ਪੰਜਾਬ: ਅਸਲਾ ਲਾਇਸੰਸ ਧਾਰਕਾਂ ਲਈ ਅਹਿਮ ਖ਼ਬਰ! ਜਾਰੀ ਹੋ ਗਏ ਨਵੇਂ ਹੁਕਮ
Sunday, Dec 07, 2025 - 07:12 PM (IST)
ਸਾਹਨੇਵਾਲ (ਜਗਰੂਪ)- ਮੌਜੂਦਾ ਸਮੇਂ ’ਚ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਪੁਲਸ ਵਲੋਂ ਅਸਲਾ ਲਾਈਸੰਸ ਧਾਰਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧ ’ਚ ਏ.ਸੀ.ਪੀ. ਦੱਖਣੀ ਹਰਜਿੰਦਰ ਸਿੰਘ ਗਿੱਲ ਅਤੇ ਏ.ਸੀ.ਪੀ. ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਬੋਪਾਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਸਲਾ ਲਾਈਸੰਸ ਧਾਰਕਾਂ ਨੂੰ ਆਉਣ ਵਾਲੇ ਦੋ ਦਿਨਾਂ ਅੰਦਰ ਆਪਣੇ ਹਥਿਆਰ ਸਬੰਧਿਤ ਥਾਣਿਆਂ ’ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।
ਇਨ੍ਹਾਂ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਸਲਾ ਲਾਈਸੰਸ ਧਾਰਕ ਦੋ ਦਿਨਾਂ ਅੰਦਰ ਆਪਣੇ ਹਥਿਆਰ ਥਾਣਿਆਂ ’ਚ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਵੇਗੀ ਅਤੇ ਹੁਕਮਾਂ ਦਾ ਉਲੰਘਣ ਕਰਨ ਦੇ ਚੱਲਦੇ ਉਨ੍ਹਾਂ ਦੇ ਲਾਈਸੰਸ ਰੱਦ ਕਰਨ ਦੀ ਸਿਫਾਰਿਸ ਵੀ ਉਚੱ ਅਧਿਕਾਰੀਆਂ ਨੂੰ ਕੀਤੀ ਜਾਵੇਗੀ। ਇਸ ਲਈ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਅਸਲਾ ਲਾਈਸੰਸ ਧਾਰਕਾਂ ਨੂੰ ਆਪਣੇ ਹਥਿਆਰ ਸਮਾਂ ਰਹਿੰਦੇ ਸਬੰਧਿਤ ਥਾਣਿਆਂ ਸਾਹਨੇਵਾਲ, ਕੂੰਮਕਲਾਂ, ਸਦਰ, ਦੁੱਗਰੀ, ਜਮਾਲਪੁਰ, ਫੋਕਲ ਪੁਆਇੰਟ, ਮੇਹਰਬਾਨ ’ਚ ਜਮ੍ਹਾਂ ਕਰਵਾਉਣੇ ਚਾਹੀਦੇ ਹਨ।
