂ ਦਾ ਮੰਤਵ ਵਿਦਿਆਰਥੀਆਂ ਦੀ ਸੰਕਲਪਣਾਤਮਕ ਸਮਝ ਨੂੰ ਮਜਬੂਤ ਕਰਨ ਤੇ ਰਟਨ ਪ੍ਰਕਿਰਿਆ ਤੋਂ ਬਚਾਉਣ ਲਈ ਕੀਤੀਆਂ ਗਈਆਂ ਹਨ। ਇਸ ਤਹਿਤ ਪ੍ਰਸ਼ਨ ਪੱਤਰਾਂ ਦੇ ਮਿਆਰ ਨੂੰ ਕੋਰੋਨਾ ਕਾਲ ਤੋਂ ਪਹਿਲਾਂ (ਸੈਸ਼ਨ 2018-19) ਦੇ ਬਰਾਬਰ ਕੀਤਾ ਜਾ ਰਿਹਾ ਹੈ। ਇਸ ਤਹਿਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਹਦਾਇਤਾਂ ਮੁਤਾਬਕ ਹੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ।
